*‘ਆਪ ਦੀ ਸਰਕਾਰ, ਆਪ ਦੇ ਦੁਆਰ’ ਤਹਿਤ ਹਰ ਲੋੜਵੰਦ ਨਾਗਰਿਕ ਨੂੰ ਘਰਾਂ ਦੇ ਨਜ਼ਦੀਕ ਮਿਲ ਰਿਹੈ ਸਰਕਾਰੀ ਸੇਵਾਵਾਂ ਦਾ ਲਾਭ-ਵਿਧਾਇਕ ਬੁੱਧ ਰਾਮ*

0
13

ਬੁਢਲਾਡਾ/ਮਾਨਸਾ, 19 ਫਰਵਰੀ:(ਸਾਰਾ ਯਹਾਂ/ਮੁੱਖ ਸੰਪਾਦਕ):
ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਜਿੱਥੇ ਹਰ ਲੋੜਵੰਦ ਨਾਗਰਿਕ ਨੂੰ ਘਰਾਂ ਦੇ ਨਜ਼ਦੀਕ ਸਰਕਾਰੀ ਸੇਵਾਵਾਂ ਦਾ ਲਾਭ ਮਿਲ ਮਿਲ ਰਿਹੈ ਉੱਥੇ ਹੀ ਸਰਕਾਰ ਦੀਆਂ ਵੱਖ ਵੱਖ ਲੋਕ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁੱਧ ਰਾਮ ਨੇ ਸਬ ਡਵੀਜ਼ਨ ਬੁਢਲਾਡਾ ਅੰਦਰ ਲੱਗੇ ਵੱਖ ਵੱਖ ਜਨ ਸੁਣਵਾਈ ਕੈਂਪਾਂ ਵਿਚ ਸ਼ਿਰਕਤ ਕਰਨ ਮੌਕੇ ਕੀਤਾ।
ਉਨ੍ਹਾਂ ਦੱਸਿਆ ਕਿ ਪਿੰਡ ਚੱਕ ਭਾਈ ਕੇ ਵਿਖੇ ਪ੍ਰਾਰਥੀ ਸੁਰਿੰਦਰ ਕੌਰ ਪਿੰਡ ਖੋਖਰ ਕਲਾਂ ਤੇ ਲਵਦੀਪ ਸਿੰਘ ਪਿੰਡ ਫੁੱਲੂਵਾਲਾ ਡੋਗਰਾ, ਮਹਿਕਪ੍ਰੀਤ ਕੌਰ ਪਿੰਡ ਪਹੇਵਾ (ਕੁਰੂਕਸ਼ੇਤਰ) ਅਤੇ ਲਵਜੋਤ ਸਿੰਘ ਪਿੰਡ ਉੱਡਤ ਸੈਦੇਵਾਲਾ ਨੂੰ ਉਨ੍ਹਾਂ ਦੇ ਵਿਆਹ ਸਬੰਧੀ ਦੋ ਰਜਿਸਟ੍ਰੇਸ਼ਨਾਂ ਮੌਕੇ ’ਤੇ ਹੀ ਮੁਹੱਈਆ ਕਰਵਾਈਆਂ ਗਈਆਂ। ਉਨ੍ਹਾਂ ਪੰਜਾਬ ਸਰਕਾਰ ਦੇ ਇਸ ਨਿਵੇਕਲੇ ਉਪਰਾਲੇ ਦਾ ਧੰਨਵਾਦ ਕੀਤਾ।
ਵਿਧਾਇਕ ਬੁੱਧ ਰਾਮ ਅਤੇ ਤਹਿਸੀਲਦਾਰ ਸੁਖਜਿੰਦਰ ਸਿੰਘ ਟਿਵਾਣਾ ਨੇ ਵਿਆਹੁਤਾ ਜੋੜੀਆਂ ਨੂੰ ਸਰਟੀਫਿਕੇਟ ਜਾਰੀ ਕੀਤੇ। ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਖੱਜਲ-ਖੁਆਰੀ ਨੂੰ ਰੋਕਣ ਲਈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਕਰਨ ਲਈ ਇਹ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਦਫਤਰਾਂ ਵਿਚ ਆਉਣ ਦੀ ਬਜਾਏ ਸਰਕਾਰ ਖੁਦ ਲੋਕਾਂ ਤੱਕ ਪਹੁੰਚ ਕੇ ਉਨ੍ਹਾਂ ਦੀਆਂ ਸਮੱਸਿਆਵਾ ਦਾ ਮੌਕੇ ਤੇ ਹੀ ਹੱਲ ਕਰੇ।
ਵਿਧਾਇਕ ਨੇ ਪਿੰਡ ਚੱਕ ਭਾਈ ਕੇ, ਬੀਰੋਕੇ ਖੁਰਦ, ਬੀਰੋਕੇ ਕਲਾਂ ਅਤੇ ਬੱਛੋਆਣਾ ਵਿਖੇ ਲੱਗੇ ਜਨ ਸੁਣਵਾਈ ਕੈਂਪਾਂ ’ਚ ਪਹੁੰਚ ਕੇ ਲੋਕਾ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉੱਥੇ ਹਾਜ਼ਰ ਵੱਖ ਵੱਖ ਵਿਭਾਗੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਲੋਕਾਂ ਵੱਲੋਂ ਪ੍ਰਾਪਤ ਸਰਕਾਰੀ ਕੰਮਾਂ ਨਾਲ ਸਬੰਧਤ ਵੱਖ ਵੱਖ ਦਰਖ਼ਾਸਤਾਂ ਦਾ ਸਮਾਂਬੱਧ ਨਿਪਟਾਰਾ ਕੀਤਾ ਜਾਵੇ ਅਤੇ ਨਾਲ ਹੀ ਲੋਕ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦੇਣ ਲਈ ਕਿਹਾ।

NO COMMENTS