*ਆਰਥਿਕ ਨਾ ਬਰਾਬਰੀ ਤੇ ਸਮਾਜਿਕ ਕਾਣੀ ਵੰਡ ਖਿਲਾਫ ਬਿਹਤਰ ਸਮਾਜ ਸਿਰਜਣਾਂ ਸਮੇਂ ਦੀ ਮੁੱਖ ਲੋੜ*

0
43

ਝੁਨੀਰ 29/9/23(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):

ਦੇਸ਼ ਵਿੱਚ ਭਰਾ ਮਾਰ ਜੰਗ ਦਾ ਮਾਹੌਲ ਸਿਰਜਣ ਵਾਲੀਆਂ ਫਿਰਕੂ ਸਕਤੀਆਂ ਨੂੰ ਭਾਜ ਦੇਣ ਤੇ ਦੇਸ਼ ਦਾ ਮਾਹੌਲ ਸਾਂਤ ਕਰਨ ਲਈ ਖੱਬੀਆਂਤੇ ਜਮਹੂਰੀ ਤਾਕਤਾਂ,ਧਰਮਨਿਰਪੱਖ ਸਕਤੀਆਂ ਤੇ ਖੱਬੀਆਂ ਧਿਰਾਂ ਸਮੇਤ ਸਾਰੇ ਸੰਘਰਸ਼ੀ ਲੋਕਾਂ ਨੂੰ ਆਰਥਿਕ ਨਾ ਬਰਾਬਰੀ ਤੇ ਸਮਾਜਿਕ ਕਾਣੀ ਵੰਡ ਖਿਲਾਫ ਬਿਹਤਰ ਸਮਾਜ ਸਿਰਜਣਾਂ ਸਮੇਂ ਦੀ ਮੁੱਖ ਲੋੜ ਹੈ।ਉਕਤ ਸਬਦਾ ਦਾ ਪ੍ਰਗਟਾਵਾ ਸੀ ਪੀ ਆਈ ਨੈਸ਼ਨਲ ਕੌਸ਼ਲ ਮੈਂਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਨੇੜਲੇ ਪਿੰਡ ਕੁਸਲਾ ਵਿਖੇ ਸੀ ਪੀ ਆਈ ਦੇ ਸਹਾਇਕ ਸਕੱਤਰ ਤੇ ਮਜਦੂਰ ਸਭਾ ਦੇ ਸੂਬਾਈ ਆਗੂ ਕਾਮਰੇਡ ਜਗਸੀਰ ਕੁਸਲਾ ਨੂੰ ਸਰਧਾਂਜਲੀ ਭੇਟ ਕਰਦੇ ਹੋਏ ਕੀਤਾ। ਉਹਨਾ ਸਾਥੀ ਕੁਸਲਾ ਨਾਲ ਅਨੇਕਾਂ ਲੜੇ ਸਾਂਝੇ ਘੋਲਾ ਨੂੰ ਯਾਦ ਕਰਦਿਆ ਕਿਹਾ ਕਿ ਉਹਨਾ ਆਪਣੀ ਸਾਰੀ ਜਿੰਦਗੀ ਚੰਗੇ ਸਮਾਜ ਦੀ ਸਿਰਜਣਾ ਦੀ ਕਲਪਣਾ ਕਰਦਿਆ ਲੰਘੀ,ਵਧ ਰਹੇ ਗਰੀਬ ਤੇ ਅਮੀਰ ਪਾੜੇ ਨੂੰ ਖਤਮ ਕਰਨ ਲਈ ਤੇ ਪੀੜਤਾਂ ਨੂੰ ਇੰਨਸਾਫ ਦਿਵਾਉਣ ਲਈ ਤਿੱਖੇ ਸੰਘਰਸ਼ ਕੀਤੇ।
ਕਮਿਉਨਿਸਟ ਆਗੂ ਕਾਮਰੇਡ ਅਰਸ਼ੀ ਨੇ ਭਾਈਚਾਰਕ ਏਕਤਾ,ਦੇਸ਼ ਦੀ ਏਕਤਾਂ ਤੇ ਅਖੰਡਤਾ ਨੂੰ ਬਣਾਉਣ ਅਤੇ ਟੁੱਟ ਰਹੇ ਸੰਵਿਧਾਨ ਦੀ ਰਾਖੀ ਲਈ ਵਿਸ਼ਾਲ ਏਕਤਾ ਤੇ ਜੋਰ ਦਿੱਤਾ।
ਸੀ ਪੀ ਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਚੋਹਾਨ,ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ,ਆਰ ਐਮ ਪੀ ਆਈ ਦੇ ਜਿਲ੍ਹਾ ਸਕੱਤਰ ਸਾਥੀ ਲਾਲ ਚੰਦ ਸਰਦੂਲਗੜ੍ਹ ਨੇ ਸਾਥੀ ਕੁਸਲਾ ਨੂੰ ਸੀ ਪੀ ਆਈ ਤੇ ਖੱਬੀ ਲਹਿਰ ਦਾ ਸੱਚਾ ਸਿਪਾਹੀ ਦੱਸਦਿਆਂ ਕਿਹਾ ਕਿ ਉਹਨਾਂ ਵੱਲੋ ਲੜੇਗੇ ਹਰ ਨਿਰਪੱਖ ਤਰੀਕੇ ਸੰਘਰਸ਼ਾਂ ਨੇ ਲੋਕ ਲਹਿਰ ਉਸਾਰਨਾ ਵਿੱਚ ਵੱਡਾ ਯੋਗਦਾਨ ਪਾਇਆ ਗਿਆ ਹੈ।
ਪੰਜਾਬ ਖੇਤ ਮਜ਼ਦੂਰ ਸਭਾ ਪੰਜਾਬ ਇਕਾਈ ਦੇ ਗੁਲਜਾਰ ਗੌਰੀਆ ਤੇ ਦੇਵੀ ਕੁਮਾਰੀ ਨੇ ਸੋਕ ਮਤਾ ਭੇਜਿਆ ਗਿਆ।
ਸਰਧਾਂਜਲੀ ਸਮਾਗਮ ਮੌਕੇ ਰੂਪ ਸਿੰਘ ਢਿੱਲੋ ਸਕੱਤਰ ਸਬ ਡਵੀਜਨ ਮਾਨਸਾ,ਕਿਸਾਨ ਸਭਾ ਦੇ ਦਲਜੀਤ ਮਾਨਸਾਹੀਆਂ,ਜਗਰਾਜ ਹੀਰਕੇ,ਜਗਸੀਰ ਝੁਨੀਰ,ਖੇਤ ਮਜਦੂਰ ਸਭਾ ਦੇ ਸੀਤਾ ਰਾਮ ਗੋਬਿੰਦਪੁਰਾ,ਬੰਬੂ ਸਿੰਘ,ਗੁਰਪਿਆਰ ਫੱਤਾ,ਸੁਖਦੇਵ ਪੰਧੇਰ,ਸੁਖਦੇਵ ਮਾਨਸਾ,ਸੰਕਰ ਜਟਾਨਾ,ਗੁਰਬਖਸ ਸਿੰਘ ਜਟਾਣਾ,ਗੁਰਤੇਜ ਸਿੰਘ ਚਹਿਲਾ ਵਾਲਾ,ਰਾਜ ਸਿੰਘ ਧਿੰਗੜ,ਗੁਰਪਾਲ ਸਿੰਘ ਜਟਾਣਾ ਖੁਰਦ ਤੋ ਗਰਾਮ ਪੰਚਾਇਤ ਤੇ ਮੋਹਤਵਰ ਆਗੂਆਂ ਨੇ ਸਰਧਾਂਜਲੀਆਂ ਭੇਟ ਕੀਤੀਆਂ।

NO COMMENTS