*ਅੱਜ ਆਸ਼ਾ ਵਰਕਰ ਅਤੇ ਆਸ਼ਾ ਫੈਸਿਲੀਟੇਟਰ ਯੂਨੀਅਨ ਵੱਲੋਂ ਸਥਾਨਕ ਪੀ ਐੱਚ ਸੀ ਬੋਹਾ ਵਿਖੇ ਧਰਨਾ ਦਿੱਤਾ ਗਿਆ*

0
66

ਬੋਹਾ 20,ਮਈ(ਸਾਰਾ ਯਹਾਂ/ਦਰਸ਼ਨ ਹਾਕਮਵਾਲਾ  )ਅੱਜ ਸਥਾਨਕ ਪੀ ਐਚ ਸੀ ਬੋਹਾ ਵਿਖੇ ਆਸ਼ਾ ਵਰਕਰ ਅਤੇ ਆਸ਼ਾ  ਫੈਸਲੀਟੇਟਰ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਧਰਨਾ ਦਿੱਤਾ ਗਿਆ  ਜਿਸ ਵਿੱਚ ਆਸ਼ਾ ਫੈਸਲੀਟੇਟਰ ਸ੍ਰੀਮਤੀ ਕੁਲਦੀਪ ਕੌਰ  ਬੋਹਾ ਨੇ ਸੰਬੋਧਨ ਕਰਦਿਆਂ ਕਿਹਾ ਅਸੀਂ    ਕੋਰੋਨਾ ਮਹਾਂਮਾਰੀ  ਵਿੱਚ ਫਰੰਟਲਾੲੀਨ ਵਰਕਰ ਵਜੋਂ ਸੇਵਾ ਨਿਭਾ ਰਹੀਆਂ ਹਾਂ  ਪ੍ਰੰਤੂ ਪੰਜਾਬ ਸਰਕਾਰ ਸਾਨੂੰ   ਨਿਗੂਣੇ ਭੱਤੇ ਦੇ ਕੇ ਸਾਡਾ ਸ਼ੋਸ਼ਣ ਕਰ ਰਹੀ ਹੈ  ਉਨ੍ਹਾਂ ਕਿਹਾ ਕਿ  ਪੰਜਾਬ ਸਰਕਾਰ ਨੇ ਕੁਝ ਮਹੀਨੇ ਪਹਿਲਾਂ  ਪੈਨਲ ਮੀਟਿੰਗ ਵਿੱਚ  ਹੇਠ ਲਿਖੀਆਂ ਮੰਗਾਂ ਵਿੱਚੋਂ ਕੁਝ ਮੰਗਾਂ ਮੰਨ ਲਈਆਂ ਸਨ ਪ੍ਰੰਤੂ ਉਹ ਵੀ ਹਾਲੇ ਤਕ ਲਾਗੂ ਨਹੀਂ ਹੋ ਸਕੀਆਂ  ਸਕੀਆਂ  ਸਾਡੀਆਂ   ਪ੍ਰਮੁੱਖ ਮੰਗਾਂ ਇਸ ਪ੍ਰਕਾਰ ਹਨ   ਆਸ਼ਾ ਵਰਕਰਾਂ ਨੂੰ ਹਰਿਆਣਾ ਪੈਟਰਨ ਤੇ ਚਾਰ ਹਜਾਰ ਰੁਪਏ, ਮਾਸਕ ਅਤੇ ਇਨਸੈਂਟਿਵ ਦਿੱਤਾ ਜਾਵੇ । ਆਸ਼ਾ ਵਰਕਰਾਂ ਅਤੇ ਆਸ਼ਾ ਫੈਸਲੀਟੇਟਰ ਨੂੰ 15000/- ਰੁਪਏ  ਪ੍ਰਤੀ ਮਹੀਨਾ ਦਿੱਤਾ ਜਾਵੇ ।  ਆਸ਼ਾ ਫੈਸਲੀਟੇਟਰ ਨੂੰ 250/- ਰੁਪਏ ਪ੍ਰਤੀ ਟੂਰ ਮਣੀ ਨੂੰ ਵਧਾ ਕੇ  500/-ਪ੍ਰਤੀ ਟੂਰ ਮਣੀ   ਕੀਤਾ ਜਾਵੇ ।ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ । ਆਸ਼ਾ ਵਰਕਰਾਂ ਨੂੰ ਸੀ ਐੱਚ ਓ ਦੇ   ਇਨਸੈਂਟਿਵ ਦੀ ਪੇਮੈਂਟ ਹਰ ਮਹੀਨੇ ਦੇਣੀ ਯਕੀਨੀ ਬਣਾਈ ਜਾਵੇ।  ਆਸ਼ਾ ਫੈਸਿਲੀਟੇਟਰਾਂ ਨੂੰ ਸੀ ਐੱਚ ਓ ਦੇ ਇਨਸੈਂਟਿਵ ਦੀ ਪੇਮੇਂਟ ਨਾਲ   ਜੋਡ਼ਿਅਾ  ਜਾਵੇ।ਆਂਗਣਵਾੜੀ ਸੈਂਟਰਾਂ ਦੀ ਤਰ੍ਹਾਂ ਪਿੰਡਾਂ ਵਿਚ ਆਸ਼ਾ ਵਰਕਰਾਂ ਅਤੇ ਆਸ਼ਾ  ਫੈਸਲੀਟੇਟਰ ਲਈ ਸੈਂਟਰ ਬਣਾਏ ਜਾਣ। ਗਰਮੀਆਂ/ ਸਰਦੀਆਂ ਦੀਆਂ ਵਰਦੀਆਂ ਦਾ ਭੁਗਤਾਨ ਹਰ ਛਿਮਾਹੀ ਕਰਨਾ ਯਕੀਨੀ ਬਣਾਇਆ ਜਾਵੇ । ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰਾਂ ਤੋਂ   ਵਾਧੂ ਕੰਮ ਲੈਣ ਲਈ ਵਾਧੂ ਇਨਸੈਂਟਿਵ  ਦਿੱਤਾ ਜਾਵੇ।  ਡਿਊਟੀ ਦੌਰਾਨ ਹਾਦਸਾ ਹੋਣ ਦੀ ਸੂਰਤ ਵਿੱਚ  ਰੈਗੂਲਰ ਕਰਮਚਾਰੀਆਂ ਵਾਲੀਆਂ ਸਹੂਲਤਾਂ ਦਿੱਤੀਆਂ ਜਾਣ। ਇਸ ਮੌਕੇ ਹਰਪ੍ਰੀਤ ਕੌਰ ਆਸ਼ਾ ਫੈਸਲੀਟੇਟਰ ਕੁਲਜੀਤ ਕੌਰ ਆਸ਼ਾ ਫੈਸਿਲੀਟੇਟਰ ਮੋਨਿਕਾ ਮਿੱਤਲ ਏ ਐੈੱਨ ਐੈੱਮ ਚਰਨਜੀਤ ਕੌਰ  ਏਐਨਐਮ  ਹਰਮਨ ਕੌਰ ਸਟਾਫ ਨਰਸ  ਆਸ਼ਾ ਵਰਕਰਾਂ ਵਿਚੋਂ  ਸੁਖਵੀਰ ਕੌਰ ਬੋਹਾ ਕਿਰਨਾ ਰਾਣੀ ਬੋਹਾ ਪਰਮਜੀਤ ਕੌਰ ਬੋਹਾ ਰਾਜ ਕੌਰ ਸ਼ੇਰਖਾਂਵਾਲਾ ਰਾਜ ਕਿਰਨ ਰਿਓਂਦ ਕਲਾਂ ਸੁਰਿੰਦਰ ਕੌਰ ਰਿਓਂਦ ਕਲਾਂ ਕਾਂਤਾ ਝਲਬੂਟੀ  ਗੁਰਪ੍ਰੀਤ ਕੌਰ ਆਂਡਿਆਂਵਾਲੀ ਬਲਜੀਤ ਕੌਰ ਹਾਕਮਵਾਲਾ ਸੁਖਵੀਰ ਕੌਰ ਮੰਘਾਣੀਆਂ ਸ਼ਾਮਲ ਸਨ

NO COMMENTS