-ਆਈ.ਟੀ.ਆਈ. ਬੁਢਲਾਡਾ ਨੇ ਸੌਂਪੇ 2500 ਮਾਸਕ

0
11

ਬੁਢਲਾਡਾ/ਮਾਨਸਾ, 21 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) : ਪ੍ਰਿੰਸੀਪਲ ਸਰਕਾਰੀ ਆਈ.ਟੀ.ਆਈ. ਬੁਢਲਾਡਾ ਸ਼੍ਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਸ਼੍ਰੀ ਰਾਮ ਸੇਵਾ ਸੰਮਤੀ (ਰਜਿ) ਬੁਢਲਾਡਾ ਦੇ ਸਹਿਯੋਗ ਸਦਕਾ ਸ਼੍ਰੀਮਤੀ ਸੁਖਪਾਲ ਕੌਰ ਕਟਾਈ ਤੇ ਸਿਲਾਈ ਇੰਸਟਰਕਟਰ ਵੱਲੋਂ ਟਰੇਡ ਦੀਆਂ ਵਿਦਿਆਰਥਣਾਂ ਤੋਂ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਮਹਾਂਮਾਰੀ ਦੇ ਵਾਇਰਸ ਤੋਂ ਬਚਾਉਣ ਲਈ 2500 ਮਾਸਕ ਤਿਆਰ ਕਰਵਾਏ ਗਏ।
ਪ੍ਰਿੰਸੀਪਲ ਸ਼੍ਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਮਾਸਕ ਨਾਇਬ ਤਹਿਸੀਲਦਾਰ ਬੁਢਲਾਡਾ ਸ਼੍ਰੀ ਗੁਰਜੀਤ ਸਿੰਘ ਢਿੱਲੋਂ ਅਤੇ ਸੁਪਰਡੈਂਟ ਐਸ.ਡੀ.ਐਮ. ਦਫ਼ਤਰ ਬੁਢਲਾਡਾ ਸ਼੍ਰੀ ਜਗਸੀਰ ਸਿੰਘ ਨੂੰ ਸੌਂਪੇ ਗਏ, ਤਾਂ ਜੋ ਇਹ ਮਾਸਕ ਹੈਲਥ ਵਰਕਰਾਂ, ਮੰਡੀਆਂ ਵਿੱਚ ਅਤੇ ਹੋਰ ਲੋੜਵੰਦਾਂ ਨੂੰ ਮੁਫ਼ਤ ਵੰਡੇ ਜਾ ਸਕਣ।
ਨਾਇਬ ਤਹਿਸੀਲਦਾਰ ਸ਼੍ਰੀ ਗੁਰਜੀਤ ਸਿੰਘ ਢਿੱਲੋਂ ਨੇ ਪ੍ਰਿੰਸੀਪਲ ਅਤੇ ਕਟਾਈ-ਸਿਲਾਈ ਦੀਆਂ ਵਿਦਿਆਰਥਣਾਂ ਦੀ ਇਸ ਨੇਕ ਕਾਰਜ ਲਈ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਇੰਸਟਰਕਟਰ ਸ਼੍ਰੀ ਸ਼ਿਵ ਕੁਮਾਰ, ਪ੍ਰਧਾਨ ਸ਼੍ਰੀ ਰਾਮ ਸੇਵਾ ਸੰਮਤੀ (ਰਜਿ), ਸ਼੍ਰੀ ਸੁਰੇਸ਼ ਕੁਮਾਰ ਅਤੇ ਸ਼੍ਰੀ ਪ੍ਰਿੰਸ ਗਰਗ ਮੌਜੂਦ ਸਨ।

NO COMMENTS