ਅੱਜ ਸਰਕਾਰੀ ਪ੍ਰਾਇਮਰੀ ਸਕੂਲ ਘਰਾਂਗਣਾਂ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਹੋਇਆ

0
127

ਮਾਨਸਾ(ਘਰਾਂਗਣਾਂ )27,ਫਰਵਰੀ (ਸਾਰਾ ਯਹਾ /ਬੀਰਬਲ ਧਾਲੀਵਾਲ) ਅੱਜ ਸਰਕਾਰੀ ਪ੍ਰਾਇਮਰੀ ਸਕੂਲ ਘਰਾਂਗਣਾਂ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਹੋਇਆ। ਮੈਡਮ ਅਮਨਪ੍ਰੀਤ ਕੌਰ ਮੱਲ ਸਿੰਘ ਵਾਲ਼ਾ ਦੁਆਰਾ ਤਿਆਰ ਕਰਵਾਏ ਰੰਗਾਂ ਰੰਗ ਪ੍ਰੋਗਰਾਮ ਵਿੱਚ ਗਿੱਧੇ ਨੇ ਬੱਲੇ ਬੱਲੇ ਕਰਵਾ ਦਿੱਤੀ। ਇਸ ਮੌਕੇ ਸ੍ਰ. ਗਗਨਦੀਪ ਸਿੰਘ ਸਿੱਧੂ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਮਨਰੀਤ ਕੌਰ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਪਿੰਡ ਦੇ ਸਰਪੰਚ ਸ੍ਰ ਸੂਰਜ ਸਿੰਘ, ਸਾਬਕਾ ਸਰਪੰਚ ਸ੍ਰ ਗੁਰਤੇਜ ਸਿੰਘ, ਸ੍ਰ ਗੁਰਤੇਜ ਸਿੰਘ ਸਿੱਧੂ,

ਸ੍ਰ ਹਰਦੀਪ ਸਿੰਘ ਸੇਖੋਂ ਵਿਸ਼ੇਸ਼ ਤੌਰ ਤੇ ਹਾਜ਼ਿਰ ਰਹੇ। ਪਿੰਡ ਘਰਾਂਗਣਾਂ ਅਤੇ ਨੇੜੇ ਦੇ ਪਿੰਡਾ ਤੋਂ ਬੱਚਿਆਂ ਦੇ ਮਾਤਾ ਪਿਤਾ ਆਪਣੇ ਲਾਡਲਿਆਂ ਦੀ ਪੇਸ਼ਕਾਰੀ ਵੇਖ ਕੇ ਗਦ ਗਦ ਹੋ ਉੱਠੇ। C H T ਸ੍ਰ ਕਾਲ਼ਾ ਸਿੰਘ, ਸ਼੍ਰੀ ਸੁਸ਼ੀਲ ਕੁਮਾਰ, ਸ੍ਰ ਰਾਮ ਨਾਥ ਸਿੰਘ ਧੀਰਾ, ਸ਼੍ਰੀ ਸੰਜੀਵ ਕੁਮਾਰ ਅਤੇ ਸ੍ਰ ਕੁਲਵਿੰਦਰ ਸਿੰਘ ਨੇ ਬੱਚਿਆਂ ਦੀ ਹੌਂਸਲਾ ਵਧਾਈ ਕੀਤੀ। ਸਕੂਲ ਮੁਖੀ ਸ੍ਰ ਪਰਵਿੰਦਰ ਸਿੰਘ ਨੇ ਸਹਿਯੋਗੀ ਸੱਜਣਾ ਦਾ ਧੰਨਵਾਦ ਕੀਤਾ।

\ ਜਿੱਥੇ ਸਕੂਲ ਟੀਚਰ ਸ੍ਰ ਗੁਰਵਿੰਦਰ ਸਿੰਘ, ਮੈਡਮ ਨਵਜੋਤ, ਮੈਡਮ ਪੁਸ਼ਪਿੰਦਰ ਕੌਰ ਨੇ ਅਣਥੱਕ ਮਿਹਨਤ ਕਰਕੇ ਪ੍ਰੋਗਰਮ ਨੂੰ ਸਿਰੇ ਚਾੜ੍ਹਿਆ, ਉਥੇ ਹੀ ਸ੍ਰ ਲਾਭ ਸਿੰਘ ਨੇ ਸਟੇਜ ਐਂਕਰ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਸਕੂਲ ਚ ਕੰਪਿਊਟਰ ਲੈਬ ਦਾ ਉਦਘਾਟਨ ਸੇਖੋਂ ਪਰਿਵਾਰ ਵੱਲੋਂ ਕੀਤਾ ਗਿਆ।

NO COMMENTS