01,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਦੇ ਆਪ ਦੇ ਵਿਧਾਇਕ ਦੀ ਤੇਜ਼ ਰਫ਼ਤਾਰ ਕਾਰ ਨੇ ਦੋ ਹੋਰ ਗੱਡੀਆਂ ਨੂੰ ਟੱਕਰ ਮਾਰੀ। ਇਸ ਦੇ ਨਾਲ ਹੀ ਆਪ ਦਾ ਐਮਐਲਏ ਮੌਕੇ ਤੋਂ ਫਰਾਰ ਹੋ ਗਿਆ। ਹਾਸਲ ਜਾਣਕਾਰੀ ਮੁਤਾਬਕ ਜਿਨ੍ਹਾਂ ਗੱਡੀਆਂ ਨਾਲ MLA ਦੀ ਗੱਡੀ ਦੀ ਓਵਰਸਪੀਡ ਕਾਰਨ ਟੱਕਰ ਹੋਈ ਉਨ੍ਹਾਂ ਦਾ ਸਤੁਲਣ ਵਿਗੜ ਕਾਰਨ ਐਕਸੀਡੈਂਟ ਹੋ ਗਿਆ। ਇਸ ਮਗਰੋਂ ਐਮਐਲਏ ਨੂੰ ਹਾਦਸਾਗ੍ਰਸਤ ਲੋਕਾਂ ਦਾ ਦਾ ਹਾਲ-ਚਾਲ ਪੁੱਛਣਾ ਵੀ ਜ਼ਰੂਰੀ ਨਹੀਂ ਲੱਗਿਆ।
ਦੱਸ ਦਈਏ ਕਿ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਤੋਂ ਆਪ ਦੇ ਵਿਧਾਇਕ ਡਾ ਜਸਵੀਰ ਸਿੰਘ ਬੁੱਧਵਾਰ ਨੂੰ ਢਿੱਲਵਾਂ ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋਏ। ਇਸ ਹਾਦਸੇ ‘ਤ ਵਿਧਾਇਕ ਤਾਂ ਵਾਲ-ਵਾਲ ਬੱਚ ਗਏ ਪਰ ਉਨ੍ਹਾਂ ਦੀ ਨਿੱਜੀ ਗੱਡੀ ਹਾਦਸਾਗ੍ਰਸਤ ਹੋ ਗਈ।
ਹਾਦਸੇ ਵਾਲੀ ਥਾਂ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਵਿਧਾਇਕ ਡਾ ਜਸਵੀਰ ਸਿੰਘ ਆਪਣੀ ਨਿੱਜੀ ਅੰਡੇਵਰ ਪੀਬੀ ਜ਼ੀਰੋ 2 ਡੀਜੈਡ 0300 ‘ਤੇ ਸਵਾਰ ਹੋ ਕੇ ਜਲੰਧਰ ਤੋਂ ਅੰਮ੍ਰਿਤਸਰ ਵੱਲ ਜਾ ਰਹੇ ਸੀ, ਜਿਵੇਂ ਹੀ ਉਹ ਢਿੱਲਵਾ ਬੱਸ ਅੱਡੇ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਗੱਡੀ ਨੇ ਅੱਗੇ ਜਾ ਰਹੀ ਆਈ20 ਕਾਰ ਨਾਲ ਪਿੱਛੋਂ ਟੱਕਰਾ ਗਈ। ਘਟਨਾ ਸਥਾਨ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਗੱਡੀ ਦੀ ਸਪੀਡ ਬਹੁਤ ਤੇਜ਼ ਸੀ, ਜਿਸ ਕਾਰਨ ਬੇਕਾਬੂ ਹੋਈ ਗੱਡੀ ਪਹਿਲਾਂ ਫੁੱਟਪਾਥ ਨਾਲ ਟਕਰਾਈ। ਫੁੱਟਪਾਥ ਨਾਲ ਟਕਰਾਉਣ ਕਾਰਨ ਗੱਡੀ ਦੇ ਟਾਇਰ ਫੱਟ ਗਏ ਜਿਸ ਕਾਰਨ ਗੱਡੀ ਅੱਗੇ ਜਾ ਕੇ ਸੜਕ ਕਿਨਾਰੇ ਖੜੀ ਇੱਕ ਜੈਨ ਕਾਰ ਅਤੇ ਟਰੈਕਟਰ ਟਰਾਲੀ ਨਾਲ ਟੱਕਰਾ ਗਈ।
ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਕਾਰਾਂ ਦੇ ਪਰਖੱਚੇ ਉੱਡ ਗਏ ਪਰ ਗਣੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਵਿਧਾਇਕ ਸਮੇਤ ਸਾਰੇ ਸਵਾਰ ਵਾਲ ਵਾਲ ਬੱਚ ਗਏ। ਆਈ 20 ਕਾਰ ਸਵਾਰਾਂ ਦਾ ਕਹਿਣਾ ਸੀ ਕਿ ਸਾਡੀ ਗੱਡੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ ਪਰ ਵਿਧਾਇਕ ਵਲੋਂ ਉਨ੍ਹਾਂ ਨਾਲ ਕਿਸੇ ਕਿਸਮ ਦੀ ਕੋਈ ਹਮਦਰਦੀ ਜਾਂ ਮੁਆਵਜ਼ੇ ਦੀ ਗੱਲ ਨਹੀਂ ਕੀਤੀ ਗਈ।
ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਨੇ ਕਿਹਾ ਕਿ ਵਿਧਾਇਕ ਵਲੋਂ ਗੱਡੀ ਚੋਂ ਉਤਰਦੇ ਸਾਰ ਪਹਿਲਾਂ ਕਾਰ ਦੀਆਂ ਨੰਬਰ ਪਲੇਟਾਂ ਨੂੰ ਉਤਾਰਿਆ ਜਾਂਦਾ ਹੈ ਅਤੇ ਗੱਡੀ ਦੀ ਪਹਿਚਾਣ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਉਧਰ ਮੌਕੇ ‘ਤੇ ਪਹੁੰਚੇ ਪੁਲਿਸ ਥਾਣਾ ਢਿੱਲਵਾਂ ਮੁਖੀ ਸੁਖਦੇਵ ਸਿੰਘ ਵਲੋਂ ਜ਼ਖ਼ਮੀਆ ਨੂੰ ਮੁਢਲੀ ਮਦਦ ਦੇਣ ਉਪਰੰਤ ਹਾਦਸਾਗ੍ਰਸਤ ਗੱਡੀਆਂ ਨੂੰ ਆਪਣੇ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।