*ਆਯੂਸ਼ਮਾਨ ਭਵ ਮੁਹਿੰਮ ਦਾ ਮੰਤਵ ਪੰਜ ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਦੀ ਆਭਾ ਆਈ ਡੀ ਅਤੇ ਆਯੁਸ਼ਮਾਨ ਕਾਰਡ ਬਣਾਉਣਾ ਹੈ-ਸਹਾਇਕ ਕਮਿਸ਼ਨਰ*

0
25

ਮਾਨਸਾ, 14 ਸਤੰਬਰ:(ਸਾਰਾ ਯਹਾਂ/ਮੁੱਖ ਸੰਪਾਦਕ ):
ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੀ ਯੋਗ ਅਗਵਾਈ ਹੇਠ ਆਯੂਸ਼ਮਾਨ ਭਵ ਮੁਹਿੰੰਮ ਦੀ ਸ਼ੁਰੂਆਤ ਸਿਵਲ  ਹਸਪਤਾਲ ਮਾਨਸਾ ਵਿਖੇ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸਹਾਇਕ ਕਮਿਸ਼ਨਰ (ਜ) ਸ੍ਰੀ ਹਰਜਿੰਦਰ ਸਿੰਘ ਜੱਸਲ ਨੇ ਸਿਰਕਤ ਕੀਤੀ।
          ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਦੇ ਰਾਸ਼ਟਰਪਤੀ ਦੁਆਰਾ ਇਸ ਮੁਹਿੰੰਮ ਦਾ ਅਰੰਭ ਦੇਸ਼ ਭਰ ਵਿਚ ਕੀਤਾ ਗਿਆ ਹੈ, ਇਸ ਮੁਹਿੰਮ ਦਾ ਮੁੱਖ ਮਕਸਦ ਪੰਜ ਸਾਲ ਦੀ ਉਮਰ ਤੋਂ ਉੱਪਰ ਦੇ ਹਰ ਵਿਅਕਤੀ ਦੀ ਆਭਾ ਆਈ ਡੀ ਅਤੇ ਆਯੁਸ਼ਮਾਨ ਕਾਰਡ ਬਣਾਉਣੇ, ਸਿਹਤ ਮੇਲਿਆਂ ਦਾ ਆਯੋਜਨ ਕਰਨਾ, ਪਿੰਡਾਂ ਵਿਚ ਸਿਹਤ ਕੈਂਪ ਲਗਾਉਣ, ਸਵੱਛਤਾ ਅਤੇ ਅੰਗ ਦਾਨ ਸਬੰਧੀ ਜਾਗਰੂਕ ਕਰਨਾ ਹੈ, ਇਸ ਲੜੀ ਤਹਿਤ ਮਾਨਸਾ ਵਿਖੇ ਜ਼ਿਲ੍ਹਾ ਪੱਧਰ ’ਤੇ ਇਸ ਮੁਹਿੰਮ ਦੀ ਸ਼ੁਰੂਆਤ ਸਿਵਲ ਹਸਪਤਾਲ ਮਾਨਸਾ ਤੋਂ ਕੀਤੀ ਗਈ ਹੈ।


ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਬਲਾਕ ਪੱਧਰ ’ਤੇ ਸੀ.ਐਚ.ਸੀ.ਬੁਢਲਾਡਾ, ਖਿਆਲਾ ਕਲਾਂ, ਸਰਦੂਲਗੜ੍ਹ ਅਤੇ ਹੈਲਥ ਐਂਡ ਵੈਲਨੈਸ ਪੱਧਰ ’ਤੇ ਕੁੱਲਰੀਆਂ, ਦਾਤੇਵਾਸ, ਠੂਠਿਅਵਾਲੀ, ਦਲੇਲ ਸਿੰਘ ਵਾਲਾ, ਰੁੜਕੀ ਅਤੇ ਝੰਡਾ ਕਲਾਂ ਵਿਖੇ ਇਸ ਮੁਹਿੰਮ ਦਾ ਆਰੰਭ ਕੀਤਾ ਗਿਆ ਹੈ, ਜਿਸ ਤਹਿਤ 17 ਸਤੰਬਰ ਤੋਂ 2 ਅਕਤੂਬਰ 2023 ਤੱਕ ਸੇਵਾ ਪੰਖਵਾੜਾ ਮਨਾਇਆ ਜਾ ਰਿਹਾ ਹੈ। ਇਸ ਪੰਖਵਾੜੇ ਦੇ ਤਿੰਨ ਮੁੱਖ ਪਹਿਲੂ ਹਨ। ਸਵੱਛਤਾ ਅਭਿਆਨ ,ਅੰਗ ਦਾਨ ਸਹੂੰ ਅਤੇ ਖੂਨਦਾਨ ਦਾ ਕੈਂਪ।
         ਉਨ੍ਹਾਂ ਦੱਸਿਆ ਕਿ 30 ਸਾਲ ਤੋਂ ਉਪਰ ਦੇ ਹਰ ਵਿਅਕਤੀ ਦਾ ਬੀ.ਪੀ. ਸ਼ੁਗਰ ਦੀ ਜਾਂਚ ਅਤੇ ਟੀ.ਬੀ. ਦੀ ਸਕਰੀਨਿੰਗ ਕਰਨ ਲਈ ਹਰ ਸ਼ਨੀਵਾਰ ਹੈਲਥ ਵੈਲਨੈਸ ਸੈਂਟਰ ’ਤੇ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਟੀ.ਬੀ. ਦੇ 100 ਫ਼ੀਸਦੀ ਪਾਜ਼ੀਟਿਵ ਮਰੀਜਾਂ ਦਾ ਦਵਾਈ ਅਤੇ ਇਲਾਜ ਯਕੀਨੀ ਬਣਾਉਣਾ ਅਤੇ 85 ਫ਼ੀਸਦੀ ਮਰੀਜਾਂ ਦਾ ਠੀਕ ਹੋਣਾ ਯਕੀਨੀ ਬਣਾਇਆ ਜਾਵੇਗਾ। ਗੈਰ ਸੰਚਾਰੀ ਬਿਮਾਰੀਆ ਜਿਵੇਂ ਕਿ ਬਲੱਡ ਪ੍ਰੈਸ਼ਰ ਅਤੇ ਸੂਗਰ ਦੇ ਮਰੀਜਾਂ ਦੀ ਦਵਾਈ ਯਕੀਨੀ ਬਣਾਈ ਜਾਵੇਗ। ਇਸ ਮੁਹਿੰਮ ਦੌਰਾਨ ਲੋਕਾਂ ਦੀ ਸੁਵਿਧਾ ਲਈ ਪਿੰਡ ਪੱਧਰ ’ਤੇ ਸਿਹਤ ਮੇਲੇ ਲਗਾਏ ਜਾਣਗੇ। ਇਸ ਮੌਕੇ ਮੈੈਕਸ ਹੈਲਥ ਕੇਅਰ ਬਠਿੰਡਾ ਦਾ ਸਨਮਾਨ ਕੀਤਾ ਗਿਆ, ਉਨਾਂ ਵੱਲੋ ਨਿਕਸ਼ੈ ਮਿੱਤਰਾ ਸਕੀਮ ਅਧੀਨ ਟੀ.ਬੀ.ਦੇ ਮਰੀਜਾਂ ਲਈ ਹੁਣ ਤੱਕ 740 ਸੰਤੁਲਿਤ ਰਾਸ਼ਨ ਕਿੱਟਾ ਵੰਡਣ ਲਈ ਸਹਿਯੋਗ ਕੀਤਾ ਗਿਆ ਹੈ।


               ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਜਸਕਮਲ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਵਤਾਰ ਸਿੰਘ, ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਵਿਜੈ ਕੁਮਾਰ, ਡਾ. ਬਲਜੀਤ ਕੌਰ ਸੀਨੀਅਰ ਮੈਡੀਕਲ ਅਫ਼ਸਰ, ਡਾ. ਰਸ਼ਮੀ ਗਾਇਨੀਕਾਲੋਜਿਸਟ, ਡਾ. ਛਵੀ ਬਜਾਜ ਸੈਕੇਟ੍ਰਿਕ, ਡਾ. ਨਿਸ਼ੀ ਸੂਦ ਟੀ.ਬੀ.ਸਪੈਸ਼ਲਿਸਟ, ਹਰਜਿੰਦਰ ਕੌਰ ਸੀ.ਡੀ.ਪੀ.ਓ., ਉਪ ਸਮੂਹ ਸਿੱਖਿਆ ਅਫ਼ਸਰ ਦਰਸ਼ਨ ਸਿੰਘ ਹਾਜਰ ਹਨ।

NO COMMENTS