*ਅੱਤਿਆਚਾਰੀ ਅਤੇ ਘਿਣਾਉਣਾ: ਵੀਸੀ ਨਾਲ ਮੰਤਰੀ ਦੇ ਵਿਵਹਾਰ ‘ਤੇ ਕੈਪਟਨ ਅਮਰਿੰਦਰ*

0
37

ਚੰਡੀਗੜ੍ਹ, 30 ਜੁਲਾਈ  (ਸਾਰਾ ਯਹਾਂ/ ਮੁੱਖ ਸੰਪਾਦਕ ) : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਵਾਈਸ ਚਾਂਸਲਰ ਡਾ: ਰਾਜ ਬਹਾਦਰ ਨਾਲ ਸਿਹਤ ਤੇ ਮੈਡੀਕਲ ਸਿੱਖਿਆ ਮੰਤਰੀ ਚੇਤਨ ਸਿੰਘ ਜੌਰਾਮਾਜਰਾ ਵੱਲੋਂ ਕੀਤੇ ਗਏ ਅੱਤਿਆਚਾਰੀ ਅਤੇ ਘਿਨਾਉਣੇ ਵਤੀਰੇ ਦੀ ਨਿਖੇਧੀ ਕੀਤੀ ਹੈ।

ਉਨ੍ਹਾਂ ਕਿਹਾ, “ਮੰਤਰੀ ਦਾ ਘਿਨੌਣਾ ਅਤੇ ਅੱਤਿਆਚਾਰ ਭਰਿਆ ਵਤੀਰਾ ਅਸਵੀਕਾਰਨਯੋਗ ਹੈ, ਅਤੇ ਇਹ ਵੀ ਅਪੀਲ ਕੀਤੀ, “ਜੌਰਾਮਾਜਰਾ ਨੂੰ ਨਾ ਸਿਰਫ ਇੱਕ ਉੱਘੇ ਡਾਕਟਰ ਰਾਜ ਬਹਾਦਰ ਜੀ ਤੋਂ ਮੁਆਫੀ ਮੰਗਣੀ ਚਾਹੀਦੀ ਹੈ, ਬਲਕਿ ਉਸਨੂੰ ਤੁਰੰਤ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ”।

ਸਾਬਕਾ ਮੁੱਖ ਮੰਤਰੀ ਨੇ ਕਿਹਾ, ਇਹ ਭਗਵੰਤ ਮਾਨ ਲਈ ਮੈਡੀਕਲ ਭਾਈਚਾਰੇ ਦਾ ਭਰੋਸਾ ਬਹਾਲ ਕਰਨ ਲਈ ਇੱਕ ਟੈਸਟ ਕੇਸ ਸੀ, ਜੋ ਪਹਿਲਾਂ ਹੀ ਬਹੁਤ ਦਬਾਅ ਹੇਠ ਕੰਮ ਕਰ ਰਿਹਾ ਹੈ। ਇਸ ਘਟਨਾ ਨੇ ਡਾਕਟਰਾਂ ਦੇ ਭਾਈਚਾਰੇ ਨੂੰ ਢਾਹ ਲਾਈ ਹੈ ਅਤੇ ਉਨ੍ਹਾਂ ਦੇ ਨੈਤਿਕ ਅਤੇ ਸਨਮਾਨ ਨੂੰ ਵਾਪਸ ਲਿਆਉਣਾ ਜ਼ਰੂਰੀ ਹੈ।

“ਜੇਕਰ ਡਾ: ਰਾਜ ਬਹਾਦਰ ਨਾਲ ਅਜਿਹਾ ਵਾਪਰ ਸਕਦਾ ਹੈ ਤਾਂ ਕਿਸੇ ਹੋਰ ਨਾਲ ਵੀ ਹੋ ਸਕਦਾ ਹੈ”, ਉਨ੍ਹਾਂ ਮੁੱਖ ਮੰਤਰੀ ਨੂੰ ਇਸ ਬੁਰਾਈ ਨੂੰ ਨੱਥ ਪਾਉਣ ਲਈ ਸੁਚੇਤ ਕਰਦਿਆਂ ਟਿੱਪਣੀ ਕੀਤੀ, ਤੇ ਕਿਹਾ ਕਿ ਕਿਤੇ ਅਜਿਹਾ ਨਾ ਹੋਵੇ ਕਿ ਸਥਿਤੀ ਕਦੇ ਨਾ ਮੋੜ ਪਾਉਣ ਵਾਲੇ ਪੜਾਅ ‘ਤੇ ਪਹੁੰਚ ਪਾਵੇ।

NO COMMENTS