ਮਾਨਸਾ 14/12/23(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):ਸਮਾਜ ਦੇ ਵੱਡੀ ਗਿਣਤੀ ਦੇ ਆਰਥਿਕ ,ਸਮਾਜਿਕ ਤੇ ਰਾਜਸੀ ਵਿਤਕਰੇ ਦੇ ਸ਼ਿਕਾਰ ਮਜ਼ਦੂਰ ਵਰਗ ਤੇ ਔਰਤਾਂ ਨੂੰ ਸਮੇਂ ਦੀਆਂ ਹਕੂਮਤਾਂ ਕੇਵਲ ਵੋਟ ਹਥਿਆਰ ਦੇ ਤੌਰ ਤੇ ਵਰਤਿਆ ਜਾਂਦਾ ਰਿਹਾ ਹੈ,ਜਦੋ ਕਿ ਸਮਾਜਿਕ ਮਾਨ ਸਨਮਾਨ ਤੇ ਸਹੂਲਤਾਂ ਦੇ ਪੱਖ ਪੂਰੀ ਤਰ੍ਹਾਂ ਵਿਸਾਰ ਰੱਖਿਆ ਗਿਆ ਹੈ,ਹਰ ਪੱਖ ਤੋਂ ਪੀੜਤ ਵਰਗ ਔਰਤਾਂ ਤੇ ਮਜ਼ਦੂਰਾਂ ਨੂੰ ਪਹਿਲਾਂ ਮੋਦੀ ਜੁੰਡਲੀ ਤੇ ਹੁਣ ਸੂਬੇ ਦੀ ਰਾਜਸੱਤਾ ਤੇ ਕਾਬਜ਼ ਕੇਜਰੀਵਾਲ, ਭਗਵੰਤ ਮਾਨ ਨੇ ਲੁਭਾਉਣੇ ਲੁਭਾਉਣੇ ਲਾਰਿਆਂ ਨਾਲ ਕੇ ਸੱਤਾ ਹਥਿਆਉਣ ਗਈ ਹੈ। ਜਿਸ ਕਾਰਨ ਇਹ ਲੋਕ ਪੂਰੀ ਤਰਾਂ ਨਿਰਾਸ਼ ਤੇ ਨਰਾਜ਼ ਵਿਖਾਈ ਦੇ ਰਹੇ ਹਨ,ਜੋ ਚੋਣਾ ਸਮੇਂ ਸੱਤਾਧਾਰੀ ਧਿਰਾਂ ਭਾਜਪਾ ਤੇ ਆਮ ਪਾਰਟੀ ਨੂੰ ਸਬਕ ਸਿਖਾਉਣਗੇ।ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੀਨੀਅਰ ਆਗੂ ਕ੍ਰਿਸ਼ਨ ਚੌਹਾਨ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਨੇੜਲੇ ਪਿੰਡ ਕੋਟ ਲੱਲੂ ਵਿਖੇ ਮਨਰੇਗਾ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੋਦੀ ਸਰਕਾਰ ਦਾ ਕਿਰਤ ਵਿਰੋਧੀ ਫੈਸਲਾ ਨਾ ਮਨਜ਼ੂਰ ਹੈ,ਚਾਰ ਲੇਬਰ ਕੋਡਾ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਜਾਵੇ ਅਤੇ ਮਜ਼ਦੂਰ ਪੱਖੀ ਕਾਨੂੰਨ ਬਣਾਇਆ ਜਾਵੇ। ਆਗੂਆਂ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਹਰ ਲੋੜਬੰਦ ਮਜ਼ਦੂਰਾਂ ਨੂੰ ਦਸ ਦਸ ਮਰਲੇ ਪਲਾਟ ਜਾਰੀ ਕੀਤੇ ਜਾਣ ਅਤੇ ਔਰਤਾ ਨੂੰ ਇੱਕ ਹਜ਼ਾਰ ਰੁਪਏ ਭੱਤਾ ਜਾਰੀ ਕਰਕੇ ਚੋਣ ਵਾਅਦੇ ਨੂੰ ਪੂਰਾ ਕੀਤਾ ਜਾਵੇ।ਅੰਤ ਵਿੱਚ ਮਨਰੇਗਾ ਵਰਕਰਾਂ 200/ ਦਿਨ
ਕੰਮ ਦੇਣ ਤੇ 700/ਦਿਹਾੜੀ ਦਿੱਤੀ ਜਾਵੇ,ਮਿਣਤੀ ਸਿਸਟਮ ਨੂੰ ਰੱਦ ਕੀਤਾ ਜਾਵੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ,ਚੇਤ ਸਿੰਘ,ਕਪੂਰ ਸਿੰਘ ਆਦਿ ਹਾਜ਼ਰ ਸਨ।