*ਆਉਣ ਵਾਲੇ ਸਮੇਂ ਵਿੱਚ ਮਾਨਸਾ ਜਿਲ੍ਹੇ ਵਿੱਚ ਕਰੋਨਾਂ ਧਾਰ ਸਕਦਾ ਹੈ ਵਿਕਰਾਲ ਰੂਪ*

0
518

ਮਾਨਸਾ 24 ਅਪ੍ਰੈਲ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਸਿਵਲ ਹਸਪਤਾਲ ਮਾਨਸਾ ਵਿੱਚ ਕਰੋਨਾਂ ਟੈਸਟਾਂ ਲਈ ਲੱਗੀਆਂ ਲੰਬੀਆਂ ਕਤਾਰਾਂ ਮਾਨਸਾ ਜਿਲ੍ਹੇ ਦੇ ਵਿੱਚ ਕਰੋਨਾ ਮਹਾਂਮਾਰੀ ਕਾਫੀ ਵੱਡੇ ਰੂਪ ਵਿੱਚ ਫੈਲ ਚੁੱਕੀ ਹੈ। ਮਾਨਸਾ ਜਿਲ੍ਹਾ ਪ੍ਰਸ਼ਾਸਨ ਦੇ ਅੰਕੜਿਆਂ ਅਨੁਸਾਰ ਜਿੱਥੇ ਮਾਨਸਾ ਵਿੱਚ 256 ਕਰੋਨਾ ਮਰੀਜ਼ ਇੱਕ ਦਿਨ ਵਿੱਚ ਪਾਜ਼ੀਟਿਵ ਪਾਏ ਗਏ ਉਥੇ ਵੱਡੀ ਗਿਣਤੀ ਵਿੱਚ ਅਜਿਹੇ ਲੋਕ ਹਨ ਜ਼ੋ ਘਰਾਂ ਵਿੱਚ ਬਿਮਾਰ ਪਏ ਹਨ ਅਤੇ ਕਰੋਨਾ ਸਬੰਧੀ ਸੋਸ਼ਲ ਮੀਡੀਆ ਦੀਆਂ ਅਫਵਾਹਾਂ ਕਾਰਣ ਆਪਣੇ ਟੈਸਟ ਨਹੀਂ ਕਰਵਾ ਰਹੇ। ਅਸਲ ਵਿੱਚ ਅੰਕੜਾ ਮਾਨਸਾ ਜਿਲ੍ਹੇ ਵਿੱਚ ਕਾਫੀ ਵੱਡਾ ਹੈ । ਇਸ ਸਬੰਧੀ ਸੰਵਿਧਾਨ ਬਚਾਓ ਮੰਚ ਦੇ ਆਗੂ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਪੰਜਾਬ ਸਰਕਾਰ, ਡਿਪਟੀ ਕਮਿਸ਼ਨਰ, ਸਿਵਲ ਸਰਜਨ, ਮਾਨਸਾ ਨੂੰ ਅਪੀਲ ਕੀਤੀ ਕਿ ਮਾਨਸਾ ਜਿਲ੍ਹੇ ਅਤੇ ਖਾਸ ਕਰ ਸ਼ਹਿਰ ਵਿੱਚ ਘਰ ਘਰ ਜਾ ਕੇ ਜ਼ੋ ਕਰੋਨਾ ਦੇ ਲੱਛਣਾਂ ਵਾਲੇ ਵਿਅਕਤੀ ਹਨ, ਉਨ੍ਹਾਂ ਦਾ ਸਰਵੇ ਕੀਤਾ ਜਾਵੇ ਤੇ ਉਨ੍ਹਾਂ ਨੂੰ ਕਰੋਨਾਂ ਟੈਸਟ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜ਼ੋ ਮਾਨਸਾ ਜਿਲ੍ਹੇ ਵਿੱਚ ਕਰੋਨਾ ਬਿਮਾਰੀ ਦਾ ਅਸਲ ਅੰਕੜਾ ਸਾਹਮਣੇ ਆ ਸਕੇ।
ਇਸਤੋਂ ਇਲਾਵਾ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਕਿਹਾ ਕਿ ਮਾਨਸਾ ਦੇ ਸਰਕਾਰ ਹਸਪਤਾਲ ਵਿੱਚ ਕਰੋਨਾ ਦੀ ਸਹੂਲਤ ਦੇ ਨਾਂਅ *ਤੇ ਨਾਮਮਾਤਰ ਸਹੂਲਤਾਂ ਹਨ। ਜਿੱਥੇ ਅੱਜ ਤੋਂ ਹਫਤਾ ਪਹਿਲਾਂ ਇੱਕਾ ਦੁੱਕਾ ਵਿਅਕਤੀ ਆਪਣਾ ਕਰੋਨਾ ਟੈਸਟ ਕਰਵਾਉਂਦਾ ਸੀ, ਅੱਜ ਵੱਡੀ ਗਿਣਤੀ ਵਿੱਚ ਲੋਕ ਲਾਇਨਾਂ ਲਗਾ ਕੇ ਸਿਵਲ ਹਸਪਤਾਲ ਮਾਨਸਾ ਵਿੱਚ ਕਰੋਨਾਂ ਟੈਸਟ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਦੇੇਖੇ ਗਏ ਹਨ ਜਿਥੇ ਉਨ੍ਹਾਂ ਨੂੰ ਘੰਟਾਂ ਘੰਟਾ ਲਾਇਨਾਂ ਵਿੱਚ ਖੜ੍ਹਨਾ ਪੈ ਰਿਹਾ ਹੈ। ਇਸ ਸਮੇਂ ਕੋਈ ਵੀ ਕਰੋਨਾ ਸਬੰਧੀ ਕੋਈ ਵੀ ਸੋਸ਼ਲ ਡਿਸਟੈਂਸਿੰਗ ਅਤੇ ਸਾਫ ਸਫਾਈ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ । ਉਨ੍ਹਾਂ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਿਸ ਤਰੀਕੇ ਨਾਲ ਕਰੋਨਾ ਬਿਮਾਰੀ ਫੈਲ ਰਹੀ ਹੈ, ਜੇਕਰ ਇਹੀ ਰਫਤਾਰ ਰਹੀ ਤਾਂ ਮਾਨਸਾ ਜਿਲ੍ਹੇ ਵਿੱਚ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਘਾਟ ਪੈ ਜਾਵੇਗੀ। ਇਸ ਲਈ ਮਾਨਸਾ ਜਿਲ੍ਹਾ ਪ੍ਰਸ਼ਾਸਨ ਸਮਾਂ ਰਹਿੰਦੇ ਪੰਜਾਬ ਸਰਕਾਰ ਨੂੰ ਮਾਨਸਾ ਜਿਲ੍ਹੇ ਦੀ ਧਰਾਤਲ ਦੀ ਸਚਾਈ ਤੋਂ ਜਾਣੂੰ ਕਰਵਾ ਕੇ ਜਰੂਰੀ ਮੈਡੀਕਲ ਪ੍ਰਬੰਧ ਅਤੇ ਮੈਡੀਕਲ ਸਟਾਫ ਦਾ ਇੰਤਜਾਮ ਯਕੀਨੀ ਬਣਾਵੇ ਤਾਂ ਜਿਲ੍ਹੇ ਵਿੱਚ ਕੋਈ ਅਣਸੁਖਾਵੀਂ ਸਥਿਤੀ ਬਨਣ ਤੋਂ ਰੋਕੀ ਜਾ ਸਕੇ। ਉਨ੍ਹਾਂ ਕਿਹਾ ਕਿ ਜਿਥੇ ਮਾਨਸਾ ਸ਼ਹਿਰ ਦੀਆਂ ਸਮਾਜਿਕ, ਧਾਰਮਿਕ ਅਤੇ ਵਪਾਰਕ ਜਥੇਬੰਦੀਆਂ ਜਿਲ੍ਹਾ ਪ੍ਰਸ਼ਾਸਨ ਨੂੰ ਆਪਣਾ ਪੂਰਾ ਯੋਗਦਾਨ ਦੇ ਰਹੀਆਂ ਹਨ, ਅਤੇ ਆਮ ਲੋਕ ਜ਼ੋ ਮੈਡੀਕਲ ਸਟਾਫ ਵਿਸ਼ਵ ਸੰਕਟ ਸਮੇੇਂ ਆਪਣੀ ਜਾਨ ਜ਼ੋਖਿਮ ਵਿੱਚ ਪਾਕੇ ਉਸਦਾ ਸਾਥ ਦੇ ਰਿਹਾ ਹੈ ਪਰ ਉਥੇ ਸਮਾਜਿਕ ਜਥੇਬੰਦੀਆਂ ਆਪਣਾ ਫਰਜ਼ ਸਮਝਦੇ ਹੋਏ ਸਮਾਂ ਰਹਿੰਦੇ ਮਾਨਸਾ ਜਿਲ੍ਹਾ ਪ੍ਰਸਾਸ਼ਨ ਅਤੇ ਪੰਜਾਬ ਸਰਕਾਰ ਨੁੰ ਅਪੀਲ ਕਰਦੇ ਹਨ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਧਰਾਤਲ ਤੋਂ ਆ ਰਹੀਆਂ ਰਿਪੋਰਟਾਂ ਦੇ ਹਿਸਾਬ ਨਾਲ ਵੱਡੇ ਪੱਧਰ ਉਪਰ ਕਰੋਨਾ ਬਿਮਾਰੀ ਦੇ ਸ਼ਿਕਾਰ ਲੋਕਾਂ ਨੂੰ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਲਈ ਐਮਰਜੈਂਸੀ ਇੰਤਜ਼ਾਮ ਕਰੇ।

NO COMMENTS