ਅੱਜ ਮਾਨਸਾ ਵਿਚ ਹਸਪਤਾਲ ਸੁਧਾਰ ਸੰਘਰਸ਼ ਕਮੇਟੀ ਮਾਨਸਾ (ਸ਼ਹਿਰੀ) ਨੇ ਬੂਟੇ ਲਾਉਣ ਦੀ ਕੀਤੀ ਸ਼ੁਰੂਆਤ

0
38

ਮਾਨਸਾ 9 ਜੁਲਾਈ  (ਸਾਰਾ ਯਹਾ/ ਹੀਰਾ ਸਿੰਘ ਮਿੱਤਲ )  ਅੱਜ ਮਾਨਸਾ ਵਿਚ ਪਿਛਲੇ ਕਈ ਸਾਲਾਂ ਤੋਂ ਹਸਪਤਾਲ ਵਿਚ ਸੁਧਾਰ ਨੂੰ ਲੈ ਕੇ ਯਤਨ ਕਰ ਰਹੀ ਹਸਪਤਾਲ ਸੁਧਾਰ ਸੰਘਰਸ਼ ਕਮੇਟੀ ਮਾਨਸਾ (ਸ਼ਹਿਰੀ) ਵਲੋਂ ਸ਼ਹਿਰ ਦੀ ਨਵੀਂ ਅਨਾਜ ਮੰਡੀ ਤੋਂ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ,ਕਮੇਟੀ ਦੇ ਪ੍ਰਧਾਨ  ਰਾਜੀਵ ਸ਼ਰਮਾ ਨੇ ਦੱਸਿਆ ਕੀ ਪੂਰੇ ਸ਼ਹਿਰ ਮਾਨਸਾ ਵਿਚ 500 ਤੋਂ ਵੱਧ ਬੂਟੇ ਲਾਏ ਜਾਣਗੇ ,ਨਾਲ ਹੀ ਉੰਨਾ ਕਿਹਾ ਕੀ ਹੱਸਪਤਾਲ ਦੇ ਵਿਚ ਸੁਧਾਰਾਂ, ਅਤੇ ਮਰੀਜਾਂ ਦੀ ਲੁੱਟ ਦੇ ਖਿਲਾਫ ਕਮੇਟੀ ਲਗਾਤਾਰ ਅਵਾਜ ਬੁਲੰਦ ਕਰਦੀ ਰਹੀ ਹੈ ਅਤੇ ਅੱਗੇ ਵੀ ਇਸੇ ਤਰਾਂ ਜਾਰੀ ਰਹੇਗੀ,ਪਰ ਹੁਣ ਇਸ ਨਾਲ ਸਮਾਜਸੇਵਾ ਜਿਵੇ ਬੂਟੇ ਲਾਉਣਾ, ਅਤੇ ਜਿਲੇ ਵਾਸੀਆਂ ਦੀ ਸੇਹਤ ਸਬੰਧੀ ਸਵੈਵਾ ਚ  ਮਦਦ ਕਰਨ ਦਾ ਵੀ ਯਤਨ ਕੀਤਾ ਜਾਉ ਇਸ ਦੇ ਸਹਿਯੋਗ ਲਈ ਊਨਾ ਜਿਲਾ ਵਾਸੀਆਂ ਤੋਂ ਸਹਿਯੋਗ ਦੀ ਅਪੀਲ ਵੀ ਕੀਤੀ,,ਉਥੇ ਹੈ ਕਮੇਟੀ ਦੇ ਜੀਵਨ ਜਿੰਦਲ ਜੀ ਨੇ ਕਿਹਾ ਕੀ ਅਸੀਂ ਹਸਪਤਾਲ ਸੁਧਾਰ ਸੰਘਰਸ਼ ਕਮੇਟੀ ਮਾਨਸਾ( ਸ਼ਹਿਰੀ) ਦੀ ਸਰਪ੍ਰਸਤੀ ਹੇਠ ਹੋਰ ਵੀ ਸਮਾਜਸੇਵੀ ਕੰਮਾ ਦੀ ਸ਼ੁਰੂਆਤ ਜਲਦ ਕਰਾਂਗੇ ,ਨਾਲ ਹੀ ਸਰਕਾਰੀ ਹੱਸਪਤਾਲ ਦੇ ਮਜੂਦਾ ਹਾਲਤਾਂ ਉਪਰ ਦੁੱਖ ਜਤਾਇਆ ਤੇ ਕਿਹਾ ਕੀ ਜਲਦ ਹਸਪਤਾਲ ਦੇ ਹਾਲਾਤ ਸੁਖਮਈ ਹੋਣਗੇ ,
ਬੂਟੇ ਲਾਉਣ ਦੀ ਸ਼ੁਰੂਆਤ ਹਰਦੇਵ ਉੱਬਾ ਜੀ ਨੇ ਕੀਤੀ ,ਅਤੇ ਇਸ ਦਾ ਬੀੜਾ ਨਰੇਸ਼ ਬਿਰਲਾ ਜੀ ਨੇ ਚੁੱਕਿਆ ਨਾਲ ਹੀ ਕਮੇਟੀ ਦੇ ਮੈਬਰ ਸਹਿਬਾਨ ਦੀਪ ਜਿੰਦਲ (ਰੋਜ਼ਾਨਾ ਨਿਸ਼ਕਾਮ),ਸੰਜੀਵ ks ,ਬਲਜੀਤ ਕੜਵੱਲ,(ਸਾਡਾ ਮਾਨਸਾ)ਜੀਵਨ ਜਿੰਦਲ,ਸੁਮੀਤ ਸੇਠੀ,ਸੰਜੀਵ ਲੱਕੀ, ਦੀਪਕ ਕੁਮਾਰ ਬਿੱਟੂ,ਰਾਜੇਸ਼ ਗੁਪਤਾ,ਗੁਰਪ੍ਰੀਤ ਭੁੱਚਰ ,ਮਿੰਟਾਂ ਸ਼ਰਮਾ ,ਗੁਰਦੀਪ ਗਿੱਪੀ,ਬੰਟੀ ਗਰਗ,ਕੁਕੀ ,ਅਮਰਨਾਥ ਅਤੇ ਬਿਲਾਸ ਚੰਦ  ਆਦਿ ਹਾਜਰ ਸਨ

NO COMMENTS