*ਆਪ੍ਰੇਸ਼ਨ ਵਿਜਲ-2 ਤਹਿਤ ਮਾਨਸਾ ਪੁਲਿਸ ਵੱਲੋਂ ਅਚਨਚੇਤ ਕੀਤੀ ਗਈ ਪਬਲਿਕ ਥਾਵਾਂ ਦੀ ਚੈਕਿੰਗ*

0
9

ਮਾਨਸਾ 3 ਜੁਲਾਈ  (ਸਾਰਾ ਯਹਾਂ/ਮੁੱਖ ਸੰਪਾਦਕ ) —- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਡੀ.ਜੀ.ਪੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸਾਂ ਤਹਿਤ ਆਪ੍ਰੇਸ਼ਨ ਵਿਜਲ-2 ਤਹਿਤ ਐੱਸ.ਐੱਸ.ਪੀ ਮਾਨਸਾ ਡਾ: ਨਾਨਕ ਸਿੰਘ ਵੱਲੋਂ 500 ਦੇ ਕਰੀਬ ਮੁਲਾਜਮਾਂ ਵੱਲੋਂ ਜਿਲ੍ਹੇ ਦੀਆਂ ਵੱਖ-ਵੱਖ ਥਾਵਾਂ ਤੇ ਚੈਕਿੰਗ ਕੀਤੀ ਗਈ। ਜਿਸ ਤਹਿਤ ਹਾਈ ਸਕਿਓਰਿਟੀ ਤੋਂ ਬਿਨ੍ਹਾਂ ਨੰਬਰ ਪਲੇਟਾਂ ਵਾਲੇ ਵਾਹਨਾ ਦੇ ਚਲਾਨ ਕੀਤੇ ਗਏ ਅਤੇ ਜਿਨ੍ਹਾਂ ਦੇ ਇਹ ਪਲੇਟ ਨਹੀਂ ਲੱਗੀ। ਉਨ੍ਹਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਕਾਨੂੰਨ ਮੁਤਾਬਕ ਵਾਹਨਾਂ ਤੇ ਆਪਣੀਆਂ ਨੰਬਰ ਪਲੇਟਾਂ ਲਗਾਉਣ। ਇਸ ਤੋਂ ਇਲਾਵਾ ਐੱਸ.ਐੱਸ.ਪੀ ਡਾ: ਨਾਨਕ ਸਿੰਘ ਵੱਲੋਂ ਖੁਦ ਰੇਲਵੇ ਸਟੇਸ਼ਨ ਅਤੇ ਐੱਸ.ਪੀ (ਡੀ) ਬਾਲ ਕ੍ਰਿਸ਼ਨ ਵੱਲੋਂ ਬੱਸ ਸਟੈਂਡ ਮਾਨਸਾ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਲੋਕਾਂ ਨੂੰ ਹੈਰਾਨੀ ਹੋਈ ਕਿ ਵੱਡੀ ਗਿਣਤੀ ਵਿੱਚ ਪੁਲਿਸ ਇਕ ਦਮ ਪਹੁੰਚ ਕੇ ਅਚਨਚੇਤ ਚੈਕਿੰਗ ਕਿਓਂ ਕਰ ਰਹੀ ਹੈ। ਜਿਲ੍ਹਾ ਪੁਲਿਸ ਮੁੱਖੀ ਡਾ: ਨਾਨਕ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾਂ-ਨਿਰਦੇਸ਼ਾਂ ਹੇਠ ਮਾੜੇ ਅਨਸਰਾਂ ਖਿਲਾਫ ਵਿੱਢਿਆ ਗਿਆ ਹੈ, ਜਿਸ ਤਹਿਤ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਇਹ ਵੀ ਧਿਆਨ ਰੱਖਿਆ ਜਾ ਰਿਹਾ ਹੈ ਕਿ ਸ਼ਰਾਰਤੀ ਅਨਸਰ ਕਿਸੇ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਨਾ ਦੇ ਸਕੇ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਜਿਲ੍ਹਾ ਵਾਸੀਆਂ ਦੀ ਸੁਰੱਖਿਆ ਦੇ ਮੱਦੇਨਜਰ ਹੀ ਸਰਕਾਰ ਵੱਲੋਂ ਅਭਿਆਨ ਚਲਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਪੁਲਿਸ ਲੋਕਾਂ ਦੀ ਸੁਰੱਖਿਆ ਅਤੇ ਹਿਫਾਜਤ ਵਾਸਤੇ ਹੈ। ਲੋਕ ਮਾੜੇ ਅਨਸਰਾਂ ਖਿਲਾਫ ਪੁਲਿਸ ਦਾ ਸਹਿਯੋਗ ਕਰਨ ਤਾਂ ਜੋ ਕਿਸੇ ਤਰ੍ਹਾਂ ਦੀ ਮਾੜੀ ਘਟਨਾ ਜਿਲ੍ਹੇ ਵਿੱਚ ਨਾ ਵਾਪਰ ਸਕੇ। ਇਸ ਮੌਕੇ ਉਨ੍ਹਾਂ ਨਾਲ ਡੀ.ਐੱਸ.ਪੀ ਸੰਜੀਵ ਕੁਮਾਰ ਗੋਇਲ, ਥਾਣਾ ਸਿਟੀ-1 ਦੇ ਮੁੱਖੀ ਦਲਜੀਤ ਸਿੰਘ, ਸਿਟੀ-2 ਦੇ ਆਡੀਸ਼ਨਲ ਐੱਸ.ਐੱਚ.ਓ ਕੌਰ ਸਿੰਘ, ਗੁਰਤੇਜ ਸਿੰਘ, ਭੀਖੀ ਦੇ ਐੱਸ.ਐੱਚ.ਓ ਰੁਪਿੰਦਰ ਕੌਰ, ਥਾਣਾ ਜੋਗਾ ਦੇ ਮੁੱਖੀ ਬਲਦੇਵ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

NO COMMENTS