ਮਾਨਸਾ , 17 ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ) : ਆਮ ਆਦਮੀ ਪਾਰਟੀ ਵੱਲੋਂ ਸਾਧੂ ਸਿੰਘ ਧਰਮਸੋਤ ਦਾ ਵਿਦਿਆਰਥੀਆਂ ਦੇ ਵਜ਼ੀਫ਼ਾ ਘੁਟਾਲੇ ਵਿੱਚ ਕੈਬਨਿਟ ਤੋਂ ਬਰਖਾਸਤ ਕਰਨ ਤੇ ਪਰਚਾ ਦਰਜ਼ ਕਰਨ ਦੀ ਮੰਗ ਨੂੰ ਲੈਕੇ ਕੀਤੀ ਜਾ ਰਹੀ ਭੁੱਖ ਹੜਤਾਲ ਅੱਜ ਤੀਜੇ ਦਿਨ ਵੀ ਜਾਰੀ ਰਹੀ । ਸਰਕਾਰ ਨੇ ਗਰੀਬ ਬੱਚਿਆਂ ਦੇ ਹੱਕਾਂ ਤੇ ਡਾਕਾ ਮਾਰਕੇ ਭਵਿੱਖ ਨਾਲ ਖਿਲਵਾੜ ਕੀਤਾ ਹੈ ।
ਗਰੀਬ ਵਿਦਾਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਮੰਤਰੀ ਦੇ ਖਿਲਾਫ਼ ਨਾਹਰੇਬਾਜ਼ੀ ਕਰਦੇ ਹੋਏ ਅੱਜ ਫਿਰ ਆਮ ਆਦਮੀ ਪਾਰਟੀ ਦੇ ਪੰਜ ਵਲੰਟੀਅਰ ਭੁੱਖ ਹੜਤਾਲ ਤੇ ਬੈਠੇ ਅੱਜ ਦੀ ਭੁੱਖ ਹੜਤਾਲ ਤੇ ਅਮਮਦੀਪ.ਸਿੰਘ ਭੁਪਾਲ ਖੁਰਦ,ਸਖਜ਼ਿੰਦਰ ਸਿੰਘ ਬੁਢਲਾਡਾ ,ਜਗਤਾਰ ਸਿੰਘ ਬੁਢਲਾਡਾ, ਸਤਨਾਮ ਸਿੰਘ ਬੁਢਲਾਡਾ ,ਹਰੀਸ ਕੁਮਾਰ ਬੁਢਲਾਡਾ।
ਅੱਜ ਦੀ ਭੁੱਖ ਹੜਤਾਲ ਤੇ ਚਰਨਜੀਤ ਸਿੰਘ ਅੱਕਾਂਵਾਲੀ, ਗੁਰਪ੍ਰੀਤ ਸਿੰਘ ਭੁੱਚਰ, ,ਗੁਰਪ੍ਰੀਤ ਸਿੰਘ ਬਨਾਂਵਾਲੀ, ਹਰਜੀਤ ਸਿੰਘ ਦੰਦੀਵਾਲ ,ਸਿੰਗਾਰਾ ਖਾਨ ਜਵਾਹਰਕੇ, ਵੀਨਾ ਅੱਗਰਵਾਲ,ਪਰਮਜੀਤ ਕੌਰ, ਹਰਦੇਵ ਉੱਲਕ, ਅਸ਼ੋਕ ਕੁਮਾਰ ਬਰੇਟਾ , ਸਰਬਜੀਤ ਜਵਾਹਰਕੇ, ਸੁਖਵਿੰਦਰ ਖੋਖਰ ,ਸ਼ਿੰਦਾ ਭੀਖੀ , ਸਿਕੰਦਰ ਭੀਖੀ, ਚਰਨਜੀਤ ਕਿਸ਼ਨਗੜ, ਜਸਪ੍ਰੀਤ ਜਟਾਣਾ ਕਲਾ, ਮੇਜਰ ਭਲਾਈਕੇ, ਸੁਮਨਦੀਪ ਨੰਗਲ ਕਲਾਂ, ਕੁਲਵੀਰ ਉੱਲਕ, ਕਾਕੂ ਬਰੇਟਾ, ਨਾਜਰ ਘੱਦੂਵਾਲਾ, ਟੀਟੁ ਮਾਨਸਾ ਰਮਨਦੀਪ ਜਵਾਹਰਕੇ, ਰੇਸ਼ਮ ਰੱਲਾ, ਸਤੀਸ ਕੁਮਾਰ ਬੁਢਲਾਡਾ ਅਤੇ ਮੱਖਣ ਮਾਖਾ ਨੇ ਵੀ ਹਾਜ਼ਰ ਸਨ।