*ਅੱਜ ਫਿਰ ਨਵਜੋਤ ਸਿੱਧੂ ਪਹੁੰਚੇ ਪਟਿਆਲਾ, ਵਿਧਾਇਕ ਜਲਾਲਪੁਰ ਦੇ ਹੱਕ ‘ਚ ਖੜ੍ਹੇ*

0
63

ਪਟਿਆਲਾ 04,ਅਗਸਤ (ਸਾਰਾ ਯਹਾਂ/ਬਿਊਰੋ ਰਿਪੋਰਟ ): ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਮੁੜ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਘਰ ਫੇਰੀ ਪਾਈ ਗਈ। ਇਸ ਮੌਕੇ ਉਨ੍ਹਾਂ ਨਾਲ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਚਰਨਜੀਤ ਚੰਨੀ ਵੀ ਮੌਜੂਦ ਸਨ। ਇਸ ਮੌਕੇ ਸਿੱਧੂ ਨੇ ਜਲਾਲਪੁਰ ਦੇ ਹੱਕ ‘ਚ ਖੜਦੇ ਹੋਏ ਕਿਹਾ ਕਿ ਇਹ ਜਲਾਲਪੁਰ ਦੀ ਚੋਣ ਨਹੀਂ ਹੋਵੇਗੀ ਸਗੋਂ ਸਿੱਧੂ ਦੀ ਚੋਣ ਹੋਵੇਗੀ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਮਦਨ ਲਾਲ ਜਲਾਲਪੁਰ ਵੱਲੋਂ ਸਿੱਧੂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਗਈ ਸੀ ਅਤੇ ਕਿਹਾ ਸੀ ਕਿ ਹੁਣ ਸਮਾਂ ਸਿੱਧੂ ਦਾ ਹੈ ਅਤੇ ਅਮਰਿੰਦਰ ਸਿੰਘ ਦਾ ਸਮਾਂ ਪੰਜ ਸਾਲ ਪਹਿਲਾਂ ਸੀ।

ਇਸ ਤੋਂ ਬਾਅਦ ਜਲਾਲਪੁਰ ਦੇ ਹਲਕੇ ਵਿੱਚ ਕਈ ਕਾਂਗਰਸੀਆਂ ਵੱਲੋਂ ਉਨ੍ਹਾਂ ਵਿਰੁੱਧ ਵਿਦਰੋਹ ਦਾ ਝੰਡਾ ਚੁੱਕ ਲਿਆ ਸੀ। ਜਲਾਲਪੁਰ ‘ਤੇ ਕਈ ਤਰ੍ਹਾਂ ਦੇ ਕਥਿਤ ਦੋਸ਼ ਲਾਏ ਗਏ ਸਨ। ਸਿੱਧੂ ਨੇ ਅੱਜ ਮੁੜ ਫੇਰੀ ਪਾਉਂਦਿਆਂ ਜਲਾਲਪੁਰ ਦੀ ਪਿੱਠ ਥਾਪੜਦਿਆਂ ਨਾਲ ਖੜ੍ਹਨ ਦਾ ਭਰੋਸਾ ਦਿੱਤਾ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਖੇਤੀ ਕਾਨੂੰਨ ਬਣਾਏ ਗਏ ਹਨ ਉਹ ਬਿਲਕੁਲ ਗਲਤ ਹਨ ਅਤੇ ਇਹ ਟਰੇਡ ਐਂਡ ਕਾਮਰਸ  ਦੀ ਆੜ ‘ਚ ਰਾਜ ਦੇ ਹੱਕਾਂ ‘ਤੇ ਸਿੱਧਾ ਡਾਕਾ ਹੈ।

ਇਸ ਦੌਰਾਨ ਪੁੱਜੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਪੰਜਾਬ ਦੀ ਅਫ਼ਸਰਸ਼ਾਹੀ ਨੂੰ ਭਾਰੂ ਨਹੀਂ ਪੈਣ ਦਿੱਤਾ ਜਾਵੇਗਾ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਸੁਖਬੀਰ ਬਾਦਲ ਗੱਪਾਂ ਦੀ ਪਟਾਰੀ ਹੈ। ਸੁਖਬੀਰ ਬਾਦਲ ਕਿਵੇਂ 400 ਯੂਨਿਟ ਬਿਜਲੀ ਮੁਆਫ਼ ਕਰਨ ਦੀ ਅੱਜ ਗੱਲ ਕਰ ਰਹੇ ਹਨ। ਉਨ੍ਹਾਂ ਨੇ ਪਿਛਲੇ ਦੱਸ ਸਾਲਾਂ ‘ਚ 400 ਯੂਨਿਟ ਬਿਜਲੀ ਮੁਆਫ਼ ਕਿਉਂ ਨਹੀਂ ਕੀਤੀ। ਸੁਖਜਿੰਦਰ ਰੰਧਾਵਾ ਨੇ ਕਿਹਾ ਕਾਂਗਰਸ ਸਾਡੀ ਮਾਂ ਹੈ ਇਸ ਦੀ ਪਿੱਠ ਵਿੱਚ ਜੋ ਵੀ ਛੁਰਾ ਮਾਰੇਗਾ ਜਾਂ ਪਾਰਟੀ ਵਿਚ ਫੁੱਟ ਪਵੇਗਾ ਅਸੀਂ ਉਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ।

NO COMMENTS