*’ਆਪ’ ਸਰਕਾਰ ਨੇ ਪ੍ਰਾਈਵੇਟ ਸਕੂਲਾਂ ‘ਤੇ ਕੱਸਿਆ ਸ਼ਿਕੰਜਾ! ਫੀਸਾਂ ਦੇ ਰਿਕਾਰਡ ਜ਼ਬਤ ਕਰਨ ਲਈ ਬਣੀਆਂ ਟੀਮਾਂ*

0
127

ਚੰਡੀਗੜ੍ਹ  08,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਵਸੂਲੀਆਂ ਜਾ ਰਹੀਆਂ ਫੀਸਾਂ ਦੇ ਮਾਮਲੇ ਨੂੰ ਲੈ ਕੇ ਵੱਡਾ ਕਦਮ ਚੁੱਕਿਆ ਹੈ। ਇਸ ਦੀ ਪਹਿਲ ਤੋਂ ਮੋਹਾਲੀ ਤੋਂ ਹੋਈ ਤੇ ਇਸ ਮਾਮਲੇ ਦੀ ਜਾਂਚ ਪੜਤਾਲ ਕਰਨ ਲਈ 17 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਮੋਹਾਲੀ ਜ਼ਿਲ੍ਹੇ ਨਾਲ ਸਬੰਧਤ ਕੁੱਲ 419 ਨਿੱਜੀ ਸਕੂਲਾਂ ਦੀ ਪੜਤਾਲ ਕਰੇਗੀ ਜਿਨ੍ਹਾਂ ਲਿਸਟ ਵੀ ਜਾਰੀ ਕਰ ਦਿੱਤੀ ਗਈ ਹੈ।

ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਜਾਰੀ ਵੇਰਵਿਆਂ ਮੁਤਾਬਕ ਸਰਕਾਰ ਨੇ ਇੱਕ ਪਰਫਾਰਮਾ ਵੀ ਬਣਾਇਆ ਹੈ ਜਿਸ ‘ਚ ਫੀਸਾਂ ਦੇ ਵੇਰਵੇ ਪਿਛਲੇ ਸਾਲ ਨਾਲੋਂ ਫੀਸ ‘ਚ ਵਾਧਾ ਦਰ, ਵਰਦੀ ਤੇ ਕਿਤਾਬਾਂ ਕਿੰਨੀ ਦੇਰ ਬਾਅਦ ਵੀ ਬਦਲੀਆਂ ਜਾਂਦੀਆਂ ਹਨ, ਇਹ ਵੀ ਜਵਾਬ ਮੰਗੇ ਹਨ। ਟੀਮਾਂ ‘ਚ ਪ੍ਰਿਸੀਪਲ, ਬਲਾਕ ਸਿੱਖਿਆ ਅਫਸਰ ਤੇ ਹੈੱਡ ਮਾਸਟਰ ਪੱਧਰ ਦੇ ਅਧਿਕਾਰੀ ਸ਼ਾਮਲ ਕੀਤੇ ਗਏ ਹਨ।

ਕਮੇਟੀ ਇਸ ਦੀ ਵੀ ਜਾਂਚ ਕਰੇਗੀ ਕਿ ਇਨ੍ਹਾਂ ਸਕੂਲਾਂ ‘ਚ ਸੇਫ ਵਾਹਨ ਪਾਲਿਸੀ ਪ੍ਰਤੀ ਨਿਯਮ ਤੇ ਇਹ ਸਕੂਲ ਕਿਸੇ ਖਾਸ ਦੁਕਾਨ ਤੋਂ ਵਰਦੀਆਂ ਖਰੀਦਣ ‘ਤੇ ਦਬਾਅ ਤਾਂ ਨਹੀਂ ਪਾ ਰਹੇ!

ਇਹ ਵੀ ਪੜ੍ਹੋ

ਗੈਗਸਟਰਾਂ ਤੇ ਅਪਰਾਧ ਖਿਲਾਫ ਭਗਵੰਤ ਮਾਨ ਸਖ਼ਤ, ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਦਿੱਤਾ ਫਰੀ ਹੈਂਡ

CM Bhagwant Mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਦੀ ਮੀਟਿੰਗ ਵਿੱਚ ਕਿਹਾ ਕਿ ਪੰਜਾਬ ਦੇ ਤਿੰਨ ਕਰੋੜ ਲੋਕਾਂ ਦੀ ਸੁਰੱਖਿਆ ਕਰਨਾ ਮੇਰੀ ਜ਼ਿੰਮੇਵਾਰੀ ਹੈ।

ਐਂਟੀ ਗੈਂਗਸਟਰ ਟਾਸਕ ਫੋਰਸ ਲਈ ਆਧੁਨਿਕ ਸਹੂਲਤਾਂ ਤੇ ਸਾਧਨਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਜੋ ਵੀ ਸਾਧਨਾਂ ਦੀ ਲੋੜ ਹੋਵੇਗੀ ਸਰਕਾਰ ਦੇਵੇਗੀ।

CM ਭਗਵੰਤ ਮਾਨ ਨੇ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੂੰ ਸਖ਼ਤ ਨਿਰਦੇਸ਼ ਦਿੱਤੇ- ਬਿਨਾਂ ਕਿਸੇ ਡਰ ਤੇ ਪੱਖਪਾਤ ਤੋਂ ਕੰਮ ਕਰੋ ਤੇ ਅਪਰਾਧ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ। 

NO COMMENTS