*ਅੱਠਵੀਂ ਜਮਾਤ ਵਿਚ ਮੋਹਰੀ ਪੁਜ਼ੀਸ਼ਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਦਾ ਪਿੰਡ ਦੀ ਪੰਚਾਇਤ ਵਲੋਂ ਸਨਮਾਨ*

0
37

ਬਠਿੰਡਾ 20 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) ਮਾਨਸਾ ਕਲਾਂ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਪੁੱਤਰੀ ਕੌਰਪ੍ਰੀਤ ਸਿੰਘ ਨੇ 591 ਅੰਕ ਪ੍ਰਾਪਤ ਕਰਨ ਕਰਕੇ ਰਾਜਪਾਲ ਪੰਜਾਬ ਵਲੋਂ ਸਨਮਾਨਿਤ ਕੀਤੇ ਗਏ ਮਾਰਚ 2024 ਦੀ ਅੱਠਵੀਂ ਜਮਾਤ ਦੀ ਪ੍ਰੀਖਿਆ ਵਿਚ ਪਹਿਲੇ 75 ਵਿਦਿਆਰਥੀਆਂ ਅਤੇ ਬਠਿੰਡਾ ਜ਼ਿਲ੍ਹੇ ਵਿਚ ਪਹਿਲੇ 16 ਵਿਦਿਆਰਥੀਆਂ ਵਿਚ ਆਪਣਾ ਨਾਮ ਦਰਜ ਕਰਵਾਇਆ ਹੈ। ਜਿਸ ਦੇ ਸੰਬੰਧ ਵਿਚ ਸਰਕਾਰੀ ਹਾਈ ਸਕੂਲ ਬੁਰਜ ਮਾਨਸਾ ਅਤੇ ਪਿੰਡ ਮਾਨਸਾ ਕਲਾਂ ਦੀ ਸਮੂਹ ਪੰਚਾਇਤ,  ਨੰਬਰਦਾਰ ਸਾਹਿਬਾਨ ਅਤੇ ਪਿੰਡ ਵਾਸੀਆ ਵਲੋਂ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਵਿਦਿਆਰਥਣ ਜਸ਼ਨਪ੍ਰੀਤ ਕੌਰ ਪੁੱਤਰੀ ਕੌਰਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। 

ਇਸ ਮੌਕੇ ਵਿਦਿਆਰਥਣ ਵਲੋਂ ਬੋਲਦਿਆਂ ਇਸ ਕਾਮਯਾਬੀ ਦਾ ਸਿਹਰਾ ਆਪਣੇ ਸਕੂਲ ਅਧਿਆਪਕਾਂ ਅਤੇ ਆਪਣੇ ਮਾਤਾ ਪਿਤਾ ਨੂੰ ਦਿੱਤਾ ਗਿਆ ਅਤੇ ਸਾਰੇ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਸਟਾਫ਼ ਸਰਕਾਰੀ ਹਾਈ ਸਕੂਲ ਬੁਰਜ ਮਾਨਸਾ, ਸਮੂਹ ਪਿੰਡ 

ਨਿਵਾਸੀ, ਨਗਰ ਪੰਚਾਇਤ, ਦਸਮੇਸ਼ ਸਪੋਰਟਸ ਕਲੱਬ ਅਤੇ ਧੰਨ ਬਾਬਾ ਸਾਉਣ ਦਾਸ ਯੁਵਕ ਭਲਾਈ ਕਲੱਬ ਮਾਨਸ ਕਲਾਂ, ਸ਼ੈਟੀ ਲਾਲ ਐਲ.ਆਈ.ਸੀ.ਮੌੜ ਮੰਡੀ, ਸ੍ਰੀ ਗੁਰੂ ਨਾਨਕ ਦੇਵ ਮਲਟੀਵਰਸਿਟੀ ਜਸਵੀਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਆਪਣਾ ਯੋਗਦਾਨ ਦਿੱਤਾ। ਇਸ ਕਲੱਬ ਪ੍ਰਧਾਨ ਗੁਰਸੇਵਕ ਸਿੰਘ, ਹਰਜੀਤ ਸਿੰਘ ਅਤੇ ਕਲੱਬ ਮੈਂਬਰਜ਼, ਅਵਤਾਰ ਸਿੰਘ ਸਰਪੰਚ, ਨੰਬਰਦਾਰ ਸੁਖਪਾਲ ਸਿੰਘ, ਨੰਬਰਦਾਰ ਨਛੱਤਰ ਸਿੰਘ ਆਦਿ ਸਨ।

NO COMMENTS