ਮਾਨਸਾ, 22 ਅਪਰੈਲ (ਸਾਰਾ ਯਹਾ, ਬਲਜੀਤ ਸ਼ਰਮਾ) ਮਾਨਸਾ ਅੱਜ ਵਿਸ਼ਵ ਧਰਤ ਦਿਵਸ ਦੇ ਮੌਕੇ ਤੇ ਰੈਵਨਿਊ ਪਟਵਾਰ ਯੂਨੀਅਨ ਵਲੋਂ ਕੇਂਦਰੀ ਪਟਵਾਰ ਖਾਨਾ ਪਾਰਕ ਵਿੱਚ ਬੂਟੇ ਲਗਾਏ ਵਾਤਾਵਰਨ ਲਈ ਸੰਵੇਦਨਸ਼ੀਲਤਾ ਦਾ ਸੰਕਲਪ ਲਿਆ ਗਿਆ ਅਤੇ ਇਸ ਸੰਕਟਮਈ ਕੋਰੋਨਾ ਵਾਇਰਸ ਦੇ ਸਮੇਂ ਵਿਸ਼ਵ ਲਈ ਚੰਗੀ ਸਿਹਤ ਦੀ ਤੇ ਹਰ ਪਰਿਵਾਰ ਦੀ ਖੁਸ਼ੀ ਲਈ ਕਾਮਨਾ ਕੀਤੀ ਗਈ ਪਟਵਾਰ ਯੂਨੀਅਨ ਦੇ ਪ੍ਰਧਾਨ ਸ਼੍ਰੀ ਜਤਿੰਦਰ ਸ਼ਰਮਾ ਨੇ ਆਪਣੇ ਸਾਰੇ ਸਾਥੀਆਂ ਨੂੰ ਕਿਹਾ ਕਿ ਆਪਾਂ ਸਾਰਿਆਂ ਨੇ ਪ੍ਰਸ਼ਾਸਨ ਦਾ ਸਾਥ ਦੇਣਾ ਹੈ ਆਪਣੇ ਆਪਣੇ ਘਰਾਂ ਵਿਚ ਰਹਿਣਾ ਹੈ ਅਤੇ ਜ਼ਰੂਰਤ ਮੰਦ ਲੋਕਾਂ ਦੀ ਸਹਾਇਤਾ ਕਰਨੀ ਹੈ ਇਸ ਮੋਕੇ ਤੇ ਜਤਿੰਦਰ ਸ਼ਰਮਾ ਜ਼ਿਲ੍ਹਾ ਪ੍ਰਧਾਨ ਮਾਨਸਾ , ਮਲਕੀਤ ਸਿੰਘ ਤਹਿਸੀਲ ਪ੍ਰਧਾਨ ਪ੍ਰਦੀਪ ਸ਼ਰਮਾ ਹਰਜੀਵਨ ਸਿੰਘ ਜ਼ਿਲ੍ਹਾ ਮੈਨੇਜਰ ਮਾਨਸਾ ਅਤੇ ਸੁਖਚੈਨ ਸਿੰਘ ਖਿਆਲਾ ਆਦਿ ਮੌਜੂਦ ਸਨ