*ਆਬਜ਼ਰਵਰ ਪ੍ਰਦੀਪ ਕੁਮਾਰ ਵੱਲੋਂ ਵੱਖ-ਵੱਖ ਪਿੰਡਾਂ ਦੇ ਬੂਥਾਂ ਦੀ ਚੈਕਿੰਗ*

0
40

ਮਾਨਸਾ, 11 ਅਕਤੂਬਰ :(ਸਾਰਾ ਯਹਾਂ/ਮੁੱਖ ਸੰਪਾਦਕ)
ਗ੍ਰਾਮ ਪੰਚਾਇਤ ਚੋਣਾਂ-2024 ਨੂੰ ਨਿਰਪੱਖ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਮਾਨਸਾ ਜ਼ਿਲ੍ਹੇ ਵਿਖੇ ਤਾਇਨਾਤ ਕੀਤੇ ਗਏ ਆਬਜ਼ਰਵਰ ਕਮਿਸ਼ਨਰ ਜਲੰਧਰ ਡਵੀਜ਼ਨ ਸ਼੍ਰੀ ਪਰਦੀਪ ਕੁਮਾਰ ਆਈ.ਏ.ਐਸ. ਵੱਲੋਂ ਜਿੱਥੇ ਜ਼ਿਲ੍ਹਾ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਕਰਕੇ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਬੂਥਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਇਸੇ ਲੜੀ ਤਹਿਤ ਬੀਤੇ ਦਿਨੀਂ ਆਬਜ਼ਰਵਰ ਸ਼੍ਰੀ ਪਰਦੀਪ ਕੁਮਾਰ ਵੱਲੋਂ ਪਿੰਡ ਮਾਨਸਾ ਖੁਰਦ, ਠੂਠਿਆਂਵਾਲੀ, ਭੈਣੀਬਾਘਾ, ਰੱਲਾ, ਅਕਲੀਆ ਪਿੰਡਾਂ ਦੇ ਬੂਥਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਕਮਰਿਆਂ, ਪੀਣੇ ਵਾਲੇ ਸਾਫ਼ ਪਾਣੀ, ਬਾਥਰੂਮ ਆਦਿ ਦੇ ਪ੍ਰਬੰਧ ਚੈਕ ਕੀਤੇ ਗਏ, ਜਿਸ ਸਬੰਧੀ ਉਨ੍ਹਾਂ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ। ਇਸ ਦੌਰਾਨ ਜੋ ਥੋੜੀ ਬਹੁਤ ਕਮੀ-ਪੇਸ਼ੀ ਸਾਹਮਣੇ ਆਈ ਉਸਨੂੰ ਦੂਰ ਕਰਨ ਸਬੰਧੀ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ, ਤਾਂ ਜੋ ਚੋਣਾਂ ਦੌਰਾਨ ਕਿਸੇ ਵੀ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।
ਇਸ ਮੌਕੇ ਉਨ੍ਹਾਂ ਨਾਲ ਡੀ.ਡੀ.ਪੀ.ਓ. ਮਾਨਸਾ ਸ਼੍ਰੀ ਜਸਵੰਤ ਸਿੰਘ ਵੜੈਚ, ਬੀ.ਡੀ.ਪੀ.ਓ. ਭੀਖੀ ਸ਼੍ਰੀ ਰਾਜਾ ਸਿੰਘ, ਡੀ.ਐਫ.ਐਸ.ਓ. ਸ਼੍ਰੀ ਬਲਜੀਤ ਸਿੰਘ, ਬੀ.ਡੀ.ਪੀ.ਓ., ਮਾਨਸਾ ਧਰਮਪਾਲ ਸਿੰਘ, ਨਾਇਬ ਤਹਿਸੀਲਦਾਰ ਜੋਗਾ ਚਤਿੰਦਰ ਸਿੰਘ, ਪੰਚਾਇਤ ਸਕੱਤਰ ਮਾਨਸਾ ਵਿਜੈ ਕੁਮਾਰ, ਚੋਣ ਕਾਨੂੰਨਗੋ ਅਮਨਦੀਪ ਸਿੰਘ ਹਾਜ਼ਰ ਸਨ। 

NO COMMENTS