*ਆਂਗਣਵਾੜੀ ਸੈਂਟਰ ਦੇ ਬੱਚਿਆਂ ਨਾਲ ਕੇਕ ਕੱਟ ਕੇ ਮਨਾਇਆ ਬਾਲ ਅਧਿਕਾਰ ਸਪਤਾਹ*

0
71

 ਮਾਨਸਾ, 16 ਨਵੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਬਾਲ ਅਧਿਕਾਰ ਸਪਤਾਹ ਤੀਸਰੇ ਦਿਨ ਬਾਲ ਭਲਾਈ ਕਮੇਟੀ, ਜ਼ਿਲਾ ਬਾਲ ਸੁਰੱਖਿਆ ਦਫ਼ਤਰ ਅਤੇ ਚਾਈਲਡ ਲਾਈਨ ਮਾਨਸਾ ਵੱਲੋਂ ਅੰਬੇਦਕਰ ਨਗਰ ਮਾਨਸਾ ਦੇ ਆਂਗਣਵਾੜੀ ਸੈਂਟਰ ਨੰਬਰ 139 ਵਿੱਚ ਬੱਚਿਆਂ ਨਾਲ ਕੇਕ ਕੱਟ ਕੇ ਮਨਾਇਆ ਗਿਆ। ਇਸ ਦੌਰਾਨ ਚੇਅਰਪਰਸਨ ਬਾਲ ਭਲਾਈ ਕਮੇਟੀ ਸ਼੍ਰੀਮਤੀ ਬੀਰਦਵਿੰਦਰ ਕੌਰ ਨੇ ਬੱਚਿਆਂ ਅਤੇ ਉਨਾਂ ਦੇ ਮਾਤਾ-ਪਿਤਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੜਾਈ ਦਾ ਜੀਵਨ ਵਿਚ ਅਹਿਮ ਯੋਗਦਾਨ ਹੈ। ਇੱਕ ਚੰਗਾ ਇਨਸਾਨ ਬਣਨ ਅਤੇ ਆਪਣੇ ਪੈਰਾਂ ’ਤੇ ਖੜਾ ਹੋਣ ਲਈ ਪੜਾਈ ਦਾ ਅਹਿਮ ਯੋਗਦਾਨ ਹੈ। ਇਸ ਦੇ ਨਾਲ ਹੀ ਉਨਾਂ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇ ਅਧਿਕਾਰ ਬਾਰੇ ਵੀ ਜਾਣਕਾਰੀ ਦਿੱਤੀ।
ਜ਼ਿਲਾ ਇੰਚਾਰਜ ਚਾਈਲਡ ਲਾਈਨ ਮਾਨਸਾ ਕਮਲਦੀਪ ਸਿੰਘ ਨੇ ਬੱਚਿਆਂ ਨੂੰ ਨੈਸ਼ਨਲ ਹੈਲਪਲਾਈਨ ਨੰਬਰ 1098 ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਕਿਸੇ ਨੂੰ ਕੋਈ ਵੀ ਬੱਚਾ ਮੁਸੀਬਤ ਵਿਚ ਫਸਿਆ ਦਿਖਦਾ ਹੈ, ਤਾਂ ਬੇਝਿਜਕ ਹੋ ਕੇ 1098 ’ਤੇ ਫੋਨ ਕਰਕੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਚਾਈਲਡ ਲਾਈਨ ਨੂੰ ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਂਦਾ ਹੈ। ਇਸ ਦੌਰਾਨ ਚਾਈਲਡ ਲਾਈਨ ਦੀ ਟੀਮ ਨੇ ਬੱਚਿਆਂ ਨਾਲ ਕਈ ਮਨੋਰੰਜਕ ਗਤੀਵਿਧੀਆਂ ਵੀ ਕੀਤੀਆਂ ਅਤੇ ਬੱਚਿਆਂ ਨੇ ਕਵਿਤਾਵਾਂ ਅਤੇ ਗੀਤ ਵੀ ਸੁਣਾਏ।
ਇਸ ਮੌਕੇ ਮੈਂਬਰ ਮੈਡਮ ਨੀਲਮ ਕੱਕੜ, ਮੈਡਮ ਨਵਨੀਤ ਕੌਰ, ਸ਼੍ਰੀ ਮੋਹਿੰਦਰ ਪਾਲ ਸਿੰਘ, ਸ਼੍ਰੀ ਸਵਤੰਤਰ ਭਾਰਦਵਾਜ, ਚਾਈਲਡ ਲਾਈਨ ਦੇ ਟੀਮ ਮੈਂਬਰ ਸੰਦੀਪ ਕੋਰ, ਰਾਜਵਿੰਦਰ ਸਿੰਘ, ਅਮਨਪ੍ਰੀਤ ਕੌਰ, ਆਂਗਣਵਾੜੀ ਵਰਕਰ ਮੀਨੂ ਰਾਣੀ, ਬੰਸੀ ਰਾਣੀ, ਹੈਲਪਰ ਮੀਨਾ ਰਾਣੀ ਸ਼ਾਮਲ ਸਨ।

NO COMMENTS