*ਅੱਜ ਬੋਹਾ ‘ਚ ਕੋਰੋਨਾ ਨਾਲ ਇੱਕ ਮੌਤ*

0
58

ਬੋਹਾ 30 ਅਪ੍ਰੈਲ  (ਸਾਰਾ ਯਹਾਂ/ਦਰਸ਼ਨ ਹਾਕਮਵਾਲਾ)-ਬੋਹਾ ਮੰਡੀ ਅੰਦਰ ਇਕ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਜਾਣ ਉਪਰੰਤ ਸਹਿਮ ਦਾ ਮਾਹੌਲ ਹੈ  ।ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰਬਰ ਛੇ ਦੇ ਇਕ ਵਿਅਕਤੀ ਦੀ ਕੁਝ ਦਿਨ ਪਹਿਲਾਂ  ਰਿਪੋਰਟ ਕੋਰੋਨਾ ਪਾਜ਼ੀਟਿਵ ਆ ਗਈ ਸੀ ।ਜਿਸ ਉਪਰੰਤ ਉਸ ਨੂੰ ਫ਼ਰੀਦਕੋਟ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਸੀ  ਜਿੱਥੇ ਉਸ ਦਾ ਇਲਾਜ ਜਾਰੀ ਸੀ ਪਰ ਇਸ ਦੌਰਾਨ ਉਸ ਦੀ ਅੱਜ ਮੌਤ ਹੋ ਗਈ।ਇਸ ਉਪਰੰਤ ਪੂਰੇ ਸ਼ਹਿਰ ਅੰਦਰ ਸੋਗ ਦਾ ਮਾਹੌਲ ਹੈ ਅਤੇ ਲੋਕ ਪਹਿਲਾਂ ਨਾਲੋਂ ਜ਼ਿਆਦਾ ਸਤਰਕ ਨਜ਼ਰ ਆ ਰਹੇ ਹਨ । ਮ੍ਰਿਤਕ ਦਾ ਸਸਕਾਰ ਸਿਹਤ ਵਿਭਾਗ ਦੇ ਅਧਿਕਾਰੀ ਵੱਲੋਂ ਕੀਤਾ ਗਿਆ ।

NO COMMENTS