ਆਈ ਸੀ ਡੀ ਐਸ ਸਕੀਮ ਨੂੰ ਪੂਰਨ ਰੂਪ ਵਿੱਚ ਚਲਾਉਣ ਲਈ ਕੇਂਦਰੀ ਬਜਟ ਵਿੱਚ ਵਾਧਾ ਕੀਤਾ ਜਾਵੇ

0
9

ਬੁਢਲਾਡਾ – 22, ਜਨਵਰੀ (ਸਾਰਾ ਯਹਾ /ਅਮਨ ਮਹਿਤਾ)ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਕੇਂਦਰ ਸਰਕਾਰ ਦੇ ਵਿੱਤ ਮੰਤਰੀ ਦੇ ਨਾਂਅ ਮੰਗ ਪੱਤਰ  ਦਫਤਰ ਆਗਨਵਾੜੀ ਮੁਲਾਜਮ ਯੂਨੀਅਨ ਵਲੋ ਸੀ.ਡੀ.ਪੀ.ਓ. ਬੁਢਲਾਡਾ ਨੂੰ ਦਿੱਤਾ ਗਿਆ । ਜਥੇਬੰਦੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਆਈ.ਸੀ.ਡੀ.ਐਸ. ਸਕੀਮ ਨੂੰ ਪੂਰਨ ਰੂਪ ਵਿੱਚ ਚਲਾਉਣ ਲਈ ਕੇਂਦਰੀ ਬਜਟ ਵਿੱਚ ਵਾਧੇ ਦੀ ਮੰਗ ਕੀਤੀ । ਇਸ ਮੌਕੇ ਮੰਗ ਪੱਤਰ ਦੇਣ ਤੋਂ ਪਹਿਲਾਂ ਜਥੇਬੰਦੀ ਦੀ ਸੀਨੀਅਰ ਆਗੂ ਰਣਜੀਤ ਕੌਰ ਬਰੇਟਾ ਨੇ ਬੋਲਦਿਆਂ ਕਿਹਾ ਕਿ ਕੌਮੀ ਪਰਿਵਾਰ ਸਿਹਤ ਸਰਵੇਖਣ ਦੇ ਅੰਕੜਿਆਂ ਅਨੁਸਾਰ ਸਾਡੇ ਦੇਸ਼ ਦੇ ਲਗਭਗ ਅੱਧੇ ਬੱਚੇ ਖੂਨ ਦੀ ਕਮੀ ਅਤੇ ਘੱਟ ਭਾਰ ਵਾਲੇ ਹਨ। ਬੱਚਿਆਂ ਵਿੱਚ ਕੁਪੋਸ਼ਣ ਹੋਣਾ ਚਿੰਤਾਜਨਕ ਵਰਤਾਰਾ ਹੈ। ਕਰੋਨਾ ਮਹਾਂਮਾਰੀ ਕਾਰਨ ਤਾਲਾਬੰਦੀ ਨਾਲ ਸਥਿਤੀ ਹੋਰ ਵਿਗੜੀ ਹੈ। ਉਨ੍ਹਾਂ ਕਿਹਾ ਕਿ ਯੂਨੀਸੈਫ ਨੇ ਚਿਤਾਵਨੀ ਦਿੱਤੀ ਹੈ ਕਿ ਭਾਰਤ ਦੇ ਲੱਖਾਂ ਬੱਚੇ ਜੋ 5 ਸਾਲ ਤੋਂ ਘੱਟ ਦੇ ਬੱਚੇ ਭੁੱਖਮਰੀ ਅਤੇ ਕੁਪੋਸ਼ਣ ਦੇ ਕਾਰਨ ਜਾਨ ਗੁਆ ਦੇਣਗੇ। ਆਂਗਣਵਾੜੀ ਆਗੂ ਨੇ ਕਿਹਾ ਕਿ ਬੱਚਿਆਂ ਅਤੇ ਔਰਤਾਂ ਦੇ ਚਹੁੰਪੱਖੀ ਵਿਕਾਸ ਲਈ ਪੂਰਨ ਬਜਟ ਦਾ ਹੋਣਾ ਅਤੀ ਜਰੂਰੀ ਹੈ। ਆਂਗਣਵਾੜੀ ਆਗੂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਾਰਵੀਂ ਪੰਜ ਸਾਲਾਂ ਯੋਜਨਾ ਮੁਤਾਬਕ ਨਵੇਂ ਬਜਟ ਵਿੱਚ ਰਾਸ਼ੀ ਦਿੱਤੀ ਜਾਵੇ , 45 ਵੀਂ , 46 ਵੀਂ ਲੇਬਰ ਕਾਨਫਰੰਸ ਦੀਆਂ ਸਿਫਾਰਸ਼ਾਂ ਲਾਗੂ ਕਰਦੇ ਹੋਏ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਵਿੱਚ ਸ਼ਾਮਲ ਕਰਕੇ ਕ੍ਰਮਵਾਰ 30 ਹਜ਼ਾਰ ਅਤੇ 21 ਹਜ਼ਾਰ ਮਾਣਭੱਤਾ ਦਿੱਤਾ ਜਾਵੇ। ਪੈਨਸ਼ਨ 10 ਹਜ਼ਾਰ ਰੁਪਏ ਦਿੱਤੀ ਜਾਵੇ ਅਤੇ ਈ ਐਸ ਆਈ , ਈ ਪੀ ਐਫ ਦੀ ਸੁਵਿਧਾ ਦਿੱਤੀ ਜਾਵੇ । ਪ੍ਰੀ ਪ੍ਰਾਇਮਰੀ ਸਿੱਖਿਆ ਆਂਗਣਵਾੜੀ ਸੈਂਟਰਾਂ ਵਿੱਚ ਦੇਣੀ ਲਾਜ਼ਮੀ ਕੀਤੀ ਜਾਵੇ। ਐਡਵਾਇਜਰੀ ਬੋਰਡ ਅਤੇ ਚਾਇਲਡ ਵੈਲਫੇਅਰ ਬੋਰਡ ਅਧੀਨ ਚੱਲਦੇ ਆਂਗਣਵਾੜੀ ਕੇਂਦਰਾਂ ਨੂੰ ਵਿਭਾਗ ਲਈ ਵਿੱਚ ਲਿਆਂਦਾ ਜਾਵੇ । ਮਿੰਨੀ ਆਂਗਣਵਾੜੀ ਸੈਂਟਰਾਂ ਨੂੰ ਵੱਡੇ ਸੈਂਟਰਾਂ ਬਣਾਕੇ ਹੈਲਪਰ ਦਾ ਪ੍ਰਬੰਧ ਕੀਤਾ ਜਾਵੇ । ਅੱਜ ਦੇ ਵਫ਼ਦ ਮਨਜੀਤ ਕੌਰ ਬੀਰੋਕੇ , ਰਾਜ ਰਾਣੀ , ਅਮਨਦੀਪ ਕੌਰ ਆਦਿ ਸ਼ਾਮਲ ਸਨ।

NO COMMENTS