*ਅੱਤਵਾਦ ਤੇ ਵਪਾਰ ਇਕੱਠੇ ਨਹੀਂ ਚੱਲ ਸਕਦੇ: ਕੈਪਟਨ ਅਮਰਿੰਦਰ*

0
32

ਚੰਡੀਗੜ੍ਹ, 22 ਦਸੰਬਰ  (ਸਾਰਾ ਯਹਾਂ/ਮੁੱਖ ਸੰਪਾਦਕ ) : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਤਵਾਦ ਤੇ ਵਪਾਰ ਇਕੱਠੇ ਨਹੀਂ ਚੱਲ ਸਕਦੇ। ਪਾਕਿਸਤਾਨ ਦੇ ਨਾਲ ਉਦੋਂ ਤੱਕ ਬਿਜ਼ਨੈੱਸ ਤੇ ਵਪਾਰ ਕਰਨ ਦਾ ਸਵਾਲ ਹੀ ਨਹੀਂ ਉੱਠਦਾ, ਜਕੋ ਤਕੋ ਉਹ ਅੱਤਵਾਦ ਨੂੰ ਫੰਡਿੰਗ ਕਰਨਾ ਅਤੇ ਬਾਰਡਰਾਂ ਤੇ ਸਾਡੇ ਸਿਪਾਹੀਆਂ ਨੂੰ ਮਾਰਨਾ ਬੰਦ ਨਹੀਂ ਕਰਦਾ।
ਇੱਥੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਨੇ ਪਾਕਿਸਤਾਨ ਤੋਂ ਸ਼ਾਂਤੀ ਨੂੰ ਖ਼ਤਰੇ ਵਿਚਾਲੇ ਪੰਜਾਬ ਚ ਸੁਰੱਖਿਆ ਦੀ ਗੰਭੀਰ ਸਥਿਤੀ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਕਈ ਅੱਤਵਾਦੀ ਗੁੱਟਾਂ ਦੇ ਸਲੀਪਰ ਸੈੱਲ ਸਰਗਰਮ ਹਨ ਅਤੇ ਉਹ ਪੰਜਾਬ ਚ ਮਾਹੌਲ ਵਿਗਾੜਨ ਲਈ ਆਈਐਸਆਈ ਦੀ ਮਦਦ ਕਰ ਰਹੇ ਹਨ। 
ਇਸ ਲੜੀ ਹੇਠ, ਸਾਬਕਾ ਮੁੱਖ ਮੰਤਰੀ ਨੇ ਪਾਕਿਸਤਾਨ ਤੋਂ ਸੀਮਾ ਪਾਰ ਕਰਕੇ ਵੱਡੀ ਗਿਣਤੀ ਚ ਹਥਿਆਰ ਅਤੇ ਗੋਲਾ ਬਾਰੂਦ ਦੀ ਘੁਸਪੈਠ ਹੋਣ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਾਡੀਆਂ ਸੁਰੱਖਿਆ ਫੋਰਸਾਂ ਦੇ ਨੋਟਿਸ ਚ ਆਇਆ ਇਹ ਸਿਰਫ਼ ਇਕ ਮਾਮਲਾ ਹੈ ਅਤੇ ਅਸੀਂ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹਾਂ ਕਿ ਕੀ ਕੁਝ ਉਨ੍ਹਾਂ ਦੀ ਅੱਖਾਂ ਤੋਂ ਬਚ ਕੇ ਨਿਕਲ ਗਿਆ। ਉਹ ਹੈਰਾਨ ਹਨ ਕਿ ਕਿਉਂ ਪੰਜਾਬ ਸਰਕਾਰ ਲਗਾਤਾਰ ਸੁਰੱਖਿਆ ਦੇ ਮੁੱਦੇ ਨੂੰ ਨਕਾਰਨ ਦਾ ਰਵੱਈਆ ਅਪਣਾਏ ਹੋਏ ਹੈ।
ਕੈਪਟਨ ਅਮਰਿੰਦਰ ਨੇ ਹਾਲ ਹੀ ਚ ਸ੍ਰੀ ਦਰਬਾਰ ਸਾਹਿਬ ਚ ਬੇਅਦਬੀ ਦੀ ਕੋਸ਼ਿਸ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਲੋਕਾਂ ਨੂੰ ਧਾਰਮਿਕ ਆਧਾਰ ਤੇ ਵੰਡਣ ਦੀ ਕੋਸ਼ਿਸ਼ ਹੈ ਤੇ ਸੂਬੇ ਚ ਸ਼ਾਂਤੀ ਦਾ ਮਾਹੌਲ ਵਿਗਾੜ ਸਕਦੀ ਹੈ। ਉਨ੍ਹਾਂ ਕਿਹਾ ਕਿ ਆਈਐਸਆਈ ਵਰਗੀਆਂ ਕਈ ਵਿਦੇਸ਼ੀ ਏਜੰਸੀਆਂ ਕਈ ਵੱਖਵਾਦੀ ਅਤੇ ਅੱਤਵਾਦੀ ਸਲੀਪਰ ਸੈੱਲਾਂ ਦੇ ਸਹਿਯੋਗ ਨਾਲ ਸਰਗਰਮ ਹਨ, ਜਿਹੜੇ ਅਜਿਹੀ ਸਥਿਤੀ ਬਣਨ ਦਾ ਇੰਤਜ਼ਾਰ ਕਰ ਰਹੇ ਹ
ਉਨ੍ਹਾਂ ਨੇ ਕਿਹਾ ਕਿ ਦੱਖਣ ਏਸ਼ੀਆ ਚ ਸੁਰੱਖਿਆ ਨੀਤੀ ਚ ਬਦਲਾਅ ਨਾਲ ਚੀਨ ਤੇ ਪਾਕਿਸਤਾਨ ਇਕੱਠੇ ਆ ਚੁੱਕੇ ਹਨ, ਜਿਹੜੇ ਲਗਪਗ ਇੱਕ ਦੇਸ਼ ਬਣ ਚੁੱਕੇ ਹਨ। ਅਜਿਹੇ ਵਿੱਚ ਭਾਰਤ ਨੂੰ ਹੋਰ ਅਲਰਟ ਰਹਿਣ ਦੀ ਲੋੜ ਹੈ। ਪੰਜਾਬ ਦੀ ਭੂਗੋਲਿਕ ਸਥਿਤੀ ਦੇ ਮੱਦੇਨਜ਼ਰ ਸੂਬੇ ਨੂੰ ਹੁਣ ਹੋਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।
ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਚੀਨ ਨੇ ਪਾਕਿਸਤਾਨ ਚ 29 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਸੀ। ਜਿਸ ਨੇ ਉਥੇ ਹਾਈਵੇ ਤੇ ਸੁਰੰਗਾਂ ਬਣਾ ਕੇ ਵੱਡੇ ਪੱਧਰ ਤੇ ਇੰਫਰਾਸਟਰੱਕਚਰ ਤਿਆਰ ਕੀਤਾ, ਜਿਹੜਾ ਚੀਨ ਦੇ ਸਾਮਾਨ ਨੂੰ ਸਿੱਧੇ ਗਵਾਦਰ ਪੋਰਟ ਤੇ ਲੈ ਕੇ ਜਾਂਦੇ ਹਨ ਅਤੇ ਉਸਦੀ ਸੈਂਟਰਲ ਏਸ਼ੀਆ ਤਕ ਪਹੁੰਚ ਬਣਾਉਂਦੇ ਹਨ। ਇਸ ਤਰ੍ਹਾਂ ਅਫ਼ਗਾਨਿਸਤਾਨ ਨੂੰ ਵਿੱਤੀ ਮਦਦ ਦੀ ਬਹੁਤ ਲੋੜ ਹੈ ਅਤੇ ਚੀਨ ਇਹ ਕਰਨ ਨੂੰ ਤਿਆਰ ਹੈ, ਜਿਹੜਾ ਤਾਲਿਬਾਨ ਤੋਂ ਭਾਰਤ ਲਈ ਇੱਕ ਹੋਰ ਚਿੰਤਾ ਦਾ ਕਾਰਨ ਬਣ ਸਕਦਾ ਹੈ, ਜਿਸਨੂੰ ਚੀਨ ਵੱਲੋਂ ਭਾਰਤ ਚ ਘੁਸਪੈਠ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।
ਰੱਖਿਆ ਅਤੇ ਕੂਟਨੀਤਕ ਮਾਮਲਿਆਂ ਚ ਮਹਾਰਤ ਰੱਖਣ ਵਾਲੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਡਰੋਨਸ ਨੂੰ ਮਾਰ ਸੁੱਟਣ ਲਈ ਹੋਰ ਮਜ਼ਬੂਤ ਮਿਸਾਈਲ ਸਿਸਟਮ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਡਰੋਨ ਦੀ ਦੂਰੀ ਤੈਅ ਕਰਨ ਅਤੇ ਸਾਮਾਨ ਲਿਜਾਣ ਦੀ ਸਮਰੱਥਾ ਵਧਾਈ ਜਾ ਰਹੀ ਹੈ। ਇਹ ਦੇਸ਼ ਦੀ ਸੁਰੱਖਿਆ ਲਈ ਵੱਡਾ ਖਤਰਾ ਹੈ, ਕਿਉਂਕਿ ਇਸ ਨਾਲ ਪਾਕਿਸਤਾਨ ਨੂੰ ਨਸ਼ੇ ਅਤੇ ਹਥਿਆਰਾਂ ਦੀ ਭਾਰਤ ਚ ਤਸਕਰੀ ਕਰਨ ਲਈ ਇੱਕ ਹੋਰ ਰਸਤਾ ਮਿਲ ਜਾਂਦਾ ਹੈ।

NO COMMENTS