*ਆਪ ਸਰਕਾਰ ਦੀਆਂ ਨਾਕਾਮੀਆਂ ਦਾ ਜਵਾਬ ਲੋਕ ਵੋਟ ਨਾਲ ਦੇਣਗੇ ……ਗੁਰਪ੍ਰੀਤ ਵਿੱਕੀ*

0
20

ਭੀਖੀ 18 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਪੂਰੇ ਪੰਜਾਬ ਅੰਦਰ ਨਗਰ ਪੰਚਾਇਤ ਦੀਆਂ ਚੋਣਾਂ ਦਾ ਮਾਹੌਲ ਭੱਖਿਆ ਹੋਇਆ ਹੈ ਇਸੇ ਤਹਿਤ ਅੱਜ ਹਲਕਾ ਮਾਨਸਾ ਦੇ ਕਸਬਾ ਭੀਖੀ ਵਿੱਚ ਅੱਜ ਮਾਨਸਾ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਨੇ ਵਾਰਡ ਨੰ 4 ਦੇ ਉਮੀਂਦਵਾਰ ਮਲਕੀਤ ਸਿੰਘ ਨਾਲ ਡੋਰ ਟੂ ਡੋਰ ਕੀਤਾ ਤੇ ਉਮੀਦਵਾਰ ਲਈ ਚੋਣ ਪ੍ਰਚਾਰ ਕੀਤਾ
ਇਸ ਮੌਕੇ ਵਿੱਕੀ ਨੇ ਪ੍ਰੈਸ ਨੋਟ ਜਾਰੀ ਕਰਦੇ ਕਿਹਾ ਕਿ ਆਪ ਸਰਕਾਰ ਸੂਬੇ ਅੰਦਰ ਹਰ ਫਰੰਟ ਤੇ ਫੇਲ ਸਾਬਿਤ ਹੋਈ ਹੈ ਲੋਕਾਂ ਨੂੰ ਰੰਗਲੇ ਪੰਜਾਬ ਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦੇ ਸੁਪਨੇ ਦਿਖਾਉਣ ਵਾਲੀ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਲਾਵਾਰਿਸ ਬਣਾ ਕੇ ਰੱਖ ਦਿੱਤਾ ਹੈ ਉਹਨਾਂ ਕਿਹਾ ਕਿ ਪੰਜਾਬ ਅੰਦਰ ਦਿਨੋ ਦਿਨ ਵਿਗੜ ਰਹੀ ਕਾਨੂੰਨ ਵਿਵਸਥਾ ਤੇ ਨਸਿਆ ਦਾ ਰੁਜਾਣ ਸਰਕਾਰ ਦੀ ਨਾਕਾਮੀ ਦਰਸਾ ਰਿਹਾ ਹੈ ਉਹਨਾਂ ਕਿਹਾ ਕਿ ਆਉਣ ਵਾਲੀਆਂ ਨਗਰ ਪੰਚਾਇਤ ਚੋਣਾਂ ਵਿੱਚ ਪੰਜਾਬ ਤੇ ਭੀਖੀ ਦੇ ਲੋਕ ਮਜੂਦਾ ਸਰਕਾਰ ਦੇ ਉਮੀਦਵਾਰਾਂ ਨੂੰ ਵੋਟ ਨਾ ਪਾ ਕੇ ਸਰਕਾਰ ਨੂੰ ਸਬਕ ਸਿਖਾਉਣਗੇ ਇਸ ਮੌਕੇ ਓਹਨਾ ਨਾਲ ਵਿਨੋਦ ਕੁਮਾਰ,ਅਮਰੀਕ ਸਿੰਘ ,ਮੱਖਣ ਸਿੰਘ ਮਜੂਦ ਸਨ

NO COMMENTS