ਸਰਦੂਲਗੜ੍ਹ, 14 ਫਰਵਰੀ:- (ਸਾਰਾ ਯਹਾਂ/ਮੋਹਨ ਸ਼ਰਮਾ) ਮੋਦੀ ਹਕੂਮਤ ਦੀ ਸਰਪ੍ਰਸਤੀ ਹੇਠ ਦੇਸ ਦੇ ਅਨਾਜ ਭੰਡਾਰਾ ਤੇ ਕਾਰਪੋਰੇਟ ਘਰਾਣਿਆ ਦੇ ਹੋਏ ਕਬਜਾ ਸਦਕਾ ਮਹਿੰਗਾਈ ਦਿਨੋਦਿਨ ਭਿਆਨਕ ਰੂਪ ਧਾਰਨ ਕਰ ਰਹੀ ਹੈ ਤੇ ਅੱਤ ਦੀ ਮਹਿੰਗਾਈ ਨੇ ਕਿਰਤੀ ਲੋਕਾ ਦਾ ਜੀਵਨ ਜਿਉਣਾ ਦੁੱਭਰ ਹੋ ਚੁੱਕਾ , ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ 17 ਫਰਬਰੀ ਦੇ ਬੀਡੀਪੀਓ ਝੁਨੀਰ ਦੇ ਦਫਤਰ ਦਾ ਘਿਰਾਓ ਦੀ ਤਿਆਰੀ ਹਿੱਤ ਪਿੰਡ ਚਾਹਿਲਾਵਾਲਾ ਤੇ ਧਿੰਗੜ ਵਿੱਖੇ ਜਨਤਕ ਮੀਟਿੰਗਾ ਨੂੰ ਸੰਬੋਧਨ ਕਰਦਿਆ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਸਮੇ ਦੇ ਹਾਕਮ ਸਿਰਫ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣ ਕੇ ਰਹਿ ਗਏ ਹਨ ਤੇ ਅਨਾਜ ਭੰਡਾਰਨ ਤੇ ਪੂਰੀ ਤਰ੍ਹਾ ਕਾਰਪੋਰੇਟ ਘਰਾਣਿਆਂ ਦਾ ਕਬਜਾ ਹੋ ਚੁੱਕਾ ਹੈ , ਕਾਰਪੋਰੇਟ ਘਰਾਣੇ ਆਪਣੇ ਮੁਨਾਫੇ ਵਧਾਉਣ ਲਈ ਬਜਾਰਾ ਵਿੱਚ ਨਕਲੀ ਥੁੜ ਪੈਦਾ ਕਰਦੇ , ਜਿਸ ਸਦਕਾ ਮਹਿੰਗਾਈ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ ।
ਐਡਵੋਕੇਟ ਉੱਡਤ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਵੀ ਮੋਦੀ ਸਰਕਾਰ ਦੇ ਰਸਤੇ ਤੇ ਚੱਲਦਿਆ ਕਾਰਪੋਰੇਟ ਘਰਾਣਿਆਂ ਦੀ ਸੇਵਾ ਵਿੱਚ ਮਗਨ ਹੋ ਚੁੱਕੀ ਹੈ ਤੇ ਆਮ ਲੋਕਾ ਦੀ ਸਾਰ ਲੈਣਾ ਭੁੱਲ ਚੁੱਕੀ ਹੈ ।
ਐਡਵੋਕੇਟ ਉੱਡਤ ਨੇ ਮਜਦੂਰਾ ਨੂੰ ਸੱਦਾ ਦਿੰਦਿਆ ਕਿਹਾ ਕਿ ਉਹ 17 ਫਰਬਰੀ ਦੇ ਬੀਡੀਪੀਓ ਦਫਤਰ ਝੁਨੀਰ ਦੇ ਘਿਰਾਓ ਵਿੱਚ ਪਰਿਵਾਰਾ ਸਮੇਤ ਕਾਫਲੇ ਬਣਾ ਕੇ ਪਹੁੰਚਣ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਾਥੀ ਰਾਜ ਸਿੰਘ ਧਿੰਗੜ , ਕੇਵਲ ਸਿੰਘ ਧਿੰਗੜ , ਗੁਰਤੇਜ ਸਿੰਘ ਚਾਹਿਲਾਵਾਲਾ , ਬਲਵੀਰ ਸਿੰਘ ਚਾਹਿਲਾਵਾਲਾ , ਚਰਨਜੀਤ ਕੌਰ ਚਾਹਿਲਾਵਾਲਾ, ਕੇਵਲ ਸਿੰਘ ਚਾਹਿਲਾਵਾਲਾ, ਜੰਟਾ ਸਿੰਘ ਧਿੰਗੜ , ਜੱਗਾ ਸਿੰਘ ਧਿੰਗੜ , ਮਲਕੀਤ ਸਿੰਘ ਧਿੰਗੜ , ਰਾਣੀ ਕੋਰ ਧਿੰਗੜ ਤੇ ਮਨਪ੍ਰੀਤ ਕੌਰ ਚਾਹਿਲਾਵਾਲਾ ਆਦਿ ਨੇ ਵੀ ਹਾਜਰ ਸਨ।