*ਅੱਗਰਵਾਲ ਸਮਾਜ ਸਭਾ ਵੱਲੋਂ ਅੰਕੁਸ਼ ਲੈਬੋਰੇਟਰੀ ਦੇ ਸਹਿਯੋਗ ਨਾਲ ਫ਼ਰੀ ਬੀ ਪੀ ਅਤੇ ਸ਼ੂਗਰ ਚੈੱਕਅਪ ਕੈਂਪ ਲਗਾਇਆ*

0
26

ਮਾਨਸਾ, 29 ਜੁਲਾਈ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਅੱਗਰਵਾਲ ਸਮਾਜ ਸਭਾ ਵੱਲੋਂ ਅੰਕੁਸ਼ ਲੈਬੋਰੇਟਰੀ ਦੇ ਸਹਿਯੋਗ ਨਾਲ ਫ਼ਰੀ ਬੀ ਪੀ ਅਤੇ ਸ਼ੂਗਰ ਚੈੱਕਅਪ ਕੈਂਪ ਲਗਾਇਆ ਗਿਆ । ਸਰਪ੍ਰਸਤ ਰੁਲਦੂ ਰਾਮ ਨੇ ਦੱਸਿਆ ਕਿ ਇਸ ਕੈਂਪ ਵਿੱਚ 129 ਲੋਕਾਂ ਵੱਲੋਂ ਸ਼ੂਗਰ ਅਤੇ 115 ਲੋਕਾਂ ਵੱਲੋਂ ਬੀ ਪੀ ਚੈੱਕ ਕਰਵਾਇਆ ਗਿਆ । ਅੱਗਰਵਾਲ ਸਮਾਜ ਸਭਾ ਦੇ ਜਨਰਲ ਸਕੱਤਰ ਅੰਕੁਸ਼ ਜਿੰਦਲ ਨੇ ਦਸਿਆ ਕਿ ਇਸ ਕੈਂਪ ਰਾਹੀਂ ਕਈ ਮਰੀਜ਼ ਇਸ ਤਰ੍ਹਾਂ ਦੇ ਸੀ ਜਿਹਨਾਂ ਨੇ ਅੱਜ ਤੱਕ ਸ਼ੂਗਰ ਚੈੱਕ ਨਹੀਂ ਕਰਵਾਈ ਅਤੇ ਅੱਜ ਇਸ ਕੈਂਪ ਦੇ ਸਹਿਯੋਗ ਨਾਲ ਉਹਨਾ ਨੂੰ ਆਪਣੀ ਸ਼ੂਗਰ ਜਿਆਦਾ  ਹੋਣ ਦਾ ਪਤਾ ਲਗਾ ਜਿਸ ਨਾਲ ਉਹ ਸਹੀ ਸਮੇਂ  ਤੇ ਦਵਾਈ ਲੇ ਕੇ ਆਪਣਾ ਇਲਾਜ ਕਰਵਾ ਸਕਣਗੇ । ਇਸ ਮੌਕੇ ਅੱਗਰਵਾਲ ਸਮਾਜ ਸਭਾ ਦੇ ਪ੍ਰਧਾਨ ਨੇਮ ਕੁਮਾਰ ਨੇਮਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਅੱਗਰਵਾਲ ਸਮਾਜ ਸਭਾ ਵੱਲੋਂ ਲੋਕ ਹਿਤਾਂ ਦੀ ਸੇਵਾ ਵਿੱਚ ਆਉਣ ਵਾਲੇ ਸਮੇਂ ਵਿੱਚ ਅੰਕੁਸ਼ ਲੈਬੋਰੇਟਰੀ ਦੇ ਸਹਿਯੋਗ ਨਾਲ ਹੋਰ ਵੀ ਕੈਂਪ ਲਗਾਏ ਜਾਣਗੇ । ਇਸ ਮੌਕੇ  ਤੇ ਡਾ. ਰਣਜੀਤ ਸਿੰਘ ਰਾਏ  ਜ਼ਿਲਾ ਸਿਹਤ ਅਫ਼ਸਰ ਅਤੇ ਡਾ. ਗੁਰਪ੍ਰੀਤ ਰਾਏ ਵਿਸ਼ੇਸ਼ ਤੌਰ ਤੇ ਪੁਹੰਚੇ  । ਇਸ ਮੌਕੇ ਤੇ ਨੇਮ ਕੁਮਾਰ ਨੇਮਾ ਪ੍ਰਧਾਨ , ਅੰਕੁਸ਼ ਜਿੰਦਲ ਜਨਰਲ ਸਕੱਤਰ , ਰਮੇਸ਼ ਜਿੰਦਲ ਵਾਈਸ ਪ੍ਰਧਾਨ , ਰੁਲਦੂ ਰਾਮ ਨੰਦਗੜੀਆ ਸਰਪ੍ਰਸਤ  , ਸੁਰੇਸ਼ ਕੁਮਾਰ ਨੰਦਗੜੀਆ ਸਰਪ੍ਰਸਤ , ਮੁਨੀਸ਼ ਕੁਮਾਰ ਚੌਧਰੀ ਵਿਤ ਸਕੱਤਰ, ਬਾਲ ਜੀ ਨਰਸਿੰਗ ਹੋਮ ਅਤੇ ਅੰਕੁਸ਼ ਲੈਬ ਦੀ ਪੂਰੀ ਟੀਮ ਹਾਜਰ ਸਨ।


NO COMMENTS