ਅੱਜ ਬੁਢਲਾਡਾ ਵਿਖੇ ਰੰਲਾਇਸ ਦੇ ਪੈਟਰੋਲ ਪੰਪ ਨੂੰ 12ਵੇ ਦਿਨ ਵੀ ਘੇਰੀ ਰੱਖਿਆ

0
17

ਬੁਢਲਾਡਾ, 14 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ) : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਨਾਲ ਸਬੰਧਤ ਲਿਆਂਦੇ ਗਏ ਤਿੰਨੇ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ 2020 ਦੇ ਖਿਲਾਫ 29 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ 12ਵੇਂ ਦਿਨ ਵੀ ਜਾਰੀ ਰੱਖਿਆਂ।ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ  ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਤੇਜ਼ੀ ਨਾਲ ਵਧ ਰਹੇ ਮੌਜੂਦਾ ਕਿਸਾਨ ਜਥੇਬੰਦੀਆਂ ਦੇ ਸਾਂਝੇ ਘੋਲ ਨੇ ਕਾਰਪੋਰੇਟ ਘਰਾਣੇ ਅਤੇ ਭਾਜਪਾ ਗੱਠਜੋੜ ਨੂੰ ਆਪਣੇ ਨਿਸ਼ਾਨੇ ੋਤੇ ਲਿਆ ਹੋਇਆ ਹੈ।ਇਸ ਕਰਕੇ ਹੀ ਮੋਦੀ ਸਰਕਾਰ ਦੁਆਰਾ ਭਾਜਪਾ ਦੇ ਮੰਤਰੀਆਂ,ਐਮ ਪੀ,ਐਮ ਐਲ ਏ ਅਤੇ ਸਾਰੇ ਕਾਰਕੁੰਨਾ ਨੂੰ ਕਾਲੇ ਖੇਤੀ ਵਿਰੋਧੀ ਕਾਨੂੰਨਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਸੱਦਾ ਦਿੱਤਾ ਹੈ।ਸੰਘਰਸ਼ੀ ਲੋਕਾ ਨੇ ਵੀ ਇਸ ਚੈਲੰਜ ਨੂੰ ਕਬੂਲਦਿਆਂ ਮੋਦੀ ਸਰਕਾਰ ਦੇ ਅੰਨੇ ਭਗਤਾਂ ਨੂੰ ਘੇਰ ਘੇਰ ਕੇ ਲਾਜਵਾਬ ਕੀਤਾ ਜਾਵੇ।ਇਹ ਕਾਲੇ ਕਾਨੂੰਨ ਪੂਰੀ ਖੇਤੀ ਮੰਡੀ ਨੂੰ ਦੇਸੀ-ਵਿਦੇਸੀ ਕਾਰਪੋਰੇਟਾ ਦੇ ਹਵਾਲੇ ਕਰਕੇ ਕਿਸਾਨਾਂ ਦੀ ਵਾਹੀਯੋਗ ਜ਼ਮੀਨ ਖੋਹ ਕੇ ਵੱਡੇ-ਵੱਡੇ ਕਾਰਪੋਰੇਟ ਖੇਤੀ ਫਾਰਮ ਉਸਾਰਨਾ ਚਾਹੁੰਦੀ ਹੈ।ਇਸ ਤਰ੍ਹਾਂ ਛੋਟੀ ਅਤੇ ਦਰਮਿਆਨੀ ਕਿਸਾਨੀ ਨੂੰ ਬਿੱਲਕੁੱਲ ਤਬਾਹ ਕਰਕੇ ਕਿਸਾਨਾਂ ਨੂੰ ਘਸਿਆਰੇ ਬਣਾ ਕੇ ਫੈਕਟਰੀਆਂ ੋਚ ਦਿਹਾੜੀਆਂ ਕਰਨ ਲਈ ਮਜਬੂਰ ਕਰਨਾ ਚਾਹੁੰਦੀ ਹੈ ਤਾਂ ਕਿ ਵੱਡੇ ਘਰਾਣਿਆ ਨੂੰ ਸਸਤੀ ਲੇਬਰ ਮੁਹੱਈਆ ਕਰਵਾਈ ਜਾਵੇ।ਇਸ ਕਰਕੇ ਕਿਸਾਨਾਂ ਦੀ ਜ਼ੋਰਦਾਰ ਮੰਗ ਹੈ ਕਿ ਖੇਤੀ ਨਾਲ ਸਬੰਧਤ ਤਿੰਨੇ ਕਾਨੂੰਨ ਅਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕੀਤਾ ਜਾਵੇ। ਅੱਜ ਦੇ ਧਰਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਬਲਾਕ ਵਿੱਤ ਸਕੱਤਰ ਦਰਸ਼ਨ ਸਿੰਘ ਗੁਰਨੇ ਕਲਾਂ ਬਲਦੇਵ ਸਿੰਘ ਪਿਪਲੀਆ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਸੋਤਮ ਸਿੰਘ ਗਿੱਲ ਜਸਕਰਨ ਸਿੰਘ ਕੁੱਲ ਹਿੰਦ ਕਿਸਾਨ ਸਭਾ ਭੁਪਿੰਦਰ ਗੁਰਨੇ ਸੁਖਦੇਵ ਬੋੜਾਵਾਲ ਆਲ ਇੰਡੀਆ ਕੁੱਲ ਹਿੰਦ ਕਿਸਾਨ ਸਭਾ ਦੇ ਸਵਰਨਜੀਤ ਸਿੰਘ ਦਲਿਓ ਬੀਰੋਕੇ ਜਮਹੂਰੀ ਕਿਸਾਨ ਸਭਾ ਦੇ ਛੱਜੂ ਰਾਮ ਰਿਸ਼ੀ ਖੀਵਾ ਤੇ ਮੇਜਰ ਸਿੰਘ ਆਦਿ ਆਗੂ ਹਾਜ਼ਰ ਸਨ

NO COMMENTS