*ਆਜੀਵਿਕਾ ਮਿਸ਼ਨ ਦੇ ਸਟਾਫ ਨੇ ਦਿੱਤੇ ਮੰਗ ਪੱਤਰ*

0
17

ਮਾਨਸਾ 6 ਅਗਸਤ  (ਸਾਰਾ ਯਹਾਂ/ਜਗਦੀਸ਼ ਬਾਂਸਲ)-ਆਜੀਵਿਕਾ ਮਿਸ਼ਨ ਦੇ ਸਟਾਫ ਵੱਲੋਂ ਰੈਗੂਲਰ ਕਰਨ ਸਬੰਧੀ ਐਮ.ਐਲ.ਏ ਮਾਨਸਾ, ਚੇਅਰਮੈਨ ਜਿਲਾ ਪ੍ਰੀਸ਼ਦ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਮੰਗ ਪੱਤਰ ਦੇ ਕੇ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕੀਤੀ ਹੈ।  ਪੰਚਾਇਤ ਵਿਭਾਗ ਅਧੀਨ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਮਾਨਸਾ ਵਿੱਚ ਕੰਮ ਕਰਦੇ ਸਮੂਹ ਕਰਮਚਾਰੀਆਂ ਨੇ ਰੈਗੂਲਰ ਕਰਨ ਅਤੇ ਹੋਰ ਭੱਤੇ ਲਾਗੂ ਕਰਨ ਲਈ ਸ੍ਰ: ਨਾਜਰ ਸਿੰਘ ਮਾਨਸਾਹੀਆ ਐਮ ਐਲ ਏ ਮਾਨਸਾ, ਸ੍ਰ: ਬਿਕਰਮ ਸਿੰਘ ਮੋਫਰ ਚੇਅਰਮੈਨ ਜਿਲਾ ਪ੍ਰੀਸ਼ਦ ਅਤੇ ਅਮਰਪ੍ਰੀਤ ਕੌਰ ਸੰਧੂ ਆਈਏਐਸ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਜਸਵਿੰਦਰ ਕੌਰ ਦੀ ਸਰਪ੍ਰਸਤ ਅਤੇ ਪ੍ਰਦੀਪ ਕੁਮਾਰ ਪ੍ਰਧਾਨ ਦੀ ਅਗਵਾਈ ਹੇਠ ਮੰਗ ਪੱਤਰ ਦਿੱਤਾ ਗਿਆ। ਯੂਨੀਅਨ ਦੇ ਆਗੂਆਂ ਵੱਲੋ ਦੱਸਿਆ ਗਿਆ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਪੰਜਾਬ ਭਰ ਵਿੱਚ ਪਿਛਲੇ

10 ਸਾਲ ਤੋਂ 325 ਦੇ ਕਰੀਬ ਮੁਲਾਜਮ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦਾ ਮੁੱਖ ਟੀਚਾ ਪੇਂਡੂ ਖੇਤਰਾਂ ਵਿੱਚ ਗਰੀਬ ਪਰਿਵਾਰਾਂ ਦੀਆਂ ਔਰਤਾਂ ਦੇ ਸਵੈ ਸਹਾਇਤਾ ਸਮੂਹ ਬਣਾਉਣਾ ਅਤੇ ਉਨ੍ਹਾਂ ਦਾ ਸਮਾਜਿਕ ਅਤੇ ਆਰਥਿਕ ਜੀਵਨ ਪੱਧਰ ਉੱਚਾ ਚੱਕਣਾ ਲਈ ਕੰਮ ਕਰ ਰਹੇ ਹਨ। ਪ੍ਰਧਾਨ ਪ੍ਰਦੀਪ ਕੁਮਾਰ ਨੇ ਦੱਸਿਆ ਕਿਇਸ ਸਕੀਮ ਤਹਿਤ ਹਰੇਕ ਗਰੀਬ ਪਰਿਵਾਰ ਦੀ ਇਕ ਔਰਤ ਨੂੰ ਸਵੈ ਸਹਾਇਤਾ ਸਮੂਹ ਵਿੱਚ ਜੋੜਣ ਦਾ ਟੀਚਾ ਹੈ।ਜਿਲ੍ਹਾ ਮਾਨਸਾ ਵਿੱਚ ਲਗਭਗ 9271 ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਜੌੜ ਕੇ 826 ਸਵੈ ਸਹਾਇਤਾ ਸਮੂਹ ਚਲਾਏ ਜਾ ਰਹੇ ਹਨ ਅਤੇ ਇਨ੍ਹਾਂ ਸਮੂਹਾਂ ਦੀ ਬੈਂਕ ਕੋਲੋ ਕੈਸ਼ ਕ੍ਰੈਡਿਟ ਲਿਮਟ ਬਣਾ ਕੇ ਦਿੱਤੀ ਜਾ ਰਹੀ ਹੈ ਤਾਂ ਜੋ ਇਹ ਮੈਂਬਰ ਆਪਣੀ ਆਜੀਵਿਕਾ ਵਿੱਚ ਵਾਧਾ ਕਰ ਸਕਣ।ਇਸ ਮੌਕੇ ਸਰਬਜੀਤ ਕੌਰ ਉਪ ਪ੍ਰਧਾਨ, ਹਰਪ੍ਰੀਤ ਕੌਰ ਸਕੱਤਰ, ਵੀਰਪਾਲ ਕੌਰ ਉਪ ਸਕੱਤਰ, ਮਨਦੀਪ ਕੌਰ ਖਜਾਨਚੀ, ਲਲਿਤ ਜਿੰਦਲ ਪ੍ਰੈਸ ਸਕੱਤਰ ਹਾਜਰ ਸਨ।

NO COMMENTS