–ਆਫਿਸਰ ਕਲੋਨੀ ਦੇ ਵਸਿੰਦਿਆਂ ਨੇ ਸਫਾਈ ਸੇਵਕਾਂ ਦਾ ਕੀਤਾ ਸਨਮਾਨ

0
51

ਮਾਨਸਾ 26 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਮੱਦੇਨਜ਼ਰ ਜਿੱਥੇ ਡਾਕਟਰ ਤੇ ਪੁਲਿਸ ਮੁਲਾਜ਼ਮ ਦਿਨ-ਰਾਤ ਲੋਕਾਂ ਦੀ ਸਿਹਤ ਲਈ ਆਪਣੀ ਡਿਊਟੀ ਨਿਭਾਅ ਰਹੇ ਹਨ, ਉਥੇ ਹੀ ਲੋਕਾਂ ਨੂੰ ਗੰਦਗੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਅਤੇ ਸ਼ਹਿਰ ਦੀ ਦਿੱਖ ਨੂੰ ਨਿਖਾਰਨ ਲਈ ਜ਼ਿਲ੍ਹੇ ਦੇ ਸਫਾਈ ਸੇਵਕ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰ ਰਹੇ ਹਨ।
ਇਨ੍ਹਾਂ ਸਫਾਈ ਸੇਵਕਾਂ ਦੀ ਇਸ ਭਾਵਨਾ ਨੂੰ ਮੁੱਖ ਰੱਖਦਿਆਂ ਹਰ ਪਾਸੇ ਸਫਾਈ ਸੇਵਕਾਂ ਦਾ ਸਨਮਾਨ ਕਰਕੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਨੇੜੇ ਆਫ਼ਿਸਰ ਕਲੋਨੀ ਦੇ ਵਸ਼ਿੰਦਿਆਂ ਨੇ ਸ਼੍ਰੀਮਤੀ ਰੇਨ ਡੇਚਲਵਾਲ ਦੀ ਅਗਵਾਈ ਹੇਠ ਸਫਾਈ ਸੇਵਕਾਂ ਦਾ ਫੁੱਲਾਂ ਦੀ ਵਰਖਾ ਨਾਲ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਜੂਸ ਤੇ ਫਲ ਵੀ ਪ੍ਰਦਾਨ ਕੀਤੇ।
ਸ਼੍ਰੀਮਤੀ ਰੇਨ ਡੇਚਲਵਾਲ ਨੇ ਕਿਹਾ ਕਿ ਇਸ ਮੁਸ਼ਕਿਲ ਦੀ ਘੜੀ ਵਿੱਚ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਅਤੇ ਸ਼ਹਿਰ ਵਿੱਚੋਂ ਗੰਦਗੀ ਨੂੰ ਸਾਫ਼ ਕਰਕੇ ਇਸਨੂੰ ਸੋਹਣਾ ਰੂਪ ਪ੍ਰਦਾਨ ਕਰਨ ਵਿੱਚ ਇਨ੍ਹਾਂ ਸਫਾਈ ਸੇਵਕਾਂ ਦਾ ਬਹੁਤ ਅਹਿਮ ਰੋਲ ਹੈ। ਇਸ ਲਈ ਅੱਜ ਆਫਿਸਰ ਕਲੋਨੀ ਵਿਖੇ ਇਨ੍ਹਾਂ ਨੂੰ ਤਾੜੀਆਂ ਦੀ ਗੂੰਜ ਵਿੱਚ ਸਨਮਾਨਿਤ ਕੀਤਾ ਗਿਆ ਹੈ।
ਇਸ ਮੌਕੇ ਪ੍ਰਿੰਸੀਪਲ ਮਾਤਾ ਸੁੰਦਰੀ ਕਾਲਜ ਡਾ. ਬਰਿੰਦਰ ਕੌਰ, ਸ਼੍ਰੀ ਰਾਜ ਕੁਮਾਰ ਸ਼ਰਮਾ, ਸ਼੍ਰੀ ਰਾਜੇਸ਼ ਸ਼ਰਮਾ, ਸ਼੍ਰੀ ਗੁਰਲਾਲ ਸਿੰਘ ਅਤੇ ਲੱਖਾ ਸਿੰਘ ਮੌਜੂਦ ਸਨ।

NO COMMENTS