*ਆਟੇ ਦੇ ਬਣੇ ਦੀਵੇ ਹੀ ਪਾਣੀ ਵਿੱਚ ਛੱਡੇ ਜਾਣ… ਸੰਜੀਵ ਪਿੰਕਾ*

0
213

 ਮਾਨਸਾ (ਸਾਰਾ ਯਹਾਂ/ ਜੋਨੀ ਜਿੰਦਲ ) : ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਅਤੇ ਨਗਰ ਕੌਂਸਲ ਮਾਨਸਾ ਦੇ ਬਾ੍ਂਡ ਅੰਬੈਸਡਰ ਸੰਜੀਵ ਪਿੰਕਾ ਨੇ  ਕੱਤਕ ਮਹੀਨੇ ਦੀ ਕਥਾ ਸੁਣ ਰਹੇ ਸ਼ਰਧਾਲੂਆਂ ਨੂੰ ਧਾਰਮਿਕ ਸਮਗਰੀ ਅਤੇ ਪੋਲੀਥੀਨ ਦੇ ਲਿਫਾਫੇ ਸੂਏ ਅਤੇ ਨਹਿਰਾਂ ਵਿੱਚ ਨਾ ਸੁਟਣ ਦੀ ਅਪੀਲ ਕੀਤੀ।ਇਹ ਜਾਣਕਾਰੀ ਦਿੰਦਿਆਂ ਵਾਤਾਵਰਣ ਪ੍ਰੇਮੀ ਬਲਵੀਰ ਸਿੰਘ ਅਗਰੋਈਆ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਚਲਾਈ ਇਸ ਜਾਗਰੂਕਤਾ ਮੁਹਿੰਮ ਤਹਿਤ ਅੱਜ ਸ਼੍ਰੀ ਸੰਤੋਸ਼ੀ ਮਾਤਾ ਮੰਦਰ ਅਤੇ ਸ੍ਰੀ ਗੁਰੂ ਕਿਰਪਾ ਧਾਮ ਮਹਿਲਾ ਸਤਿਸੰਗ ਭਵਨ ਵਿਖੇ ਜੁੜੇ ਹੋਏ ਸ਼ਰਧਾਲੂਆਂ ਨੂੰ ਨਹਿਰਾਂ ਦੇ ਪਾਣੀ ਨੂੰ ਗੰਧਲਾ ਕਰਨ ਤੋਂ ਗ਼ੁਰੇਜ਼ ਕਰਨ ਲਈ ਜਾਗਰੂਕ ਕੀਤਾ।ਇਸ ਮੌਕੇ ਬੋਲਦਿਆਂ ਸੰਜੀਵ ਪਿੰਕਾ ਨੇ ਕਿਹਾ ਕਿ ਧਾਰਮਿਕ ਆਸਥਾ ਦੇ ਚਲਦਿਆਂ ਪਾਣੀ ਵਿੱਚ ਚਲਾਏ ਜਾਣ ਵਾਲੇ ਦੀਵੇ ਆਟੇ ਦੇ ਬਣੇ ਹੋਣੇ ਚਾਹੀਦੇ ਹਨ ਤਾਂ ਕਿ ਪਾਣੀ ਵਿਚਲੇ ਜੀਵ ਜੰਤੂਆਂ ਨੂੰ ਭੋਜਨ ਮਿਲ ਸਕੇ ਪਾਣੀ ਵਿੱਚ ਚਲਾਏ ਜਾਂਦੇ ਰੰਗਦਾਰ ਦੀਵੇ ਅਤੇ ਪਲਾਸਟਿਕ ਦੇ ਲਿਫਾਫਿਆਂ ਵਿੱਚ ਲਿਆ ਕੇ ਸਮੇਤ ਲਿਫ਼ਾਫ਼ਾ ਪਾਣੀ ਵਿੱਚ ਸੁੱਟੀ ਜਾਣ ਵਾਲੀ ਧਾਰਮਿਕ ਸਮਗਰੀ ਅਤੇ ਕੈਮੀਕਲ ਰੰਗਾਂ ਨਾਲ ਬਣੀਆਂ ਧਾਰਮਿਕ ਤਸਵੀਰਾਂ ਪਾਣੀ ਨੂੰ ਜਹਰੀਲਾ ਕਰਕੇ ਕੈਂਸਰ ਵਰਗੀਆਂ ਬੀਮਾਰੀਆਂ ਦਾ ਕਾਰਣ ਬਣਦੀਆਂ ਹਨ ਇਸ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ।ਉਹਨਾਂ ਅੱਗੇ ਕਿਹਾ ਕਿ ਘਰਾਂ ਦਾ ਗਿੱਲਾ ਸੁੱਕਾ ਕੂੜਾ ਅਲੱਗ ਅਲੱਗ ਇੱਕਠਾ ਕਰਕੇ ਰੇਹੜੀਆਂ ਵਿੱਚ ਪਾਉਣਾ ਚਾਹੀਦਾ ਹੈ ਤਾਂ ਕਿ ਇਹ ਅਲੱਗ ਅਲੱਗ ਕੀਤਾ ਕੂੜਾ ਹੋਰ ਚੰਗੀ ਤਰ੍ਹਾਂ ਦੁਬਾਰਾ ਅਲੱਗ ਅਲੱਗ ਕਰਕੇ ਖਤਮ ਕੀਤਾ ਜਾ ਸਕੇ ਤਾਂ ਕਿ ਸ਼ਹਿਰ ਨੂੰ ਕੂੜੇ ਦੇ ਢੇਰਾਂ ਤੋਂ ਮੁਕਤ ਕੀਤਾ ਜਾ ਸਕੇ।ਇਸ ਮੌਕੇ ਅਗਰਵਾਲ ਸਭਾ ਦੇ ਅਸ਼ੋਕ ਗਰਗ, ਕੌਂਸਲਰ ਪ੍ਰਵੀਨ ਟੋਨੀ, ਪੰਡਿਤ ਪੁਨੀਤ ਸ਼ਰਮਾਂ, ਬਲਜੀਤ ਕੜਵਲ, ਬਲਵੀਰ ਅਗਰੋਈਆ ਨੇ ਵੀ ਪੇ੍ਰਿਤ ਕੀਤਾ।

NO COMMENTS