ਮਾਨਸਾ, 25 ਸਤੰਬਰ (ਸਾਰਾ ਯਹਾਂ/ਜੋਨੀ ਜਿੰਦਲ) : ਦੇਸ਼ ਦੀ 75ਵੀਂ ਵਰੇਗੰਢ ਨੂੰ ਸਮਰਪਿਤ ਭਾਰਤ ਸਰਕਾਰ ਦੇ ਉਦਯੋਗ ਅਤੇ ਕਾਮਰਸ ਵਿਭਾਗ ਵੱਲੋਂ ‘ਆਜ਼ਾਦੀ ਕਾ ਮਹਾਂਉਤਸਵ* ਨਾਂ ਹੇਠ ਵਣਜ਼ ਸਪਤਾਹ ਮਨਾਇਆ ਜਾ ਰਿਹਾ ਹੈ, ਜਿਸ ਦੀ ਲੜੀ ਅਧੀਨ ਅੱਜ ਜਿ਼ਲ੍ਹਾ ਮਾਨਸਾ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੀ ਅਗਵਾਈ ਵਿੱਚ ਜਿ਼ਲ੍ਹਾ ਉਦਯੋਗ ਕੇਂਦਰ, ਬੈਕਾਂ, ਨਾਬਾਰਡ ਅਤੇ ਜਿ਼ਲ੍ਹੇ ਦੀਆਂ ਵੱਖ ਵੱਖ ਉਦਯੋਗਿਕ ਇਕਾਈਆਂ ਵੱਲੋਂ ਐਕਸਪੋਟਰ ਕਨਕਲੇਵ ਕਰਵਾਇਆ ਗਿਆ।
ਇਸ ਪ੍ਰੋਗਰਾਮ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਜਿ਼ਲ੍ਹੇ ਦੇ ਉਦਯੋਗ ਪਤੀਆਂ ਨੂੰ ਸੰਬੋਧਨ ਕੀਤਾ ਗਿਆ ਉਨ੍ਹਾਂ ਉਦਯੋਗਪਤੀਆਂ ਨੂੰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਐਕਸਪੋਰਟ ਖੇਤਰ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਕਿਹਾ ਅਤੇ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਦੀ ਤਰਫੋਂ ਉਦਯੋਗਪਤੀਆਂ ਨੂੰ ਆਪਣਾ ਮਾਲ ਐਕਸਪੋਰਟ ਕਰਨ ਹਿੱਤ ਆ ਰਹੀਆਂ ਮੁਸ਼ਕਲਾਂ ਦਾ ਸ਼ਮਾਧਾਨ ਕਰਨ ਦਾ ਵਿਸ਼ਵਾਸ ਦਿਵਾਇਆ।
ਇਸ ਪ੍ਰੋਗਰਾਮ ਵਿੱਚ ਜੀ.ਐਮ. ਜਿ਼ਲ੍ਹਾ ਉਦਯੋਗ ਕੇਂਦਰ ਸ੍ਰ. ਪ੍ਰੀਤਮਹਿੰਦਰ ਸਿੰਘ ਬਰਾੜ, ਡੀ.ਜੀ.ਐਫ.ਟੀ ਦੇ ਨੁੰਮਾਇਦੇ ਸ਼੍ਰੀ ਰਾਮ ਪ੍ਰਕਾਸ਼, ਚੀਫ਼ ਮੈਨੇਜਰ ਐਸ.ਬੀ.ਆਈ. ਸ਼੍ਰੀ ਪ੍ਰਸ਼ਾਤ ਕੁਮਾਰ, ਏ.ਜੀ.ਐਮ. ਨਾਬਾਰਡ ਸ਼੍ਰੀ ਅਮਿਤ ਗਰਗ, ਕੋਆਪ੍ਰੇਟਿਵ ਬੈਂਕ ਤੋਂ ਸ਼੍ਰੀ ਰਾਧੇ ਸ਼ਾਮ ਅਤੇ ਸ੍ਰੀ ਰਵਿੰਦਰ ਕੁਮਾਰ ਸੀ.ਏ. ਵੱਲੋਂ ਵੱਖ—ਵੱਖ ਸਕੀਮਾਂ ਦੀ ਉਦਯੋਗਪਤੀਆਂ ਨੂੰ ਜਾਣਕਾਰੀ ਦਿੱਤੀ ਗਈ।ਇਸ ਮੌਕੇ ਸਪਿੰਨਿੰਗ ਮਿੱਲਾਂ ਅਤੇ ਐਗਰੀਕਲਚਰ ਇੰਪਲੀਮੈਨਟਸ ਯੂਨਿਟਾਂ ਵੱਲੋਂ ਆਪਣੇ ਉਤਪਾਦਾਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ।
ਇਸ ਤੋਂ ਇਲਾਵਾ ਜਿ਼ਲ੍ਹੇ ਦੇ ਉੱਘੇ ਉਦਯੋਗਪਤੀ ਸ੍ਰ. ਰੂਪ ਸਿੰਘ ਸਰਦਾਰ ਰੀਪਰ, ਸ੍ਰ. ਤੇਜਿੰਦਰ ਸਿੰਘ ਗੁਰੂ ਰੀਪਰ, ਸ਼੍ਰੀ ਸੁਖਜਿੰਦਰ ਮੈਨੇਜਰ ਸਤਲੁੱਜ ਸਪਿੰਨ ਟੈਕਸਟ ਗੇਹਲੇ , ਸ੍ਰ. ਬਖਸ਼ੀਸ ਸਿੰਘ ਪਾਲ ਰੀਪਰ, ਸ਼੍ਰੀ ਵਿਜੇ ਕੁਮਾਰ ਪ੍ਰਧਾਨ ਕਾਟਨ ਜੀਨਿੰਗ ਐਸੋਸੀਏਸ਼ਨ ਮਾਨਸਾ ਅਤੇ ਜਿ਼ਲ੍ਹਾ ਉਦਯੋਗ ਕੇਂਦਰ ਦਾ ਸਮੂਹ ਸਟਾਫ ਮੌਜੂਦ ਸਨ।