*ਆਈ. ਐੱਮ. ਏ. ਵੱਲੋਂ ਲੋਕ ਸੇਵਾ ਹਿੱਤ ਫਰੀ ਮੈਡੀਕਲ ਚੈਕ ਅੱਪ ਕੈਂਪ ਰਹਿਣਗੇ ਜਾਰੀ:- ਡਾਕਟਰ ਜਨਕ ਰਾਜ ਸਿੰਗਲਾ*

0
33

ਮਾਨਸਾ 29,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਅੱਜ ਆਈ. ਐੱਮ. ਏ. ਵੱਲੋਂ ਫਰੀ ਮੈਡੀਕਲ ਚੈੱਕਅੱਪ ਕੈਂਪਾਂ ਦੀ ਲੜੀ ਤਹਿਤ ਪਿੰਡ ਖਾਰਾ ਵਿਖੇ ਲਗਪਗ 150 ਮਰੀਜ਼ਾਂ ਦਾ ਚੈੱਕਅੱਪ ਕਰਕੇ ਫਰੀ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਵਿੱਚ ਮਰੀਜ਼ਾਂ ਦਾ ਚੈੱਕਅੱਪ ਚਮੜੀ ਰੋਗਾਂ ਦੇ ਮਾਹਿਰ ਡਾਕਟਰ ਪਰਸ਼ੋਤਮ ਗੋਇਲ, ਮੈਡੀਕਲ ਰੋਗਾਂ ਦੇ ਮਾਹਿਰ ਡਾਕਟਰ ਸੁਨੀਲ, ਆਪਰੇਸ਼ਨਾਂ ਦੇ ਮਾਹਿਰ ਡਾਕਟਰ ਰਾਜ ਕੁਮਾਰ ਜਿੰਦਲ ਅਤੇ ਹੱਡੀਆਂ ਦੇ ਮਾਹਿਰ ਡਾਕਟਰ ਰਾਕੇਸ਼ ਜਿੰਦਲ ਨੇ ਕੀਤਾ । ਇਹ ਕੈਂਪ ਸਾਬਕਾ ਸਰਪੰਚ ਡਾਕਟਰ ਸੁਖਦਰਸ਼ਨ ਸਿੰਘ, ਮੌਜੂਦਾ ਸਰਪੰਚ  ਕੁਲਦੀਪ ਸਿੰਘ ਅਤੇ ਨਗਰ ਪੰਚਾਇਤ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਆਈ. ਐੱਮ. ਏ. ਦੇ ਸੀਨੀਅਰ ਡਾਕਟਰ ਪੑਦੀਪ ਬਾਂਸਲ ਅਤੇ ਡਾਕਟਰ ਪਵਨ ਬਾਂਸਲ ਵੱਲੋਂ ਕੀਤਾ ਗਿਆ। ਇਸ ਮੋਕੇ ਪੑਧਾਨ ਡਾਕਟਰ ਜਨਕ ਰਾਜ ਸਿੰਗਲਾ, ਜਰਨਲ ਸੈਕਟਰੀ ਸੇਰਜੰਗ ਸਿੰਘ ਸਿੱਧੂ ਅਤੇ ਫਾਈਨਾਂਸ ਸੈਕਟਰੀ ਡਾਕਟਰ ਸੁਰੇਸ਼ ਸਿੰਗਲਾ ਨੇ ਕਿਹਾ ਕਿ ਆਈ. ਐੱਮ. ਏ. ਦੇ ਸਾਰੇ ਮੈਬਰ ਡਾਕਟਰ ਸਹਿਬਾਨ ਹਮੇਸ਼ਾ ਲੋਕਾਂ ਦੀ ਸੇਵਾ ਲਈ ਹਾਜ਼ਰ ਰਹਿਣਗੇ।

ਨਗਰ ਨਿਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਡਾਕਟਰ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਕੋਰੋਨਾ ਦੀ ਦੂਸਰੀ ਖੁਰਾਕ ਲੈਣ ਵਿੱਚ ਸਾਨੂੰ ਕੋਈ ਢਿੱਲ ਨਹੀ ਵਰਤਣੀ ਚਾਹੀਦੀ। ਅਤੇ ਨਾ ਹੀ ਕੋਈ ਭੁਲੇਖਾ ਹੋਣਾ ਚਾਹੀਦਾ ਹੈ ਕਿ ਹੁਣ ਕੋਰੋਨਾ ਚਲਾ ਗਿਆ। ਆਪਣੀ ਅਤੇ ਦੂਸਰਿਆਂ ਦੀ ਬੇਹਤਰੀ ਲਈ ਕੋਰੋਨਾ ਟੀਕਾਕਰਣ ਜਲਦੀ ਅਤੇ ਲਾਜ਼ਮੀ ਕਰਵਾਉਣਾ ਚਾਹੀਦਾ ਹੈ। ਇਸ ਮੋਕੇ ਫਾਰਮੇਸੀ ਸੇਵਾਵਾਂ ਸੑੀ ਕੈਲਾਸ਼ ਮੋਹਨ ਅਤੇ ਸੑੀ ਜਸਵੀਰ ਸਿੰਘ ਨੇ ਬਖੂਬੀ ਨਿਭਾਈਆਂ ਗਈਆਂ। ਅੰਤ ਵਿੱਚ ਪਿੰਡ ਵਾਸੀਆਂ ਵੱਲੋਂ ਆਈ. ਐੱਮ. ਏ. ਦੇ ਇਸ ਕੈਂਪ ਦੀ ਸਲਾਘਾ ਕੀਤੀ ਗਈ ਅਤੇ ਆਏ ਡਾਕਟਰਾਂ ਦਾ ਧੰਨਵਾਦ ਕੀਤਾ ਗਿਆ।

NO COMMENTS