*ਆਦਰਸ਼ ਪਬਲਿਕ ਸਕੂਲ ਰਾਏਪੁਰ ਦਾ 10ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ*

0
36

ਰਾਏਪੁਰ/ਮਾਨਸਾ, 21 ਅਪ੍ਰੈਲ:(ਸਾਰਾ ਯਹਾਂ/ਮੁੱਖ ਸੰਪਾਦਕ)

   ਪ੍ਰਿੰਸੀਪਲ ਹੇਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਕੱਲ੍ਹ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਤਾਂ ਆਦਰਸ਼ ਪਬਲਿਕ ਸਕੂਲ ਦੇ ਵਿਦਿਆਰਥੀ ਰਾਜਵੀਰ ਕੌਰ 616/650 ਕਮਲਜੀਤ ਕੌਰ 611/650 ਅਮਨਜੋਤ ਕੌਰ 607/650 ਜੈਸਮੀਨ 602/650 ਅਮਨਪ੍ਰੀਤ ਕੌਰ 599/650 ਭਵਨਪ੍ਰੀਤ ਕੌਰ 598/650 ਜਸਪ੍ਰੀਤ ਕੌਰ 596/650 ਸੁਖਮਨ ਕੌਰ 594/650 ਮਨਪ੍ਰੀਤ ਕੌਰ 570/650 ਅੰਕ ਪ੍ਰਾਪਤ ਕੀਤੇ ਇਸ ਤੋਂ ਇਲਾਵਾ ਇਹਨਾਂ ਬੱਚਿਆਂ ਨੇ ਮੈਥ ਅਤੇ ਇੰਗਲਿਸ਼ ਵਿਸ਼ਿਆਂ ਵਿਚੋਂ 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਇਸ ਸੰਸਥਾ ਨਾਂ ਰੌਸ਼ਨ ਕੀਤਾ ਇਸ ਮੌਕੇ ਪ੍ਰਿੰਸੀਪਲ ਹੇਮਜੀਤ ਸਿੰਘ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਇਸ ਮੌਕੇ ਚੇਅਰਮੈਨ ਮੱਖਣ ਸਿੰਘ ਵਾਇਸ ਪ੍ਰਿੰਸੀਪਲ ਜਗਦੀਪ ਸਿੰਘ ਅਤੇ ਸਮੂਹ ਸਟਾਫ ਨੇ ਬੱਚਿਆਂ ਨੂੰ ਵਧਾਈਆਂ ਦਿੱਤੀਆਂ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

NO COMMENTS