*ਆਪਣੀਆਂ ਕਲਾਕ੍ਰਿਤਾਂ ਦਾ ਕਰਨਗੇ ਪ੍ਰਦਰਸ਼ਨ: ਸ਼ਿਵਪਾਲ ਗੋਇਲ*

0
61

ਬਠਿੰਡਾ 5 ਜੁਲਾਈ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ ):

ਜੁਲਾਈਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਸਕੂਲਾਂ ਵਿੱਚ ਛੇਵੀਂ ਜਮਾਤ ਤੋਂ ਅੱਠਵੀਂ ਜਮਾਤ ਤੱਕ  ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਉਨ੍ਹਾਂ ’ਚ ਛੁਪੀਆਂ ਕਲਾਵਾਂ ਨੂੰ ਉਭਾਰਨ ਵਾਸਤੇ ਤੇਰਾਂ ਰੋਜ਼ਾ ਸਮਰ ਕੈਂਪ ਲਗਾਏ ਜਾ ਰਹੇ।ਇਸ ਲੜੀ ਤਹਿਤ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਰਾਟ ਸਕੂਲ ਤਲਵੰਡੀ ਸਾਬੋ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖਪੁਰਾ ਵਿਖੇ ਸਮਰ ਕੈਂਪਾਂ ਦਾ ਨਿਰੀਖਣ ਕੀਤਾ ਗਿਆ।       ਇਸ ਮੌਕੇ ਉਹਨਾਂ ਕਿਹਾ ਕਿਸਮਰ ਕੈਂਪ ਸਮਰ ਕੈਂਪਾਂ ਵਿੱਚ ਬੱਚਿਆ ਨੂੰ ਬੌਧਿਕ ਗਤੀਵਿਧੀਆਂ, ਸਿਹਤ ਸੰਭਾਲ, ਖੇਡਾਂ, ਆਰਟ ਕਰਾਫ਼ਟ, ਮੌਲਿਕ ਕਦਰਾਂ ਕੀਮਤਾਂ, ਗਣਿਤ , ਵਾਤਾਵਰਣ ਸਿੱਖਿਆ ਅਤੇ ਭਾਸ਼ਾ ਕੌਸ਼ਲ ਆਦਿ ਸਬੰਧੀ ਕਾਰਜ ਕਰਵਾਏ ਜਾਣਗੇ।ਬੱਚਿਆ ਲਈ ਬਹੁਤ ਸਾਰੇ ਤਰੀਕਿ ਆਂ ਨਾਲ ਮਹੱਤਵਪੂਰਨ ਹੁੰਦਾ ਹੈ। ਜਿਸਵਿੱਚ ਉਹਨਾਂ ਨੂੰ ਸਿੱਖਣ, ਗਲਤੀਆਂ ਕਰਨ,ਵਿਕਾਸ ਕਰਨ ਅਤੇ ਨਵੇਂ ਹੁਨਰ ਵਿਕਸਿ ਤ ਕਰਨਦਾ ਮੌਕਾ ਪ੍ਰਦਾਨ  ਕਰਨਾ ਸ਼ਾਮਲ ਹੈ।ਅਜਿਹੇ ਕੈਂਪਾਂ ਵਿੱਚ ਵਿਦਿਆਰਥੀਆਂ ਦੀ ਸ਼ਮੂਲੀਅਤ ਨਾਲ ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਵੱਧਦਾ ਹੈ ਅਤੇ ਸਮਾਜਿਕ, ਭਾਵਨਾਤਮਕ, ਸਰੀਰਕ ਅਤੇ ਸਿਰਜਨਾਤਮਿਕ ਵਿਕਾਸ ਹੋਵੇਗਾ

NO COMMENTS