*ਆਈ. ਐੱਮ. ਏ. ਵੱਲੋਂ ਓਪੀਡੀ ਬੰਦ ਕਰਕੇ ਕੀਤਾ ਰੋਸ ਪ੍ਦਰਸ਼ਨ ਨਿਆਂ ਮਿਲਣ ਤੱਕ ਸੰਘਰਸ਼ ਰਹੇਗਾ ਜਾਰੀ— ਡਾਕਟਰ ਜਨਕ ਰਾਜ ਸਿੰਗਲਾ*

0
136

03,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) : ਨੈਸ਼ਨਲ ਅਤੇ ਸਟੇਟ ਆਈ. ਐੱਮ. ਏ. ਵੱਲੋਂ ਕੀਤੇ ਫੈਸਲੇ ਅਨੁਸਾਰ ਅੱਜ ਸਮੁੱਚੇ ਪੰਜਾਬ ਵਾਂਗ ਮਾਨਸਾ ਵੱਲੋਂ ਓਪੀਡੀ ਸੇਵਾਵਾਂ ਬੰਦ ਕਰਕੇ ਜਬਰਦਸਤ ਰੋਸ਼ ਪ੍ਦਰਸ਼ਨ ਕੀਤਾ ਗਿਆ। ਡਾਕਟਰ ਰੇਖੀ ਨਰਸਿੰਗ ਹੋਮ ਵਿਖੇ ਇਕੱਠੇ ਹੋਏ ਸ਼ਹਿਰ ਦੇ ਸਾਰੇ ਹੀ ਡਾਕਟਰਾਂ ਵੱਲੋਂ, ਡਾਕਟਰ ਅਰਚਨਾ ਸ਼ਰਮਾ ਦੀ ਮਜਬੂਰਨ ਆਤਮ ਹੱਤਿਆ ਤੇ ਗਹਿਰੇ ਦੁੱਖ ਅਤੇ ਗੁੱਸੇ ਦਾ ਪ੍ਰਗਟਾਵਾ ਕੀਤਾ ਗਿਆ। ਵਰਨਣ ਯੋਗ ਹੈ ਕਿ ਰਾਜਸਥਾਨ ਦੇ ਇੱਕ ਕਸਬੇ ਅੰਦਰ ਡਾਕਟਰ ਅਰਚਨਾ ਸ਼ਰਮਾ ਵੱਲੋਂ ਆਪਣੀ ਡਿਊਟੀ ਸਹੀ ਨਿਭਾਊਣ ਦੇ ਬਾਵਜੂਦ ਵੀ ਮਰੀਜ਼ ਦੀ ਹੋਈ ਕੁਦਰਤੀ ਮੌਤ ਲਈ ਉਪਰੋਕਤ ਡਾਕਟਰ ਨੂੰ ਜਿੰਮੇਵਾਰ ਦੱਸਦਿਆਂ ਗੁੰਡਾ ਅਨਸਰਾਂ ਅਤੇ ਅਖੋਤੀ ਲੀਡਰਾਂ ਵੱਲੋਂ ਭੰਨ ਤੋੜ ਕੀਤੀ ਗਈ ਅਤੇ ਡਾਕਟਰ ਅਰਚਨਾ ਸ਼ਰਮਾ ਨੂੰ ਆਤਮ ਹੱਤਿਆ ਕਰਨ ਲਈ ਮਜ਼ਬੂਰ ਕੀਤਾ ਗਿਆ। ਜ਼ੁਲਮ ਦੀ ਹੱਦ ਉਦੋਂ ਹੋ ਗਈ ਜਦੋਂ ਪੁਲਿਸ ਪ੍ਰਸਾਸਨ ਵੱਲੋਂ ਮਾਣਯੋਗ ਸੁਪਰੀਮ ਕੋਰਟ ਦੀਆਂ ਹਿਦਾਇਤਾਂ ਦੇ ਉਲਟ ਜਾ ਕੇ ਡਾਕਟਰ ਤੇ ਕਾਤਲ ਦਾ ਪਰਚਾ ਦਰਜ ਕਰ ਦਿੱਤਾ ਗਿਆ। ਇਸ ਘਟਨਾ ਕਰਕੇ ਸਮੁੰਚੇ ਦੇਸ਼ ਦੇ ਡਾਕਟਰਾਂ ਦੇ ਮਨੋਬਲ ਨੂੰ ਗਹਿਰੀ ਸੱਟ ਲੱਗੀ ਹੈ। ਇਸ ਵੇਲੇ ਡਾਕਟਰ ਅਰਚਨਾ ਸ਼ਰਮਾ ਦੀ ਮੌਤ ਦੇ ਜਿੰਮੇਵਾਰ ਅਨਸਰਾਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਬੋਲਦਿਆਂ ਐਸੋਸੀਏਸ਼ਨ ਦੇ ਪ੍ਧਾਨ ਡਾਕਟਰ ਜਨਕ ਰਾਜ ਸਿੰਗਲਾ, ਸੈਕਟਰੀ ਡਾਕਟਰ ਸੇਰਜੰਗ ਸਿੰਘ ਸਿੱਧੂ ਅਤੇ ਵਿੱਤ ਸਕੱਤਰ ਡਾਕਟਰ ਸੁਰੇਸ਼ ਸਿੰਗਲਾ ਨੇ ਕਿਹਾ ਕਿ ਇਸ ਸੰਬੰਧ ਵਿੱਚ ਮੰਗ ਅਤੇ ਰੋਸ ਪੱਤਰ ਜਿਲ੍ਹੇ ਦੇ ਡਿਪਟੀ ਕਮਿਸਨਰ ਅਤੇ ਐੱਸ. ਐੱਸ. ਪੀ. ਰਾਹੀਂ ਭਾਰਤ ਸਰਕਾਰ ਨੂੰ ਭੇਜੇ ਜਾਣਗੇ । ਇਸ ਮੌਕੇ ਤੇ ਸ਼ਹਿਰ ਦੇ ਸਾਰੇ ਹੀ ਡਾਕਟਰ ਸਹਿਬਾਨ ਹਾਜ਼ਰ ਸਨ।

NO COMMENTS