*ਆਨੰਦ ਭਵਨ ‘ਚ ਮਨਾਇਆ ਨੰਦ ਉਤਸਵ*

0
31

 ਮਾਨਸਾ 02 ਸਤੰਬਰ(ਸਾਰਾ ਯਹਾਂ/ਮੁੱਖ ਸੰਪਾਦਕ)

ਆਨੰਦ ਮਹਿਲਾ ਸਤਿਸੰਗ ਭਵਨ ਮਾਨਸਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੰਦ ਉਤਸਵ ਸ੍ਰੀ ਹਰੀ ਨਾਮ ਸੰਕੀਰਤਨ ਮੰਡਲ ਗੋਡੀਆਂ ਮੱਠ ਵਾਲੇ ਦੇ ਸਹਿਯੋਗ ਨਾਲ ਆਨੰਦ ਭਵਨ ਵਿਖੇ ਮੰਦਰ ਦੀ ਸੰਚਾਲਿਕਾ ਕਮਲੇਸ਼ ਦੀਦੀ ਦੀ ਅਗਵਾਈ ਚ ਮਨਾਇਆ ਗਿਆ। ਇਸ ਦੋਰਾਨ ਹਰੇ ਕ੍ਰਿਸ਼ਨਾ  ਹਰੇ ਰਾਮਾ ਦਾ ਗੁਣਗਾਨ ਕੀਤਾ ਗਿਆ ਤੇ ਹਰੇਕ ਭਗਤ ਰਾਧੇ ਰਾਣੀ ਦੇ ਰੰਗ ਵਿਚ ਰੰਗੇ ਨਜ਼ਰ ਆਏ। ਇਸ ਦੋਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਬੀ ਐਲ ਚੱਟਾਨੀ ਨੇ ਕਿਹਾ ਕਿ ਸ੍ਰੀ ਕ੍ਰਿਸ਼ਨ  ਦੀ ਲੀਲਾ  ਬਹੁਤ ਨਿਆਰੀ ਹੈ  ਜੋ ਵੀ  ਭਗਤ ਸੱਚੇ ਦਿਲ ਨਾਲ ਭਗਵਾਨ  ਕ੍ਰਿਸ਼ਨ  ਜੀ ਦੀ ਪੂਜਾ  ਕਰਦਾ ਹੈ ਉਸਦੀ ਹਰ ਕਾਮਨਾ ਪੂਰੀ ਜੋ ਜਾਦੀ ਹੇੈ । ਉਨ੍ਹਾਂ ਕਿਹਾ ਕਿ ਜਦ ਤੱਕ ਸਾਡੇ ਤੇ ਗੁਰੂ ਦੀ ਕ੍ਰਿਪਾ ਨਹੀਂ ਹੁੰਦੀ ਉਦੋਂ ਤੱਕ ਸਾਨੂੰ ਭਜਨ ਚੰਗਾ ਨਹੀਂ ਲੱਗਦਾ, ਇਸ ਲਈ ਜੀਵ ਨੂੰ ਕਿਸੇ ਨਾ ਕਿਸੇ ਗੁਰੂ ਦਾ ਸਹਾਰਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਤਾਂ ਦਾ ਇੱਕ ਪਲ ਅਤੇ ਅੰਨ੍ਹ ਦਾ ਇੱਕ ਕਣ ਬੇਅਰਥ ਨਹੀਂ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਗਤੀ ਬੜੀ ਦੁਰਲੱਭ ਹੈ, ਇਸ ਲਈ ਦੇਵਤੇ ਵੀ ਸੁਣਨ ਲਈ ਤਰਸਦੇ ਹਨ। ਪ੍ਰਮਾਤਮਾ ਨੂੰ ਮਿਲਣ ਦਾ ਸਭ ਤੋਂ ਸਰਲ ਰਾਸਤਾ ਭਗਤੀ ਮਾਰਗ ਹੈ। ਉਨ੍ਹਾਂ ਕਿਹਾ ਕਿ ਜੀਵ ਨੂੰ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ, ਹੰਕਾਰ ਜੀਵ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਇਸ ਮੌਕੇ ਬਾਬੂ ਰਾਮ ਭਾਰਤੀ, ਅਸ਼ੋਕ ਜਿੰਦਲ, ਰਜੇਸ਼ ਯਾਦਵ, ਨਵਜੋਤ ਗੋਇਲ, ਗੋਬਿੰਦ ਰਾਮ, ਸਤੀਸ਼ ਕੁਮਾਰ, ਵਿਜੇ ਪਟਾਕਾ, ਵਿਸ਼ਨੂੰ, ਅੰਮ੍ਰਿਤ ਕੁਕੂ,ਅਮਨ ਕੁਮਾਰ, ਮੋਹਨ ਲਾਲ,ਰਾਧਾ ਬਲਵ, ਮੀਨਾ ਰਾਣੀ, ਦਰਸ਼ਨਾਂ ਦੇਵੀ,ਕੁਸਲਿਆ ਦੇਵੀ,ਕੋਮਲ, ਰਚਨਾ ਰਾਣੀ, ਨੀਲਮ ਰਾਣੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ ।

NO COMMENTS