*ਆਯੂਸ਼ਮਾਨ ਭਵ ਮੁਹਿੰਮ ਤਹਿਤ 02 ਅਕਤੂਬਰ ਤੱਕ ਮਨਾਇਆ ਜਾ ਰਿਹੈ ਸੇਵਾ ਪਖਵਾੜਾ*

0
31

ਮਾਨਸਾ, 21 ਸਤੰਬਰ:(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਦੇ ਆਦੇਸ਼ਾਂ ’ਤੇ ਡਾ. ਗੁਰਚੇਤਨ ਪਰਕਾਸ਼ ਸੀਨੀਅਰ ਮੈਡੀਕਲ ਅਫ਼ਸਰ ਬੁਢਲਾਡਾ ਦੀ ਯੋਗ ਅਗਵਾਈ ਹੇਠ ਆਯੁਸ਼ਮਾਨ ਭਵ ਮੁਹਿੰਮ ਤਹਿਤ 02 ਅਕਤੂਬਰ ਤੱਕ ਸੇਵਾ ਪਖਵਾੜਾ ਮਨਾਇਆ ਜਾ ਰਿਹਾ ਹੈ, ਇਸ ਤਹਿਤ ਪਿੰਡ ਬੀਰੋਕੇ ਕਲਾਂ ਵਿਖੇ ਲਗਾਏ ਗਏ ਜਾਗਰੂਕਤਾ ਕੈਂਪ ਦੌਰਾਨ ਵਿਜੈ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਮਾਨਸਾ ਨੇ ਦੱਸਿਆ ਕਿ ਕਮਿਊਨਿਟੀ ਸਿਹਤ ਕੇਂਦਰਾਂ ਅਤੇ ਹੈਲਥ ਵੈਲਨੈਸ ਸੈਂਟਰਾਂ ਵਿਖੇ ਸਿਹਤ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।


ਉਨ੍ਹਾਂ ਦੱਸਿਆ ਕਿ 02 ਅਕਤੂਬਰ ਤੱਕ ‘ਆਯੁਸ਼ਮਾਨ ਆਪ ਕੇ ਦੁਆਰ’ ਤਹਿਤ ਆਸ਼ਾ ਵੱਲੋਂ ਰਜਿਸਟਰਡ ਯੋਗ ਲਾਭਪਾਤਰੀ ਜਿੰਨ੍ਹਾਂ ਦੇ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਦੇ ਕਾਰਡ ਨਹੀਂ ਬਣੇ, ਉਨਾਂ ਦੇ ਘਰ ਘਰ ਜਾ ਕੇ ਕਾਰਡ ਬਣਾਏ ਜਾਣਗੇ।
ਇਸ ਮੌਕੇ ਹਾਜ਼ਰੀਨ ਲੋਕਾਂ ਨੂੰ  ਆਯੁਸ਼ਮਾਨ ਭਵ ਮੁਹਿੰਮ ਦੇ ਤਹਿਤ ਆਯੁਸ਼ਮਾਨ ਕਾਰਡ ਬਣਾਉਣੇ, ਸਵੱਛਤਾ ਮੁਹਿੰਮ,ਆਭਾ ਆਈ.ਡੀ.  ਬਣਾਉਣਾ, ਵੀ.ਐਚ.ਐਸ.ਐਨ.ਸੀ. ਕਮੇਟੀ ਮੀਟਿੰਗਾਂ, ਅੰਗਦਾਨ ਪ੍ਰਤੀ ਸਹੂੰ, ਡੇਂਗੂ ਮਲੇਰੀਆਂ ਤੋਂ ਇਲਾਵਾ ਵੱਖ ਵੱਖ  ਸਿਹਤ ਸਕੀਮਾਂ ਅਤੇ ਪ੍ਰੋਗਰਾਮਾਂ ਸਬੰਧੀ ਜਾਗਰੂਕ ਕੀਤਾ ਗਿਆ, ਇਸ ਦੇ ਨਾਲ ਨਾਲ ਸੀ.ਐਚ.ਸੀ, ਪੱਧਰ ’ਤੇ ਲੱਗਣ ਵਾਲੇ ਸਿਹਤ ਮੇਲੇ ਅਤੇ ਪੋਸ਼ਣ ਮਾਹ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ।


ਇਸ ਮੌਕੇ ਸ੍ਰੀ ਹਰਬੰਸ ਲਾਲ ਬਲਾਕ ਸਿਹਤ ਸਿੱਖਿਆਕਾਰ, ਸ੍ਰੀਮਤੀ ਊਸ਼ਾ ਦੇਵੀ ਐੱਲ.ਐਚ.ਵੀ, ਸ੍ਰੀ ਨਿਰਮਲ ਸਿੰਘ ਸਿਹਤ ਕਰਮਚਾਰੀ, ਗੁਰਪ੍ਰੀਤ ਕੌਰ ਏ.ਐਂਨ.ਐਮ. ਤੋਂ ਇਲਾਵਾ ਆਸ਼ਾ ਵਰਕਰ ਅਤੇ ਪਿੰਡ ਦੇ ਲੋਕ ਵੀ ਹਾਜਰ ਸਨ।

NO COMMENTS