*ਆਂਗਣਵਾੜੀ ਮਲਾਜਮਾ ਨੇ ਮੀਟਿੰਗ ਕਰਕੇ ਬਲਾਕ ਝੁਨੀਰ ਦੀ ਚੋਣ ਕੀਤੀ*

0
116

ਸਰਦੂਲਗੜ/ਝੁਨੀਰ 16 ਜੁਲਾਈ (ਸਾਰਾ ਯਹਾਂ/ ਬਲਜੀਤ ਪਾਲ)- ਆਲ ਪੱਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਬਲਾਕ ਝੁਨੀਰ ਦੀ ਮੀਟਿੰਗ ਜਿਲਾ ਪ੍ਧਾਨ ਬਲਵੀਰ ਕੌਰ ਦੀ ਪ੍ਧਾਨਗੀ ਹੇਠ ਹੋਈ। ਮੀਟਿੰਗ ਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਆ ਰਹੀਆ ਸੱਮਸਿਆਵਾਂ ਅਤੇ ਉਨਾਂ ਦੀਆ ਹੱਕੀ ਮੰਗਾਂ ਸਬੰਧੀ ਵਿਚਾਰ-ਵਟਾਂਦਰਾਂ ਕੀਤਾ ਗਿਆ ।ਮੀਟਿੰਗ ਦੌਰਾਨ ਬਲਾਕ ਝੁਨੀਰ ਇਕਾਈ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿੱਚ ਗੁਰਮੇਲ ਕੌਰ ਰਾਏਪੁਰ ਨੂੰ ਸਰਬਸੰਮਤੀ ਨਾਲ ਤੀਜੀ ਵਾਰ ਬਲਾਕ ਪ੍ਧਾਨ ਚੁਣਿਆ ਗਿਆ। ਬਲਾਕ ਇਕਾਈ ਦੇ ਬਾਕੀ ਅਹੁਦੇਦਾਰਾਂ ਚ ਮਲਕੀਤ ਕੌਰ ਬੁਰਜ ਸੀਨੀਅਰ ਮੀਤ ਪ੍ਧਾਨ, ਨਿਰਮਲਾ ਕੁਮਾਰੀ ਮੀਤ ਪ੍ਧਾਨ, ਰਛਪਾਲ ਕੌਰ ਬਲਾਕ ਸਕੱਤਰ, ਜਸਵੀਰ ਕੌਰ ਤੇ ਹਰਪ੍ਰੀਤ ਕੌਰ ਨੂੰ ਸਹਾਇਕ ਸਕੱਤਰ ਅਤੇ ਪੈ੍ਸ ਸਕੱਤਰ ਜਸਪਾਲ ਕੌਰ ਨੂੰ ਚਣਿਆ ਗਿਆ। ਇਸ ਮੌਕੇ ਪਰਮਜੀਤ ਕੌਰ, ਤੇਜ ਕੌਰ, ਚਰਨਜੀਤ ਝੁਨੀਰ, ਸੁਰਿੰਦਰ, ਹਰਵਿੰਦਰ, ਚਰਨਜੀਤ ਜੌੜਕੀਆਂ, ਪਰਵਿੰਦਰ, ਜਸਪਾਲ ਪੇਰੋਂ, ਬਿੰਦਰ ਬਹਿਣੀਵਾਲ’ ਸੁਖਵਿੰਦਰ ਅਤੇ ਹਰਜੀਤ ਕੌਰ ਨੂੰ ਸਰਕਲ ਪ੍ਧਾਨ ਲਗਾਇਆ ਗਿਆ। ਮੀਟਿੰਗ ਦੌਰਾਨ ਕਿਰਨਾ ਕੁਮਾਰੀ, ਪਰਮਜੀਤ, ਗੁਰਪੀ੍ਤ, ਕਿਰਨਜੀਤ, ਮਹਿੰਦਰ, ਬਲਵਿੰਦਰ, ਅਮਨਦੀਪ, ਬਲਜਿੰਦਰ, ਗੁਰਜੀਤ ਅਤੇ ਰਾਜਵੰਤ ਨੂੰ ਕਮੇਟੀ ਮੈਂਬਰ ਚੁਣਿਆਂ ਗਿਆਂ।

NO COMMENTS