*ਅੱਜ ਸਥਾਨਕ ਸ਼ਾਰਦਾ ਚੈਰੀਟੈਬਲ ਕੰਮਿਪਊਟਰ ਲੈਬ ਹਸਪਤਾਲ ਰੌੜ ਵਿਖੇ ਫੌਰਟਿਸ ਹਸਪਤਾਲ ਲੁਧਿਆਣਾ ਵੱਲੋ ਲੈਬ ਦੇ ਸਹਿਯੌਗ ਨਾਲ ਮੁਫਤ ਮੈਡੀਕਲ ਕੈਪ*

0
79

30 ਮਾਰਚ ਮਾਨਸਾ (ਸਾਰਾ ਯਹਾਂ/ਜੋਨੀ ਜਿੰਦਲ)ਅੱਜ ਸਥਾਨਕ ਸ਼ਾਰਦਾ ਚੈਰੀਟੈਬਲ ਕੰਮਿਪਊਟਰ ਲੈਬ ਹਸਪਤਾਲ ਰੌੜ ਵਿਖੇ ਫੌਰਟਿਸ ਹਸਪਤਾਲ ਲੁਧਿਆਣਾ ਵੱਲੋ ਲੈਬ ਦੇ ਸਹਿਯੌਗ ਨਾਲ ਮੁਫਤ ਮੈਡੀਕਲ ਕੈਪ ਲਾਇਆ ਗਿਆ । ਜਿਸ ਵਿੱਚ ਡਾ ਅਮਿਤ ਬਾਸਲ ਐਮ ਡੀ ,ਡੀ ਐਮ ਪੇਟ ਰੋਗਾ ਦੇ ਮਾਹਿਰ ਤੇ ਡਾ. ਵਰੁਣ ਮਿੱਤਲ ਐਮ ਬੀ. ਬੀ.ਐਸ ,ਤੇ ਐਮ ਐਸ ਪਿਸਾਬ ਰੋਗਾ ਦੇ ਮਾਹਿਰ ਡਾਕਟਰਾ ਨੇ ਪਹੁੰਚਕੇ ਮਰੀਜਾ ਦਾ ਚੈਕਅੱਪ ਕਰਦਿਆ ਕਿਹਾ ਕਿ ਲੋਕਾ ਵਿੱਚ ਵਧ ਰਹੇ ਪੇਟ ਦੀਆ ਬੀਮਾਰੀਆ ਦੇ ਸੰਬੰਧ ਵਿੱਚ ਡਾਕਟਰਾ ਦੀ ਉਕਤ ਟੀਮ ਦੁਆਰਾ ਸਾਡੇ ਮਰੀਜਾ ਨੂੰ ਰੋਜਾਨਾ ਦੀ ਜਿੰਦਗੀ ਵਿਚ ਹਰ ਰੋਜ ਸੈਰ ਕਰਨ ਅਤੇ ਸਾਦਾ ਭੌਜਨ ਅਪਣਾਉਣ ਤੋ ਇਲਾਵਾ ਖੂਦ ਅਤੇ ਆਪਣੇ ਬੱਚਿਆ ਨੂੰ ਜੰਕ ਫੂਡ ਅਤੇ ਫਾਸਟ ਫੂਡ ਜਿਸ ਵਿਚ ਪੀਜਾ , ਬਰਗਰ ਅਤੇ ਨਿਊਡਲਜ ਆਦਿ ਤੋ ਦੂਰ ਰੱਖਣ ਦੀ ਸਲਾਹ ਦਿੱਤੀ । ਸੰਸਥਾ ਦੇ ਪ੍ਰਧਾਨ ਦਰਸਨ ਕੁਮਾਰ ਦਰਸੀ ਨੇ ਦੱਸਿਆ ਕਿ ਇਸ ਮੋਕੇ ੯੮ ਮਰੀਜਾ ਦਾ ਚੇੈਕਅੱਪ ਕੀਤਾ ਗਿਆ । ਤੇ ਲੋੜਬੰਦ ਮਰੀਜਾ ਦੇ ਫਰੀ ਟੈਸਟ ਕੀਤੇ ਗਏ ਤੇ ਉਨਾ ਕਿਹਾ ਕਿ ਸਾਡੀ ਸੰਸਥਾ ਵੱਲੋ ਅੱਗੇ ਤੋ ਵੀ ਇਸ ਤਰਾ ਦੇ ਕੈਪ ਲਾਏ ਜਾਣਗੇ ਤਾ ਜੋ ਲੋੜਬੰਦ ਮਰੀਜਾ ਇਸ ਦਾ ਲਾਭ ਲੈ ਸਕਣ ।ਅਖੀਰ ਵਿੱਚ ਸੰਸਥਾ ਵੱਲੋੋ ਡਾਕਟਰਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ।ਇਸ ਮੋਕੇ ਪ੍ਰਸ਼ੌਤਮ ,ਭੂਸਨ , ਅਸ਼ੀਸ , ਪ੍ਰਮੋਦ , ਕੈਲਾਸ , ਨਰੇਸ , ਗੋਪਾਲ, ਵਿਜੈ , ਅਸੋਕ , ਅਵਤਾਰ, ਇਕਬਾਲ , ਸੰਜੀਵ, ਪੁਨੀਤ , ਗੋਰਵ ਹਾਜਰ ਸਨ ।

NO COMMENTS