ਅੱਜ ਸਥਾਨਕ ਭਗਵਾਨ ਸ਼੍ਰੀ ਪਰਸ਼ੁੂਰਾਮ ਮੰਦਰ ਵਨ ਵੇ ਟ੍ਰੈਫ਼ਿਕ ਰੋਡ ਮਾਨਸਾ ਵਿਖੇ ਹਾਰੇ ਦੇ ਸਹਾਰੇ ਭਗਵਾਨ ਸ਼੍ਰੀ ਖਾਟੂ ਸ਼ਿਆਮ ਜੀ ਦੇ ਪਵਿੱਤਰ ਸਰੂਪ ਦਾ ਪੂਜਨ ਕੀਤਾ ਗਿਆ।

0
42

ਮਾਨਸਾ 12 ਨਵੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਅੱਜ ਸਥਾਨਕ ਭਗਵਾਨ ਸ਼੍ਰੀ ਪਰਸ਼ੁੂਰਾਮ ਮੰਦਰ ਵਨ ਵੇ ਟ੍ਰੈਫ਼ਿਕ ਰੋਡ ਮਾਨਸਾ ਵਿਖੇ ਹਾਰੇ ਦੇ ਸਹਾਰੇ ਭਗਵਾਨ ਸ਼੍ਰੀ ਖਾਟੂ ਸ਼ਿਆਮ ਜੀ ਦੇ ਪਵਿੱਤਰ ਸਰੂਪ ਦਾ ਪੂਜਨ ਕੀਤਾ ਗਿਆ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਭਗਵਾਨ ਸ਼੍ਰੀ ਪਰਸ਼ੁੂਰਾਮ ਸੰਕੀਰਤਨ ਮੰਡਲ ਮਾਨਸਾ ਦੇ ਸਰਪ੍ਰਸਤ ਹਰਭਗਵਾਨ ਸ਼ਰਮਾ,ਪ੍ਰਧਾਨ ਬਲਜੀਤ ਸ਼ਰਮਾ ਅਤੇ ਚੇਅਰਮੈਨ ਵਰੁਣ ਵੀਣੂ ਦੱਸਿਆ ਕਿ ਕਾਰਤਿਕ ਮਹੀਨੇ ਦੇ ਚਾਨਣ ਪੱਖ ਦੀ ਪਵਿੱਤਰ ਇਕਾਦਸ਼ੀ ਜਿਸ ਦਿਨ ਪ੍ਰਭੂ ਸ਼੍ਰੀ ਸ਼ਿਆਮ ਜੀ ਦਾ ਜਨਮ ਦਿਨ ਪੂਰੇ ਵਿਸ਼ਵ ਵਿੱਚ ਮਨਾਇਆ ਜਾਂਦਾ ਹੈ। ਅੱਜ ਦੇ ਇਸ ਦਿਨ ਤੇ ਪ੍ਰਭੂ ਦਾ ਅਭਿਸ਼ੇਕ ਅਤੇ ਪੂਜਨ ਵਿਧੀ ਪੂਰਵਕ ਮੰਦਰ ਦੇ ਪੁਜਾਰੀ ਪੰਡਿਤ ਲਕਸ਼ਮੀ ਨਰਾਇਣ ਸ਼ਰਮਾ ਨੇ ਉੱਘੇ ਸਮਾਜ ਸੇਵਕ ਮੁੱਖ ਜਜਮਾਨ ਅਸ਼ੋਕ ਕੁਮਾਰ ਤਾਇਲ (ਫਰੈਂਡਜ ਮੈਡੀਕਲ ਏਜੰਸੀ ਵਾਲੇ) ਤੋਂ ਪਰਿਵਾਰ ਸਮੇਤ ਕਰਵਾਇਆ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਸਰੂਪ ਨਾਲ ਮੰਡਲ ਵੱਲੋਂ ਸ਼੍ਰੀ ਸ਼ਿਆਮ ਬਾਬਾ ਜੀ ਦੇ ਸੰਕੀਰਤਨ ਕੀਤੇ ਜਾਣਗੇ।
ਪ੍ਰਭੂ ਸ਼੍ਰੀ ਸ਼ਿਆਮ ਪ੍ਰੇਮੀ ਸਰਬਜੀਤ ਪਰਿਵਾਰ ਸਮੇਤ ਹਰ ਰੋਜ਼ ਬਾਬਾ ਜੀ ਦਾ ਸ਼ਿੰਗਾਰ ਕਰਨਗੇ ਅਤੇ ਹਰ ਮਹੀਨੇ ਦੇ ਚਾਨਣ ਪੱਖ ਦੀ ਦੁਆਦਸ਼ੀ ਤਿਥੀ ਨੂੰ ਭਗਵਾਨ ਸ਼੍ਰੀ ਪਰਸ਼ੁੂਰਾਮ ਮੰਦਰ ਵਿਖੇ ਸੰਕੀਰਤਨ ਕੀਤਾ ਜਾਵੇਗਾ।
ਇਸ ਮੌਕੇ ਵੀਰਭਾਨ ਸ਼ਰਮਾ, ਕੰਵਲਜੀਤ ਸ਼ਰਮਾ, ਡਾਕਟਰ ਗੈਜੀ ਮੰਡਲ ਦੇ ਸਾਰੇ ਮੈਂਬਰ ਅਤੇ ਭਗਵਾਨ ਸ਼੍ਰੀ ਪਰਸ਼ੁੂਰਾਮ ਮਹਿਲਾ ਸਤਿਸੰਗ ਮੰਡਲ ਦੇ ਮੈਂਬਰ ਹਾਜ਼ਰ ਸਨ

NO COMMENTS