ਆਈ.ਟੀ. ਕਾਡਰ ਦੇ ਅਧਿਕਾਰੀਆਂ ਦੀ ਭਰਤੀ ਲਈ ਟੈਸਟ 12 ਸਤੰਬਰ ਨੂੰ ਹੋਵੇਗਾ

0
61

ਚੰਡੀਗੜ੍ਹ, 26 ਅਗਸਤ  (ਸਾਰਾ ਯਹਾ, ਬਲਜੀਤ ਸ਼ਰਮਾ) : ਪੰਜਾਬ ਸਰਕਾਰ ਸੂਬਾ ਪੱਧਰੀ ਆਈ.ਟੀ. ਕਾਡਰ ਤਿਆਰ ਕਰ ਰਹੀ ਹੈ ਤਾਂ ਜੋ ਸੂਬੇ ਨੂੰ ਡਿਜੀਟਲ ਤੌਰ `ਤੇ ਸਮਰੱਥ ਸਮਾਜ ਅਤੇ ਪੜ੍ਹੀ-ਲਿਖੀ ਅਰਥ-ਵਿਵਸਥਾ ਵਿੱਚ ਬਦਲਿਆ ਜਾ ਸਕੇ।ਇਹ ਕਾਡਰ ਕੌਮੀ ਈ-ਗਵਰਨੈਂਸ ਪੋ੍ਰਗਰਾਮ ਤਹਿਤ ਵੱਖ ਵੱਖ ਪ੍ਰਾਜੈਕਟਾਂ ਜਿਵੇਂ ਡਿਜੀਟਲ ਇੰਡੀਆ ਨੂੰ ਚਲਾਉਣ ਲਈ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਸੀਨੀਅਰ ਸਿਸਟਮ ਮੈਨੇਜਰ (ਐੱਸ.ਐੱਸ.ਐੱਮ.), ਸਿਸਟਮ ਮੈਨੇਜਰ (ਐਸ.ਐਮ.), ਸਹਾਇਕ ਮੈਨੇਜਰ (ਏ.ਐੱਮ.) ਅਤੇ ਟੈਕਨੀਕਲ ਅਸਿਸਟੈਂਟ (ਟੀ.ਏ.) ਸਮੇਤ ਵੱਖ-ਵੱਖ ਸ਼੍ਰੇਣੀਆਂ ਦੀਆਂ 324 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਸ਼ਾਸਨਿਕ ਸੁਧਾਰਾਂ ਅਤੇ ਸਿਕਾਇਤ ਨਿਵਾਰਣ ਵਿਭਾਗ ਦੇ ਸਕੱਤਰ ਸ੍ਰੀ ਅਲੋਕ ਸ਼ੇਖਰ ਨੇ ਕਿਹਾ ਕਿ ਆਈ.ਟੀ. ਕਾਡਰ ਦੀਆਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਐਸ.ਏ.ਐਸ.ਨਗਰ ਮੁਹਾਲੀ ਵਿਖੇ 12.09.2020 (ਸ਼ਨੀਵਾਰ) ਨੂੰ ਲਈ ਜਾਏਗੀ। ਟੈਸਟ ਦਾ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ ਅਤੇ ਉਮੀਦਵਾਰਾਂ ਨੂੰ ਸੁਰੱਖਿਆ ਦੇ ਨਜ਼ਰੀਏ ਅਤੇ ਸਮਾਜਕ ਦੂਰੀ ਦੇ ਨੇਮਾਂ ਦੀ ਜਾਂਚ ਲਈ ਸਵੇਰੇ 9 ਵਜੇ ਰਿਪੋਰਟ ਕਰਨਾ ਹੋਵੇਗਾ।

ਦਾਖਲਾ ਕਾਰਡ 7 ਸਤੰਬਰ, 2020 ਤੋਂ ਵਿਭਾਗ ਦੀ ਵੈਬਸਾਈਟ ਉੱਤੇ ਦਿੱਤੇ ਲਿੰਕ ਦੀ ਵਰਤੋਂ ਕਰਕੇ ਜਾਂ ਸਿੱਧੇ https://ctestservices.com/DGR/Principal  `ਤੇ ਕਲਿਕ ਕਰਕੇ ਡਾਊਨਲੋਡ ਕੀਤੇ ਜਾ ਸਕਣਗੇ।

ਸ੍ਰੀ ਅਲੋਕ ਸ਼ੇਖਰ ਨੇ ਅੱਗੇ ਕਿਹਾ ਕਿ ਸੂਚਨਾ ਦੇ ਆਦਾਨ ਪ੍ਰਦਾਨ ਅਤੇ ਵਰਤੋਂ ਦੀ ਸਹੂਲਤ ਲਈ ਆਈ.ਟੀ. ਕਾਡਰ ਸਾਰੇ ਸਰਕਾਰੀ ਵਿਭਾਗਾਂ ਵਿੱਚ ਇੰਟਰਪ੍ਰਾਈਜ਼ ਆਰਕੀਟੈਕਚਰ ਦੇ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਗਤੀ ਪ੍ਰਦਾਨ ਕਰੇਗਾ ਜਿਸ ਨਾਲ ਸਮੇਂ ਦੀ ਬਰਬਾਦੀ ਤੋਂ ਬਚਿਆ ਜਾ ਸਕੇਗਾ। ਇਸ ਤੋਂ ਇਲਾਵਾ ਇਹ ਕਾਡਰ ਡਿਜੀਟਲ ਪਲੇਟਫਾਰਮਾਂ ਜਿਵੇਂ ਕਿ ਐਮਸੇਵਾ, ਡਿਜੀਲਾਕਰ, ਸੇਵਾ ਕੇਂਦਰਾਂ ਅਤੇ ਜੀ.ਈ.ਐਮ/ਈ-ਪ੍ਰਕਿਓਰਮੈਂਟ `ਤੇ ਵੱਖ ਵੱਖ ਵਿਭਾਗੀ ਸੇਵਾਵਾਂ ਦੇ ਏਕੀਕਰਨ ਵਿਚ ਵਿਭਾਗਾਂ ਦੀ ਸਹਾਇਤਾ ਕਰੇਗਾ। ਨਵੇਂ ਭਰਤੀ ਕੀਤੇ ਗਏ ਅਧਿਕਾਰੀ ਸੂਬਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਪੀਐਸਯੂਐਸ ਦੀ ਰੀ-ਇੰਜੀਨੀਅਰਿੰਗ ਦੀ ਪ੍ਰਕਿਰਿਆ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਣਗੇ।   

————-

NO COMMENTS