*‘ਆਓ ਵਿਰਾਸਤ ਨੂੰ ਜਾਣੀਏ’ ਨਾਂ ਹੇਠ ਜ਼ਿਲਾ ਪੱਧਰੀ ਖੇਡਾਂ ਮੌਕੇ ਲਗਾਈ ਪ੍ਰਦਰਸ਼ਨੀ*

0
27

ਮਾਨਸਾ, 12 ਸਤੰਬਰ(ਸਾਰਾ ਯਹਾਂ/ ਮੁੱਖ ਸੰਪਾਦਕ ) : ਖੇਡਾਂ ਵਤਨ ਪੰਜਾਬ ਦੀਆਂ ਤਹਿਤ ਸਥਾਨਕ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਕਰਵਾਈਆਂ ਜਾ ਰਹੀਆਂ ਜ਼ਿਲਾ ਪੱਧਰੀ ਖੇਡਾਂ ਦੌਰਾਨ ਡਿਪਟੀ ਕਮਿਸਨਰ ਸ਼੍ਰੀਮਤੀ ਬਲਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਭਾਸ਼ਾ ਵਿਭਾਗ ਮਾਨਸਾ ਵੱਲੋਂ ਪੁਰਾਤਨ ਸੱਭਿਆਚਾਰ ਨੂੰ ਦਰਸਾਉਂਦੀ ਪ੍ਰਦਰਸ਼ਨੀ ‘ਆਓ ਵਿਰਾਸਤ ਨੂੰ ਜਾਣੀਏ’ ਸ਼ਿਰਲੇਖ ਹੇਠ ਲਗਾਈ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਭਾਸ਼ਾ ਅਫ਼ਸਰ ਸ਼੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ ਨੌਜਵਾਨ ਪੀੜੀ ਨੂੰ ਪੰਜਾਬ ਦੇ ਵਿਰਸੇ ਤੋਂ ਜਾਣੂ ਕਰਵਾਉਣ ਲਈ ਇਹ ਪ੍ਰਦਰਸ਼ਨੀ ਲਗਾਈ ਗਈ ਹੈ। ਉਨਾਂ ਦੱਸਿਆ ਕਿ ਇਸ ਪੁਰਾਤਨ ਸੱਭਿਆਚਾਰ ਦੀ ਪ੍ਰਦਰਸ਼ਨੀ ਵਿੱਚ ਖੇਤੀ ਨਾਲ ਸਬੰਧਿਤ ਸੰਦਾਂ ਤੋਂ ਇਲਾਵਾ ਸੁਆਣੀਆਂ ਦੇ ਕਲਾਤਮਿਕ ਸ਼ਿਖਰ ਨੂੰ ਪ੍ਰਗਟਾਉਂਦੇ ਬਾਗ ਫੁਲਕਾਰੀਆਂ ਅਤੇ ਚਰਖੇ, ਮਧਾਣੀ, ਅਟੇਰਨ, ਉਖਲੀ ਆਦਿ ਪ੍ਰਦਰਸ਼ਿਤ ਕੀਤੇ ਗਏ।
ਉਨਾਂ ਦੱਸਿਆ ਕਿ ਦੁਰਲੱਭ ਤਵਿਆਂ ਅਤੇ ਤਵਿਆਂ ਨੂੰ ਚਲਾਉਣ ਵਾਲੀ ਪੁਰਾਤਨ ਮਸ਼ੀਨ ਨੇ ਵੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਉਨਾਂ ਦੱਸਿਆ ਕਿ ਮਾਸਟਰ ਗੁਰਜੰਟ ਸਿੰਘ ਅਤੇ ਸੰਗੀਤ ਪ੍ਰੇਮੀ ਗੁਰਜੀਤ ਸਿੰਘ ਦੇ ਸਾਂਝੇ ਯਤਨਾਂ ਦੀ ਇਸ ਪ੍ਰਦਰਸ਼ਨੀ ਦੀ ਵਿਧਾਇਕ ਬੁਢਲਾਡਾ ਪਿ੍ਰੰਸੀਪਲ ਸ਼੍ਰੀ ਬੁੱਧ ਰਾਮ ਅਤੇ ਵਿਧਾਇਕ ਸਰਦੂਲਗੜ ਸ਼੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਪ੍ਰਸੰਸ਼ਾ ਕੀਤੀ।
ਜ਼ਿਲਾ ਭਾਸ਼ਾ ਅਫ਼ਸਰ ਨੇ ਦੱਸਿਆ ਕਿ ਇਸ ਉਪਰੰਤ ਉਨਾਂ ਵੱਲੋਂ ਭਾਸ਼ਾ ਵਿਭਾਗ ਦੇ ਵਿਕਰੀ ਕੇਂਦਰ ਦਾ ਦੌਰਾ ਕੀਤਾ ਗਿਆ, ਜਿਸ ਵਿੱਚ ‘ਮਹਾਨ ਕੋਸ’ ਅਤੇ ‘ਪੰਜਾਬ’ ਨਾਂ ਦੀ ਕਿਤਾਬ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਦੋਨੋਂ ਵਿਧਾਇਕਾਂ ਨੇ ਭਾਸ਼ਾ ਵਿਭਾਗ ਦੇ ਕਾਰਜਾਂ ਦੀ ਸ਼ਲਾਘਾ ਕੀਤੀ।    

NO COMMENTS