*ਆਓ ਰੱਲ ਕੇ ਮਾਨਵਤਾ ਦੀ ਸੇਵਾ ਕਰੀਏ:ਡਾ. ਮੇਘਰਾਜ*

0
132

ਬੁਢਲਾਡਾ 1 ਮਈ (ਸਾਰਾ ਯਹਾਂ/ਅਮਨ ਮਹਿਤਾ) ਸਥਾਨਕ ਸ਼ਹਿਰ ਦੀ ਮੁਫਤ ਜਲ ਸੇਵਾ ਸੰਸਥਾ ਵੱਲੋਂ ਰੇਲਵੇ ਸਟੇਸ਼ਨ ਉੱਪਰ ਯਾਤਰੀਆਂ ਲਈ ਠੰਡੇ ਪਾਣੀ ਦੀ ਸੇਵਾ ਦਾ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਵਿੱਚ ਦਾਨੀ ਸੱਜਣਾਂ ਵੱਲੋਂ ਭਰਮਾ ਸਹਿਯੋਗ ਦਿੱਤਾ ਜਾ ਰਿਹਾ ਹੈ। ਗਰਮੀ ਵੱਧਣ ਕਾਰਨ ਯਾਤਰੀਆਂ ਲਈ ਰੇਲਵੇ ਸਟੇਸ਼ਨ ਤੇ ਜਲ ਸੇਵਾ ਵੱਡੀ ਪੱਧਰ ਤੇ ਸ਼ੁਰੂ ਕਰ ਦਿੱਤੀ ਗਈ। ਇਸ ਮੌਕੇ ਤੇ ਬੋਲਦਿਆਂ ਅਸ਼ੋਕ ਕੁਮਾਰ, ਡਾ. ਮੇਘ ਰਾਜ ਗਰਗ ਨੇ ਦੱਸਿਆ ਕਿ ਇਹ ਸੇਵਾ ਪਿਛਲੇ ਕਈ ਸਾਲਾ ਗਰਮੀ ਦੇ ਦਿਨਾਂ ਵਿੱਚ ਨਿਰੰਤਰ ਚਲਾਈ ਜਾਂਦੀ ਹੈ। 

ਦੂਜੇ ਪਾਸੇ ਦੇਖਿਆ ਜਾਵੇ  ਭਾਰਤ ਵਿਕਾਸ ਪਰਿਸ਼ਦ ਵੀ ਰੇਲਵੇ ਸਟੇਸ਼ਨ ਤੇ ਮਹਾਨ ਯੋਗਦਾਨ ਪਾਉਂਦੀ ਆ ਰਹੀ ਹੈ ਅਤੇ ਰੇਲਵੇ ਸਟੇਸ਼ਨ ਤੇ ਯਾਤਰੀ ਲਈ ਬੈਠਣ ਲਈ ਬੈਂਚ ਤੇ ਪੰਖੇਆ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ ਤੇ ਪ੍ਰਧਾਨ ਅਮਿਤ ਜਿੰਦਲ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਗਰਮੀ ਨੂੰ ਮੁੱਖ ਰੱਖਦੇ ਆ ਛੇਤੀ ਹੀ ਰੇਲਵੇ ਸਟੇਸ਼ਨ ਤੇ ਪਾਣੀ ਲਈ ਪੁਖਤਾ  ਪ੍ਰਬੰਧ ਵੀ ਕੀਤੇ ਜਾਣਗੇ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਰੇਲਵੇ ਸਟੇਸ਼ਨ ਤੇ ਇਸ ਸੇਵਾ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ । ਉਨ੍ਹਾਂ ਕਿਹਾ ਕਿ ਜਲ ਸੇਵਾ ਸਭ ਤੋਂ ਉਤਮ ਸੇਵਾ ਹੈ। ਆਓ ਇਸ ਪੁੰਨ ਦੇ ਕਾਰਜ ਵਿੱਚ ਭਾਗੀ ਬਣਕੇ ਆਪਣਾ ਜੀਵਨ ਸਫਲ ਬਣਾਈਏ। ਇਸ ਮੌਕੇ ਤੇ ਸੰਸਥਾਂ ਵੱਲੋਂ ਇਸ ਮਹਾਨ ਕਾਰਜ ਵਿੱਚ ਸਹਿਯੋਗ ਦੇਣ ਵਾਲੇ ਸਟੇਸ਼ਨ ਮਾਸ਼ਟਰ ਦਾ ਵਿਸ਼ੇਸ਼ ਸਨਮਾਣ ਕੀਤਾ ਗਿਆ। ਇਸ ਮੌਕੇ ਕੌਂਸਲਰ ਸੁਭਾਸ਼ ਵਰਮਾਂ, ਵਿਜੈ ਕੁਮਾਰ, ਇਸ਼ਵਰ ਚੰਦ, ਸੁਰੇਸ਼ ਚੰਦ, ਤਨਜੋਤ ਸਿੰਘ, ਜੈ ਭਗਵਾਨ  ਆਦਿ ਮੌਜੂਦ ਸਨ।

NO COMMENTS