*ਆਮ ਆਦਮੀ ਕਲੀਨਿਕਾਂ ਲਈ 8 ਫਾਰਮਾਸਿਸਟਾਂ ਨੂੰ ਦਿੱਤੇ ਗਏ ਨਿਯੁਕਤੀ ਪੱਤਰ:-ਡਾ.ਅਸ਼ਵਨੀ ਕੁਮਾਰ*

0
68

ਮਾਨਸਾ 05 ਅਗਸਤ (ਸਾਰਾ ਯਹਾਂ/ਚਾਨਣਦੀਪ ਔਲਖ) ]

ਪੰਜਾਬ ਸਰਕਾਰ ਵੱਲੋ ਕੀਤੇ ਗਏ ਵਾਅਦੇ ਨੂੰ ਦੁਰਹਾਉੰਦੇ ਹੋਏ ਲੋਕਾਂ ਨੂੰ ਵਧੀਆ ਅਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆਂ ਕਰਵਾਉਣ ਦੇ ਮਕਸੱਦ ਨਾਲ ਅਤੇ ਸਿਹਤ ਸੇਵਾਵਾਂ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਮੰਤਵ ਨਾਲ ਅੱਜਮਾਣਯੋਗ ਮੁੱਖ ਮੰਤਰੀ ਪੰਜਾਬ ਸ੍ਰ: ਭਗਵੰਤ ਸਿੰਘ ਮਾਨ ,ਡਾ.ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ,ਡਾ.ਆਦਰਸ਼ ਪਾਲ ਕੋਰ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ,ਚੰਡੀਗੜ ,ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਪਰਮਵੀਰ ਸਿੰਘ ਆਈ. ਏ.ਐਸ ਦੇ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ, ਦਫਤਰ ਸਿਵਲ ਸਰਜਨ ਮਾਨਸਾ ਵਿਖੇ ਆਮ ਆਦਮੀ ਕਲੀਨਿਕ ਫਰਮਾਸਿਸਟਾਂ ਦੀ ਚੋਣ ਪ੍ਰਕਿਰੀਆ ਪੂਰੀ ਹੋਣ ਉਪਰੰਤ 8 ਫਰਮਾਸਿਸਟਾਂ ਨੂੰ  ਨਿਯੁਕਤੀ ਪੱਤਰ ਸੌਂਪੇ ਗਏ,ਇਸ ਮੌਕੇ ਬੋਲਦਿਆ ਸਿਵਲ ਸਰਜਨ ਮਾਨਸਾ ਡਾ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਖੇ ਕੁੱਲ 8 ਯੋਗ ਉਮੀਦਵਾਰਾਂ ਨੂੰ ਕੋਂਸਲਿੰਗ ਉਪਰੰਤ ਆਮ ਆਦਮੀ ਕਲੀਨਿਕ ਜ਼ਿਲ੍ਹਾ ਮਾਨਸਾ ਦੇ ਐਸ.ਡੀ.ਐਚ.ਸਰਦੂਲਗੜ, ਬੁਢਲਾਡਾ ਅਤੇ ਖਿਆਲਾ ਕਲਾਂ ਬਲਾਕਾਂ ਲਈ ਕੁੱਲ 08 ਫਾਰਮਾਸਿਸਟਾਂ ਦੀ ਲਿਸਟ ਸਰਕਾਰ ਦੁਆਰਾ ਦਰਸਾਏ ਗਏ ਨਿਯਮਾਂ ਦੀ ਪਾਲਣਾ ਕਰਦੇ ਹੋਏ ਮੈਰਿਟ ਕਮ ਰੋਸਟਰ ਦੇ ਅਧਾਰ ਤੇ ਬਣਾਈ ਗਈ ਕਮੇਟੀ ਦੀ ਦੇਖ ਰੇਖ ਹੇਠ ਲਗਾ ਦਿੱਤੀ ਗਈ ਹੈ। ਇਨ੍ਹਾਂ ਫਾਰਮਾਸਿਸਟਾਂ ਦੀ ਭਰਤੀ ਕਰਨ ਦਾ ਮੁੱਖ ਮਕਸਦ ਆਮ ਆਦਮੀ ਕਲੀਨਿਕ ਦੀਆਂ ਸਿਹਤ ਸੇਵਾਵਾਂ ਨੂੰ ਹੋਰ ਬੇਹਤਰ ਕਰਨਾ ਹੈ ਤਾਂ ਜੋ ਇਨ੍ਹਾਂ ਸਿਹਤ ਸੰਸਥਾਂਵਾਂ ਵਿਖੇ ਆਉਣ ਵਾਲੇ ਕਿਸੇ ਵੀ ਮਰੀਜ਼ ਨੂੰ ਕਿਸੇ ਕਿਸਮ ਦੀ ਸਮਸਿੱਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾਕਟਰ ਜਸਕੰਵਲ  ਕੌਰ, ਜ਼ਿਲ੍ਹਾ ਸਮੂਹ ਸਿਖਿਆਂ ਅਤੇ ਸੂਚਨਾ ਅਫ਼ਸਰ ਵਿਜੈ ਕੁਮਾਰ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਸ.ਅਵਤਾਰ ਸਿੰਘ, ਉਪ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਦਰਸ਼ਨ ਸਿੰਘ, ਸ਼੍ਰੀ ਮਤੀ ਗੀਤਾ ਸੀਨੀਅਰ ਸਹਾਇਕ, ਸੰਦੀਪ ਜੂਨੀਅਰ ਸਹਾਇਕ, ਸ਼ੇਖਰ ਕਲਰਕ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।

NO COMMENTS