*ਆਪ ਸਰਕਾਰ ਦੀ ਨਸਾ ਤਸਕਰਾਂ ਪ੍ਰਤੀ ਢਿੱਲ ਦਾ ਨਤੀਜਾ ਪਿੰਡ ਦਾਨ ਸਿੰਘ ਵਾਲਾ ਕੋਠੇ, ਨਸ਼ਿਆਂ ਖ਼ਿਲਾਫ਼ ਵੱਡੇ ਹੱਭਲੇ ਦੀ ਲੋੜ।-ਚੋਹਾਨ*

0
22

ਮਾਨਸਾ 14/1/2025 (ਸਾਰਾ ਯਹਾਂ/ਮੁੱਖ ਸੰਪਾਦਕ)ਨਸ਼ੇ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਖਾ ਰਹੇ ਹਨ ਅਤੇ ਨਸਾ ਤਸਕਰ ਕੇਵਲ ਆਪਣੇ ਕਾਰੋਬਾਰ ਨੂੰ ਬੜ੍ਹਾਵਾ ਦੇਣ ਲਈ ਨੋਜਵਾਨਾ ਨੂੰ ਆਪਣੀ ਜਕੜ ਵਿੱਚ ਤੇਜ਼ੀ ਨਾਲ ਸ਼ਾਮਲ ਕਰ ਰਹੇ ਹਨ। ਜਿਸ ਕਰਕੇ ਹਰ ਦਿਨ ਲੁੱਟ ਖੋਹ, ਮਾਰ ਕਟਾਈ, ਚੋਰੀਆਂ, ਕਤਲੇਆਮ ਵਰਗੀਆਂ ਘਟਨਾਵਾਂ ਹਰਰੋਜ ਸਾਹਮਣੇ ਆ ਰਹੀਆਂ ਹਨ, ਬੇਸ਼ੱਕ ਸੂਬਾ ਸਰਕਾਰ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦਾ ਪ੍ਰਚਾਰ ਵੀ ਕਰ ਰਹੀ ਹੈ, ਪ੍ਰੰਤੂ ਬਠਿੰਡਾ ਦੇ ਪਿੰਡ ਕੋਠੇ ਦਾਨ ਸਿੰਘ ਵਾਲਾ ਦੀ ਘਟਨਾ ਆਪ ਸਰਕਾਰ ਦੀ ਨਸਾ ਤਸਕਰਾਂ ਖਿਲਾਫ ਢਿੱਲ ਦਾ ਨਤੀਜਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਆਗੂ ਸਾਥੀ ਕ੍ਰਿਸ਼ਨ ਚੌਹਾਨ ਨੇ ਮੰਗ ਪੱਤਰ ਦੇਣ ਉਪਰੰਤ ਸਾਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਉਹਨਾਂ ਕਿ ਪਿੰਡ ਦਾਨ ਸਿੰਘ ਵਾਲਾ ਦੇ ਗ਼ਰੀਬ ਲੋਕਾਂ ਦਾ ਸਿਰਫ ਇਕੋ ਕਸੂਰ ਸੀ ਉਹਨਾਂ ਨਸ਼ਿਆਂ ਖ਼ਿਲਾਫ਼ ਅਤੇ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣਾ ਚਾਹੁੰਦੇ ਸੀ। ਲੇਕਿਨ ਜਿਸ ਤਰ੍ਹਾਂ ਦਾ ਪੈਟਰੋਲ ਬੰਬਾਂ ਰਾਹੀਂ ਘਰਾਂ ਵਿੱਚ ਦਾਖਲ ਹੋ ਅੱਗਾ ਲਾਈਆਂ ਗਈਆਂ ਉਹਨਾਂ ਤੋਂ ਸਿੱਧ ਹੁੰਦਾ ਹੈ ਕਿ ਜ਼ਰੂਰ ਨਸਾ ਤਸਕਰਾਂ ਤੇ ਸਿਆਸੀ ਲੋਕਾਂ ਦੀ ਵੱਡੀ ਸਾਜ਼ਿਸ਼ ਤੇ ਸਹਿ ਹੈ। ਉਹਨਾਂ ਮੁੱਖ ਮੰਤਰੀ ਪੰਜਾਬ ਸ੍ਰ, ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਫੌਰੀ ਕਦਮ ਚੁਕਦਿਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਤੇ ਪੀੜਤ ਪਰਿਵਾਰਾਂ ਨੂੰ ਆਰਥਿਕ ਮਦਦ ਤੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਏ ਡੀ ਸੀ ਜਨਰਲ ਸ੍ਰੀ ਨਿਰਮਲ ਉਸੇਪਚਨ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਸੌਂਪਦਿਆਂ ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਕੇਵਲ ਸਿੰਘ ਸਮਾਓ ਅਤੇ ਜ਼ਿਲ੍ਹਾ ਸਕੱਤਰ ਸਾਥੀ ਸੀਤਾਰਾਮ ਗੋਬਿੰਦਪੁਰਾ ਨੇ ਮੰਗ ਕੀਤੀ ਕਿ ਪੀੜਤ ਪਰਿਵਾਰਾਂ ਦੇ ਜ਼ਖਮੀਆਂ ਹੋਏ ਵਿਆਕਤੀਆਂ ਦੇ ਮੁਫ਼ਤ ਇਲਾਜ ਤੇ ਯਕੀਨੀ ਬਣਾਇਆ ਜਾਵੇ। ਪ੍ਰਤੀ ਪਰਿਵਾਰ ਘੱਟੋ ਘੱਟ ਦਸ ਦਸ ਲੱਖ ਰੁਪਏ ਆਰਥਿਕ ਮਦਦ ਤੇ ਨੁਕਸਾਨਿਆ ਗਿਆ ਘਰੇਲੂ ਸਾਮਾਨ ਸਮੇਤ ਬਾਕੀ ਨੁਕਸਾਨ ਦੀ ਪੂਰਤੀ ਕਰਵਾਈ ਜਾਵੇ।
ਆਗੂਆਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਧੱਕੇਸ਼ਾਹੀ ਖ਼ਿਲਾਫ਼ ਸਾਰੀਆਂ ਇਨਸਾਫ਼ ਪਸੰਦ ਜਥੇਬੰਦੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਜਥੇਬੰਦੀ ਦੇ ਸੁਖਦੇਵ ਪੰਧੇਰ, ਬੂਟਾ ਸਿੰਘ ਬਾਜੇਵਲਾ, ਬੂਟਾ ਸਿੰਘ ਬਰਨਾਲਾ,ਪਵਨ ਕੁਮਾਰ ਬੁਢਲਾਡਾ ਆਦਿ ਹਾਜ਼ਰ ਸਨ।

NO COMMENTS