ਆਨ ਵੀਲ੍ਹ ਵੈਨ ਨੂੰ ਮਾਨਸਾ ਸਿਵਲ ਸਰਜਨ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਮਿਲਾਵਟੀ ਵਸਤਾਂ ਦੀ ਕਰੇਗੀ ਜਾਂਚ

0
32

ਮਾਨਸਾ, 14 ਜਨਵਰੀ(ਸਾਰਾ ਯਹਾ / ਮੁੱਖ ਸੰਪਾਦਕ) : ਸਿਹਤ ਮੰਤਰੀ ਪੰਜਾਬ ਸ਼੍ਰੀ ਬਲਵੀਰ ਸਿੰਘ ਸਿੱਧੂ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੰਦਰੁਸਤ ਮਿਸ਼ਨ ਪੰਜਾਬ ਤਹਿਤ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਫੂਡ ਸੇਫਟੀ ਐਕਟ ਅਧੀਨ ਜਿ਼ਲ੍ਹਾ ਮਾਨਸਾ ਵਿੱਚ ਮਿਲਾਵਟੀ ਚੀਜ਼ਾਂ ਦੀ ਜਾਂਚ ਲਈ ਫੂਡ ਸੇਫਟੀ ਆਨ ਵੀਲ੍ਹ ਵੈਨ ਨੂੰ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਇਸ ਫੂਡ ਸੇਫ਼ਟੀ ਆਨ ਵੀਲ੍ਹ ਵੈਨ ਨੂੰ ਆਮ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਹੈ, ਜਿਸ ਰਾਹੀਂ ਆਮ ਲੋਕ ਦੁੱਧ, ਦੁੱਧ ਤੋਂ ਬਣੇ ਪਦਾਰਥ ਅਤੇ ਮਸਾਲਿਆਂ ਆਦਿ ਦੇ ਟੈਸਟ ਕਰਵਾ ਸਕਦੇ ਹਨ।ਉਨ੍ਹਾਂ ਦੱਸਿਆ ਕਿ ਵੈਨ ਵਿੱਚ ਦੋ ਲੈਬਟੈਕਨੀਸ਼ਅਨ ਦੀ ਡਿਊਟੀ ਲਗਾਈ ਗਈ ਹੈ, ਜਿਨ੍ਹਾਂ ਵੱਲੋਂ ਮੌਕੇ *ਤੇ ਹੀ ਫੂਡ ਪਦਾਰਥ ਦੀ ਜਾਂਚ ਕਰਕੇ ਨਤੀਜਾ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਪ੍ਰਤੀ ਟੈਸਟ ਦੀ ਫੀਸ 50 ਰੁਪਏ ਹੈ, ਕੋਈ ਵੀ ਆਪਣੀ ਮਰਜ਼ੀ ਨਾਲ ਫੂਡ ਪਦਾਰਥ ਦੀ ਜਾਂਚ ਕਰਵਾ ਸਕਦਾ ਹੈ। ਉਨ੍ਹਾ ਦੱਸਿਆ ਕਿ ਜਿ਼ਲ੍ਹਾ ਮਾਨਸਾ ਵਿੱਚ ਇਹ ਵੈਨ ਇੱਕ ਮਹੀਨਾ ਹਰ ਕਸਬੇ, ਪਿੰਡ ਵਿੱਚ ਜਾ ਕੇ ਫੂਡ ਪਦਾਰਥਾਂ ਦੀ ਜਾਂਚ ਕਰੇਗੀ। ਇਸ ਮੌਕੇ ਜਿ਼ਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ.ਵਿਜੈ ਕੁਮਾਰ, ਜਿ਼ਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਸਿੰਘ, ਜਿ਼ਲ੍ਹਾ ਮਾਸ ਮੀਡੀਆ ਅਫ਼ਸਰ ਸ਼੍ਰੀ ਸੁਖਮਿੰਦਰ ਸਿੰਘ, ਫੂਡ ਸੇਫ਼ਟੀ ਅਫ਼ਸਰ ਸ੍ਰੀ ਯੋਗੇਸ਼ ਗੋਇਲ, ਲਕਸ਼ਵੀਰ ਸਿੰਘ, ਸੰਦੀਪ ਸਿੰਘ, ਮਿਸ ਰਾਜਵੀਰ ਕੌਰ, ਅਵਤਾਰ ਸਿੰਘ ਅਤੇ ਜ਼ਸਪ੍ਰੀਤ ਸਿੰਘ ਮੌਜੂਦ ਸਨ।I/131240/2021

NO COMMENTS