ਮਾਨਸਾ 3 ਮਈ—2020 ( ਸਾਰਾ ਯਹਾ/ਬਲਜੀਤ ਸ਼ਰਮਾ) ਡਾ. ਨਰਿੰਦਰ ਭਾਰਗਵ ਐਸ.ਐਸ.ਪੀ.ਮਾਨਸਾ ਵੱਲੋ ਪ੍ਰੈਸ ਨੋਟ ਰਾਹੀ ਦੱਸਿਆ ਗਿਆ ਕਿ ਕੋਰੋਨਾ ਵਾਇਰਸ (ਕੋਵਿਡ—19) ਤੋਂ ਬਚਾਅ ਲਈ ਮਾਨਸਾ ਪੁਲਿਸ ਵੱਲੋਂ ਪਬਲਿਕ ਨੂੰ ਜਾਗਰੂਕ ਕਰਨ ਅਤੇ ਕਰਫਿਊ ਦੀ ਪਾਲਣਾ ਸਬੰਧੀ ਦਿਨ/ਰਾਤ ਡਿਊਟੀ ਨਿਭਾਈ ਜਾ ਰਹੀ ਹੈ। ਪੁਲਿਸ ਕਰਮਚਾਰੀਆਂ ਨੂੰ ਸਿਹਤਯਾਬ ਰੱਖਣ ਲਈ ਉਹਨਾਂ ਦਾ ਰੋਜਾਨਾਂ ਮੈਡੀਕਲ ਚੈਕਅੱਪ ਕਰਵਾਇਆ ਜਾ ਰਿਹਾ ਹੈ ਅਤੇ ਉਹਨਾਂ ਦੇ ਡਿਊਟੀ ਪੁਆਇੰਟਾਂ ਤੇ ਪਹੁੰਚ ਕੇ ਉਹਨਾਂ ਦੀਆ ਦੁੱਖ—ਤਕਲੀਫਾਂ ਸੁਣ ਕੇ ਬਣਦਾ ਯੋਗ ਹੱਲ ਕੀਤਾ ਜਾ ਰਿਹਾ ਹੈ।
ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਗਰਮੀ ਦੀ ਤਪਸ ਅਤੇ ਮੀਂਹ—ਹਨੇਰੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਮੇਨ ਡਿਊਟੀ/ਨਾਕਾ—ਪੁਆਇੰਟਾਂ ਪਰ ਪਹਿਲਾਂ ਹੀ ਟੈਂਟ ਲਗਵਾ ਕੇ ਪੀਣ ਵਾਲੇ ਪਾਣੀ, ਹੈਂਡ—ਸੈਨੀਟਾਈਜ਼ਰ, ਕੁਰਸੀਆ, ਬਿਜਲੀ ਤੇ ਪੱਖਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਕਰਮਚਾਰੀਆਂ ਲਈ ਮੈਡੀਕਲ ਦਵਾਈਆ ਮੁਹੱਈਆ ਕੀਤੀਆ ਗਈਆ ਹਨ ਅਤੇ ਉਹਨਾ ਨੂੰ ਸਮੇਂ ਸਮੇਂ ਸਿਰ ਫਲ—ਫਰੂਟ ਵੰਡ ਕੇ ਉਹਨਾਂ ਦਾ ਹੌਸਲਾ ਵਧਾਇਆ ਜਾ ਰਿਹਾ ਹੈ।
ਐਸ.ਐਸ.ਪੀ. ਡਾ. ਭਾਰਗਵ ਨੇ ਦੱਸਿਆ ਕਿ ਸ੍ਰੀ ਅਰੁਣ ਕੁਮਾਰ ਮਿੱਤਲ, ਆਈ.ਪੀ.ਐਸ. ਮਾਨਯੋਗ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ, ਬਠਿੰਡਾ ਜੀ ਵੱਲੋਂ ਕੱਲ ਮਿਤੀ 02—05—2020 ਨੂੰ ਉਚੇਚੇ ਤੌਰ ਤੇ ਮਾਨਸਾ ਵਿਖੇ ਪਹੁੰਚ ਕੇ ਨਾਕਾ ਭਾਈਦੇਸਾ, ਨਾਕਾ ਕੈਂਚੀਆ ਠੂਠਿਆਵਾਲੀ ਅਤੇ ਨਾਕਾ ਭੀਖੀ ਵਿਖੇ 1/1 ਵੱਡੀ ਛਾਂਦਾਰ ਛੱਤਰੀ, ਫਰਾਟਾ ਪੱਖਾ, ਚਾਹ ਲਈ ਥਰਮਸ ਬੋਤਲ, ਠੰਢੇ ਪਾਣੀ ਲਈ ਬੋਤਲ, ਮਲਟੀ—ਵਿਟਾਮਿਨ ਗੋਲੀਆਂ ਅਤੇ ਓਡੋਮਾਸ ਵਗੈਰਾ ਨਾਕਾ ਪੁਆਇੰਟਾਂ ਪਰ ਤਾਇਨਾਤ ਕਰਮਚਾਰੀਆਂ ਨੂੰ ਵੰਡ ਕੇ ਸੁਰੂਆਤ ਕੀਤੀ ਗਈ ਅਤੇ ਇਹ ਸਮਾਨ ਜਿਲਾ ਮਾਨਸਾ ਅੰਦਰ ਪੈਂਦੇ ਸਾਰੇ ਇੰਟਰਸਟੇਟ ਅਤੇ ਇੰਟਰ ਡ੍ਰਿਸਟਰਿਕ ਨਾਕਿਆ ਪਰ ਤਾਇਨਾਤ ਕਰਮਚਾਰੀਆਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਮਾਨਯੋਗ ਆਈ.ਜੀ.ਪੀ. ਸਾਹਿਬ ਅਤੇ ਐਸ.ਐਸ.ਪੀ. ਮਾਨਸਾ ਵੱਲੋਂ ਨਾਕਿਆ ਪਰ ਤਾਇਨਾਤ ਕਰਮਚਾਰੀਆਂ ਦੀਆ ਦੁੱਖ—ਤਕਲੀਫਾਂ ਸੁਣ ਕੇ ਉਹਨਾ ਦਾ ਮੌਕਾ ਪਰ ਹੀ ਹੱਲ ਕੀਤਾ ਗਿਆ ਹੈ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸਤੋਂ ਪਹਿਲਾਂ ਵੀ ਮਿਤੀ 18—04—2020 ਨੂੰ ਮਾਨਯੋਗ ਆਈ.ਜੀ.ਪੀ. ਸਾਹਿਬ ਵੱਲੋਂ ਪੁਲਿਸ ਫੋਰਸ ਦੀ ਹੌਸਲਾਂ ਅਫਜਾਈ ਲਈ ਫੂਡ ਰਿਫਰੈਸਮੈਂਟ ਵਜੋ ਤਾਜਾ ਬਿਸਕੁੱਲ ਅਤੇ ਤਾਜਾ ਕੇਕ ਦੇ 650 ਵੱਡੇ ਪੈਕਟ ਭੇਜੇ ਗਏ ਸੀ, ਜੋ ਡਿਊਟੀ ਪਰ ਤਾਇਨਾਤ ਸਾਰੇ ਕਰਮਚਾਰੀਆਂ ਨੂੰ ਵੰਡੇ ਗਏ ਸਨ। ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਦਿਨ/ਰਾਤ ਡਿਊਟੀ ਦੇ ਮੱਦੇਨਜ਼ਰ ਕਰਮਚਾਰੀਆਂ ਨੂੰ ਕੋਈ ਸਮੱਸਿਆਂ ਨਹੀ ਆਉਣ ਦਿੱਤੀ ਜਾਵੇਗੀ ਅਤੇ ਕਰਮਚਾਰੀਆਂ ਨੂੰ ਸਿਹਤਯਾਬ ਰੱਖਣ ਅਤੇ ਉਹਨਾਂ ਦੀ ਹੌਸਲਾਂ ਅਫਜਾਈ ਲਈ ਅੱਗੇ ਤੋਂ ਵੀ ਯਤਨ ਜਾਰੀ ਰਹਿਣਗੇ।