*ਆਮ ਆਦਮੀ ਪਾਰਟੀ ਨੂੰ ਜਿਲ੍ਹਾ ਪੱਧਰ ਅਤੇ ਬਲਾਕ ਪੱਧਰ ਤੇ ਮਜਬੂਤ ਕਰਨ ਅਤੇ ਪਾਰਟੀ ਦਿਆ ਗਤੀ ਵਿਧੀਆ ਘਰ ਘਰ ਪਹੁੰਚਾਉਣ ਲਈ ਸਰਦਾਰ ਭਗਵੰਤ ਸਿੰਘ ਮਾਨ ਵੱਲੋ ਨਿਯੁਕਤੀਆਂ*

0
86

ਮਾਨਸਾ 18 ਅਕਤੂਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਆਮ ਆਦਮੀ ਪਾਰਟੀ ਵੱਲੋਂ ਪਾਰਟੀ ਨੂੰ ਜਿਲ੍ਹਾ ਪੱਧਰ ਅਤੇ ਬਲਾਕ ਪੱਧਰ ਤੇ ਮਜਬੂਤ ਕਰਨ ਅਤੇ ਪਾਰਟੀ ਦਿਆ ਗਤੀ ਵਿਧੀਆ ਘਰ ਘਰ ਪਹੁੰਚਾਉਣ ਲਈ ਮਾਨ ਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ ਇਸੇ ਤਹਿਤ ਸ਼ਹਿਰ ਮਾਨਸਾ ਦੇ ਬਹੁਤ ਹੀ ਸੁਲਝੇ ਹੋਏ ਮਿਲਣਸਾਰ ਅਤੇ ਸਮਾਜ ਸੇਵੀ ਪੈਸਟੀ ਸਾਈਡ ਐਸੋਏਸ਼ਨ ਦੇ ਪ੍ਰਧਾਨ ਭੀਮ ਸੈਨ ਚੇਰਿਆਂਵਾਲੀ ਵਾਲੇ ਨੂੰ ਮਾਨਸਾ ਸ਼ਹਿਰ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਮਾਨਸਾ ਦੇ ਪਲੈਨਿੰਗ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅਕਾਵਾਲੀ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਭੁੱਚਰ ਵਪਾਰ ਵਿੰਗ ਦੇ ਪ੍ਰਧਾਨ ਮਨੋਜ ਗੋਇਲ ਸਕੱਤਰ ਨਰੇਸ਼ ਬਿਰਲਾ ਅਤੇ ਵਾਈਸ ਪ੍ਰਧਾਨ ਸਤਿਸ਼ ਕੁਮਾਰ ਆਸ਼ੂ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਪੂਰੀ ਮਾਨਸਾ ਦੀ ਹਾਈ ਕਮਾਂਡ ਦਾ ਧੰਨਵਾਦ ਕੀਤਾ l ਇਸ ਮੌਕੇ ਨਵ ਨਿਯੁਕਤ ਸ਼ਹਿਰੀ ਪ੍ਰਧਾਨ ਭੀਮ ਸੈਨ ਨੇ ਹਾਈ ਕਮਾਂਡ ਨੂੰ ਪੂਰਨ ਵਿਸ਼ਵਾਸ ਦਵਾਉਂਦਿਆਂ ਕਿਹਾ ਕਿ ਮੈਨੂੰ ਇਸ ਯੋਗ ਸਮਝਦੇ ਹੋਏ ਜੋ ਮਾਣ ਬਖਸ਼ਿਆ ਹੈ ਮੈਂ ਉਸ ਤੇ ਤਨਦੇਹੀ ਨਾਲ ਸੇਵਾ ਕਰਾਂਗਾ ਅਤੇ ਪਾਰਟੀ ਦੇ ਏਜੰਡੇ ਨੂੰ ਘਰ ਤੱਕ ਪਹੁੰਚਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗਾ l ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਦਰਸ਼ਨ ਪਾਲ ਗਰਗ, ਮਨੋਜ ਗੋਇਲ,ਨਰੇਸ਼ ਬਿਰਲਾ ,ਸਤਿਸ਼ ਕੁਮਾਰ ਆਸ਼ੂ, ਅਮਨ ਦੀਪ ਸਿੰਘ,ਗੋਪਾਲ ਸਿੰਗੋ ਵਾਲੇ,ਦੀਪੂ ਮੰਢਾਲੀ, ਕਰਮ ਚੰਦ ਨੰਦੀ, ਜਤਿੰਦਰ ਵੀਰ ਗੁਪਤਾ,ਅਤੇ ਮੁਨੀਸ਼ ਕੁਮਾਰ ਬੱਬੂ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆ ਸਹਿਰੀ ਪ੍ਰਧਾਨ ਭੀਮ ਸੈਨ ਨੂੰ ਇੱਕ ਗੁਲਦਸਤਾ ਭੇਟ ਕਰਦਿਆ ਵਧਾਈਆਂ ਦਿੱਤੀਆਂ

NO COMMENTS