*ਆਜਾ ਆੜੀਆ..!ਮੈਂ ਤਾਂ ਆਪਤੇਰੇ ਵਾਂਗੂੰ ਡੈਮੋ ਹੀ ਕਰਨ ਆਇਆ ਭਰਾਵਾ*

0
103

ਆਜਾ ਆੜੀਆ!!!! ਬਹਿਜਾ ਤੂੰ ਵੀ ਮੇਰੇ ਕੋਲੇ, ਇੱਥੇ ਕਿਵੇਂ ਤੂੰ,,,,? ਮੈਂ ਤਾਂ ਆਪ ਤੇਰੇ ਵਾਂਗੂੰ ਡੈਮੋ ਹੀ ਕਰਨ ਆਇਆ ਭਰਾਵਾ,,,,,, ਡੈਮੋ,,,? ਡੈਮੋ ਕਾਹਦਾ ਓਏ,,,,,,, ਹੋਰ ਭਰਾਵਾ, ਇਹ ਤੀਜੀ ਲਹਿਰ ਤੀਜੀ ਲਹਿਰ ਕਰੀ ਜਾਂਦੇ ਆ,,, ਨਾਲੇ ਕਹਿੰਦੇ ਬੱਚਿਆਂ ਤੇ ਭਾਰੀ ਆ ਉਹ,,,,, ਆਉਣ ਵਾਲਾ ਸਮਾਂ ਤਾਂ ਫਿਰ ਏਦਾਂ ਦਾ ਹੀ ਹੋਊ,,,,,, ਹਾਰਕੇ ਕੱਲ੍ਹ ਬਾਪੂ ਤੋਂ ਇਹ ਲੋਹੇ ਦਾ ਈ ਨੈੱਟ ਮਾਸਕ ਬਣਵਾਇਆ ਫੇਰ ,,,,, ਸਰਕਾਰ ਦਾ ਕੀ ਪਤਾ ਕਹਿ ਹੀ ਦੇਣਾ ਬੀ ਇਕਾਂਤਵਾਸ ਹੋ ਜੋ ਭਾਈ ਓਏ,,,,,,, ਸਰਕਾਰ ਤਾਂ ਚੱਲ ਪਹਿਲਾਂ ਨਹੀਂ ਤਿਆਰੀ ਕਰਦੀ,,,, ਬੂਹੇ ਆਈ ਜੰਨ ਵਿੰਨੋ ਕੁੜੀ ਦੇ ਕੰਨ,,,,,, ਆਪਾਂ ਤਾਂ ਸਿਆਣੇ ਆਂ ਭਰਾਵਾ,,, ਪਹਿਲਾਂ ਈ ਖਿੱਚ ਲੀ ਤਿਆਰੀ,,,,,,,,,,,

ਪੁੱਛ ਨਾ ਭਰਾਵਾ, ਹਰ ਕੋਈ ਸਾਡੇ ਤੇ ਹੀ ਆਪਣਾ ਤਜਰਬਾ ਕਰਨਾ ਚਾਹੁੰਦਾ,,,,, ਕੱਲ ਸਾਡੇ ਸਰ ਕਹਿੰਦੇ ਬੀ, ਇੱਕ ਲੱਤ ਉੱਪਰ ਚੱਕ ਕੇ, ਇੱਕ ਬਾਂਹ ਉੱਪਰ ਚੱਕ ਕੇ, ਇੱਕ ਪਲੰਥੀ ਮਾਰ ਕੇ ਨੱਕ ਦੱਬ ਕੇ,,,, ਫੋਟੋਆਂ ਖਿੱਚ ਕੇ ਮੈਨੂੰ ਭੇਜ,,,,, ਮੈਂ ਕਿਹਾ ਜੀ ਇਹ ਕਿਉਂ,,???? ਕਹਿੰਦੇ ਯੋਗਾ ਕਰਨਾ ,,,,,, ਮੈਂ ਕਿਹਾ ਜੀ ਮੈਨੂੰ ਤਾਂ ਆਉਂਦਾ ਨੀ ਯੋਗਾ ਕਰਨਾ,,, ਕਹਿੰਦੇ ਫੋਟੋ ਖਿੱਚਣੀ ਤਾਂ ਆਉਂਦੀ ਆ,,,,, ਸਿਰਫ ਲੱਗੇ ਕਿ ਯੋਗਾ ਕਰ ਰਿਹੈ,,,,, ਸਰ ਜੀ ,ਆਪ ਈ ਤਾਂ ਤੁਸੀਂ ਕਹਿੰਦੇ ਸੀ ਕਿ ਝੂਠ ਨਹੀਂ ਬੋਲਣਾ ਚਾਹੀਦਾ,,,, ਤੇ ਹੁਣ ਆਪ ਈ…………… ਕਹਿੰਦੇ ਕੀ ਕਰਾਂ ਪੁੱਤ ਓਏ ਸਾਨੂੰ ਉੱਤੋਂ ਹੁਕਮ ਆ,,,,,,,!!! ਕੀ ਸਰ ਜੀ ਬੀ ਝੂਠ ਬੋਲੋ,ਤੇ ਬੋਲਣਾ ਸਿਖਾਓ,,,,,, ਜ਼ਮੀਰ ਮਾਰ ਕੇ ਯੋਗਾ ਕਰਨ ਨਾਲ਼ੋਂ ਤਾਂ ਬੰਦਾ ਸਰੀਰਕ ਤੌਰ ਤੇ ਬਿਮਾਰ ਈ ਚੰਗਾ,,,,,, ਕਮ ਸੇ ਕਮ ਮਾਨਸਿਕ ਤੌਰ ਤੇ ਤਾਂ ਤੰਦਰੁਸਤ ਹੋਊ,,,,,,,,, ਨਾਲੇ ਜੀ ਜਿੱਦੇਂ ਕਬੱਡੀ ਖੇਡੀ, ਪੱਟ ਤੇ ਥਾਪੀ ਮਾਰ ਕੇ ਰੇਡ ਪਾਵਾਂਗੇ,,,,, ਐਵੇਂ ਫੋਟੋਆਂ ‘ਚ ਬੋਨਸ ਪੁਆਇੰਟ ਲੈਣ ਦਾ ਕੀ ਫਾਇਦਾ??ਨਾਲੇ ਉੱਤਲੇ ਵੀ ਤਾਂ ਸੋਡੇ ਕੋਲੋਂ ਈ ਪੜ੍ਹ ਕੇ ਉੱਤਲੇ ਬਣੇ ਆ,,,,, ਸਰ ਕਹਿੰਦੇ ਜਿਉਂਦਾ ਰਹਿ ਓਏ ਜਿਉਣ ਜੋਗਿਆ,,, ਤੂੰ ਤਾਂ ਮੈਨੂੰ ਜਿਉਣ ਜੋਗਾ ਕਰ ਦਿੱਤਾ,,,,,,,,,

ਹੋਰ ਕੀ ਮੇਰੇ ਅਰ,,,,,, ਮੇਰੇ ਆਲੀ ਬੀਬੀ ਮੇਰੇ ਮਗਰ ਪਈ ਰਹੂ ,,,,ਕਹਿੰਦੀ ਫਲਾਣਿਆ ਦਾ ਮੁੰਡਾ ਬਹੁਤ ਪੜ੍ਹਦਾ, ਟਿਮਕਾਣਿਆਂ ਦੀ ਕੁੜੀ ਬਹੁਤ ਪੜ੍ਹਦੀ ਆ,,,, ਅਖੇ ਤੂੰ ਦੱਸ ਡਾਕਟਰ, ਇੰਜਨੀਅਰ ਜਾਂ ਵੱਡਾ ਅਫ਼ਸਰ ਕੀ ਬਣੇਗਾ???? ਮਖਿਆ ਮੈਂ ਤਾਂ ਚੰਗਾ ਬੰਦਾ ਬਣੂ ,,, ਸਾਡੇ ਸਰ ਕਹਿੰਦੇ ਹੁੰਦੇ ਆ ਬੀ ਚੰਗੇ ਬੰਦੇ ਬਣੋ,,, ਡਾਕਟਰ, ਇੰਜਨੀਅਰ, ਵੱਡੇ ਅਫ਼ਸਰ ਤਾਂ ਆਪ ਈ ਬਣ ਜਾਓਗੇ,,,, ਨਾਲੇ ਜਿਹੜੇ ਡਾਕਟਰ ਸੈਂਪਲ ਲੈਂਦੇ ਲੈਂਦੇ ਸਰਿੰਜ ਨਾਲ ਮਰੀਜ਼ ਦਾ ਸਾਰਾ ਖੂਨ ਈ ਚੂਸ ਲੈਣ, ਮੈਂ ਇਹੋ ਜਾ ਡਾਕਟਰ ਕਦੇ ਨੀ ਬਣਨਾ ,,,,,, ਦੂਜਾ ਰੱਬ ਕਹਿੰਦੇ ਆ ਡਾਕਟਰ ਨੂੰ,,, ਰੱਬ ਕਹਾਉਣ ਵਾਸਤੇ ਚੰਗਾ ਬੰਦਾ ਹੋਣਾ ਬਹੁਤ ਜ਼ਰੂਰੀ ਆ,,,,, ਜਿਹੜਾ ਡਾਕਟਰ ਚੰਗਾ ਬੰਦਾ ਹੁੰਦਾ ਨਾ ਉਹਨੂੰ ਲੋਕ ਸਲੂਟ ਮਾਰਦੇ ਆ,,,,, ਬਾਕੀ ਹਿਸਾਬ ਕਿਤਾਬ ਉੱਪਰ ਵਾਲਾ ਆਪੇ ਕਰ ਦਿੰਦਾ,,,,, ਨਾਲੇ ਅਹੁਦਿਆਂ ਦੀ ਤਾਂ ਚੌਧਰ ਹੁੰਦੀ ਐ,,,, ਰਾਜ ਤਾਂ ਦਿਲਾਂ ‘ਤੇ ਹੁੰਦੇ ਆ ਅੰਮੜੀਏ!!!!! ਕੋਸ਼ਿਸ਼ ਕਰੂੰਗਾ ਕਿ ਤੇਰਾ ਪੁੱਤ ਦਿਲਾਂ ਤੇ ਰਾਜ ਕਰ ਸਕੇ,,,,,,,,,,,

ਬੀਬੀਆਂ ਵੀ ਵਾਹਲੀਆਂ ਪੱਕੀਆਂ ਹੁੰਦੀਆਂ ਯਰ,,,ਅਖੇ ਟਿਕ ਕੇ ਬਹਿਜੋ ਪੋਚਾ ਗੰਦਾ ਹੋਜੂ,,, ਲੱਤਾਂ ਤੋੜਦੂ ਜੇ ਅੰਦਰ ਪੈੜਾਂ ਪਾਈਆਂ, ਟੁੱਟ ਪੈਣਿਆ! ਕੋਈ ਮਹਿੰਗਾ ਖਿਡੌਣਾ ਨਾ ਤੋੜਦੀ ਵੇ,,,,, ਮਖਿਆ ਸੱਭ ਤੋਂ ਮਹਿੰਗਾ ਖਿਡੌਣਾ ਤਾਂ ਬੇਬੇ ਮੈਂ ਆ ਤੇਰਾ,,,,,!!!!

ਅੱਗੇ ਤਾਂ ਬੀਬੀ ਕਹਿੰਦੀ ਤੀ,,,,, “ਸੋ ਜਾ ਬੇਟਾ ਨਹੀਂ ਤੋਂ ਗੱਬਰ ਸਿੰਘ ਆ ਜਾਏਗਾ” ਹੁਣ ਤਾਂ ਬੀਬੀ ਦਾ ਕਾਲਪਨਿਕ ਗੱਬਰ ਯਥਾਰਥਕ ਰੂਪ ਧਾਰਨ ਕਰ ਗਿਆ,,,,,,ਹੁਣ ਤਾਂ ਸਾਡੇ ਆਲੇ ਦੁਆਲੇ ਇੰਨੇ ਗੱਬਰ ਤੇ ਸਾਂਭੇ ਮੋਢਿਆਂ ‘ਤੇ ਰਫ਼ਲਾਂ ਚੁੱਕੇ ਫ਼ਿਰਦੇ ਨੇ ,, ਜਿਹੜੇ ਸੁੱਤੇ ਪਿਆਂ ਨੂੰ ਵੀ ਫੜ੍ਹ-ਫੜ੍ਹ ਠਾਈ ਜਾਂਦੇ ਆ ,,,,,,,,

ਜਸਵਿੰਦਰ ਸਿੰਘ ਚਾਹਲ

ਨਾ ਫਿਰ ਹੁਣ ਇਹ ਸਾਰੇ ਡਾਕੂ ਈ ਨੇ ਬਾਈ???? ਨਾ,ਨਾ ਇਹ ਡਾਕੂਆਂ ਦੀ ਕੀ ਰੀਸ ਕਰਨਗੇ ਭਰਾਵਾ,,,, ਉਹ ਵਾਹਲੇ ਚੰਗੇ ਸੀ , ਅਮੀਰਾਂ ਨੂੰ ਲੁੱਟ ਕੇ ਗਰੀਬਾਂ ਵਿੱਚ ਵੰਡ ਦਿੰਦੇ ਸੀ ,,,,,, ਤੇ ਇਹ,,,,, ਇਹ ਤਾਂ ਗਰੀਬਾਂ ਨੂੰ ਲੁੱਟ ਕੇ ਅਮੀਰਾਂ ਨੂੰ ਵੰਡ ਦਿੰਦੇ ਆ,,,,, ਬਾਦ ਚ ਉਹਨਾਂ ਨੂੰ ਜਹਾਜੇ ਚੜ੍ਹਾ ਕੇ ਬਾਹਰਲੇ ਦੇਸ ਭਜਾ ਦਿੰਦੇ ਆ,,,,,

ਮੈਨੂੰ ਲੱਗਦੈ ਆੜੀਆ!! ਹੁਣ ਆਪਾਂ ਭੱਜੀਏ ਇੱਥੋਂ ਬੇਬੇ ਤਪੀ ਪਈ,,,ਕੋਈ ਪਤਾ ਨੀ ਜ਼ਿੰਦਾ ਈ ਠੋਕਦੇ ਬਾਹਰੋਂ,,,,, ਫੇਰ ਕੀਹਦੀ ਮਾਂ ਨੂੰ ਮਾਸੀ ਆਖਾਂਗੇ,,,,,,,,??????

ਜਸਵਿੰਦਰ ਸਿੰਘ ਚਾਹਲ

9876915035

NO COMMENTS