ਅੱਜ ਰਾਤ ਆਸਮਾਨ ‘ਚ ਦਿਖੇਗਾ ਦੁਰਲੱਭ ਨਜ਼ਾਰਾ, ਜਾਣੋ ਕੀ ਹੋਵੇਗਾ ਖਾਸ

0
222

ਨਵੀਂ ਦਿੱਲੀ 31 ਅਕਤੂਬਰ (ਸਾਰਾ ਯਹਾ /ਬਿਓਰੋ ਰਿਪੋਰਟ): ਅੱਜ ਆਸਮਾਨ ਤੋਂ ਇਕ ਦੁਰਲੱਭ ਨਜ਼ਾਰਾ ਦੇਖਣ ਨੂੰ ਮਿਲੇਗਾ। ਨੀਲੇ ਚੰਨ ਦਾ ਦੀਦਾਰ ਰਾਤ 8 ਵੱਜ ਕੇ 19 ਮਿੰਟ ਦੇ ਕਰੀਬ ਹੋ ਸਕੇਗਾ। ‘ਬਲੂ ਮੂਨ’ ਖਗੋਲੀ ਘਟਨਾ ਬੇਹੱਦ ਦੁਰਲੱਭ ਹੁੰਦੀ ਹੈ। ਬੇਸ਼ੱਕ ਇਸ ਘਟਨਾ ਨੂੰ ‘ਬਲੂ ਮੂਨ’ ਦਾ ਨਾਂਅ ਦਿੱਤਾ ਗਿਆ ਪਰ ਅਜਿਹਾ ਨਹੀਂ ਹੈ ਕਿ ਦੁਨੀਆਂ ‘ਚ ਹਰ ਥਾਂ ‘ਤੇ ਚੰਨ ਨੀਲਾ ਹੀ ਦਿਖਾਈ ਦੇਵੇਗਾ। ਦਰਅਸਲ ਜਦੋਂ ਵਾਤਾਵਰਣ ‘ਚ ਪ੍ਰਾਕਿਰਤਿਕ ਵਜ੍ਹਾ ਤੋਂ ਕਣ ਬਿਖਰ ਜਾਂਦੇ ਹਨ ਤਾਂ ਕੁਝ ਥਾਵਾਂ ‘ਤੇ ਦੁਰਲੱਭ ਨਜ਼ਾਰੇ ਦੇ ਤੌਰ ‘ਤੇ ਚੰਨ ਨੀਲਾ ਪ੍ਰਤੀਤ ਹੁੰਦਾ ਹੈ।

ਇਕ ਮਹੀਨੇ ਨੇ ਨੇੜੇ ਦੂਜੀ ਵਾਰ ਦੁਰਲੱਭ ਪੂਰਨ ਚੰਨ ਦਿਖੇਗਾ। ਆਮ ਤੌਰ ‘ਤੇ ਹਰ ਮਹੀਨੇ ‘ਚ ਇਕ ਵਾਰ ਪੁੰਨਿਆ ਤੇ ਇਕ ਵਾਰ ਮੱਸਿਆ ਹੁੰਦੀ ਹੈ। ਅਜਿਹਾ ਕਦੇ ਹੀ ਹੁੰਦਾ ਹੈ ਕਿ ਇਕ ਮਹੀਨੇ ‘ਚ ਦੋ ਵਾਰ ਪੁੰਨਿਆ ਯਾਨੀ ਪੂਰਾ ਚੰਨ ਦਿਖਾਈ ਦੇਵੇ। ਅਜਿਹੇ ‘ਚ ਦੂਜੇ ਪੂਰੇ ਚੰਦਰਮਾ ਨੂੰ ‘ਬਲੂ ਮੂਨ’ ਕਿਹਾ ਜਾਂਦਾ ਹੈ। ਮੁੰਬਈ ਦੇ ਨਹਿਰੂ ਤਾਰਾਮੰਡਲ ਦੇ ਨਿਰਦੇਸ਼ਕ ਅਰਵਿੰਦ ਪ੍ਰਾਂਜਪੇਯ ਨੇ ਕਿਹਾ ਕਿ ਇਕ ਅਕਤੂਬਰ ਨੂੰ ਪੁੰਨਿਆ ਸੀ ਤੇ ਹੁਣ ਦੂਜੀ ਪੁੰਨਿਆ 31 ਅਕਤੂਬਰ ਨੂੰ ਹੋਵੇਗੀ।

ਇਸ ਤੋਂ ਬਾਅਦ ਅਗਲਾ ਬਲੂ ਮੂਨ ਕਦੋਂ ਹੋਵੇਗਾ?

ਦਿੱਲੀ ਦੇ ਨਹਿਰੂ ਤਾਰਾਮੰਡਲ ਦੇ ਨਿਰਦੇਸ਼ਕ ਐਨ ਰਤਨਾਸ਼੍ਰੀ ਦਾ ਕਹਿਣਾ ਹੈ ਕਿ 30 ਦਿਨ ਦੇ ਮਹੀਨੇ ਦੌਰਾਨ ਬਲੂ ਮੂਨ ਹੋਣਾ ਕੋਈ ਆਮ ਗੱਲ ਨਹੀਂ ਹੈ। 30 ਦਿਨ ਵਾਲੇ ਮਹੀਨੇ ‘ਚ ਪਿਛਲੀ ਵਾਰ 30 ਜੂਨ, 2007 ਨੂੰ ‘ਬਲੂ ਮੂਨ’ ਰਿਹਾ ਸੀ ਤੇ ਅਗਲੀ ਵਾਰ ਇਹ 30 ਸਤੰਬਰ, 2050 ਨੂੰ ਹੋਵੇਗਾ। ਸਾਲ 2018 ‘ਚ ਦੋ ਵਾਰ ਅਜਿਹਾ ਮੌਕਾ ਆਇਆ ਜਦੋਂ ਬਲੂ ਮੂਨ ਦੀ ਘਟਨਾ ਹੋਈ। ਉਸ ਦੌਰਾਨ ਪਹਿਲਾ ਬਲੂ ਮੂਨ 31 ਜਨਵਰੀ ਤੇ ਦੂਜਾ 31 ਮਾਰਚ ਨੂੰ ਦਿਖਿਆ। ਹੁਣ ਅਗਲਾ ਬਲੂ ਮੂਨ 31 ਅਗਸਤ, 2023 ਨੂੰ ਦਿਖਾਈ ਦੇਵੇਗਾ।

NO COMMENTS