*ਅੱਗਰਵਾਲ ਸਮਾਜ ਸਭਾ ਮਾਨਸਾ ਨੇ ਕੀਤੀਆਂ ਨਵੀਆਂ ਨਿਯੁਕਤੀਆਂ*

0
106

ਮਾਨਸਾ, 05 ਜੁਲਾਈ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਅੱਗਰਵਾਲ ਸਮਾਜ ਸਭਾ ਮਾਨਸਾ ਵੱਲੋਂ ਨਵੀਆਂ ਗਤੀਵਿਧੀਆਂ ਨੂੰ ਅਮਲ ਵਿੱਚ ਲਿਆਉਣ ਲਈ ਇੱਕ ਅਹਿਮ ਮੀਟਿੰਗ ਦੁਕਾਨ ਨੰਬਰ 293 ਪੁਰਾਣੀ ਅਨਾਜ ਮੰਡੀ ਮਾਨਸਾ ਵਿਖੇ ਕੀਤੀ ਗਈ।ਜਿਸ ਵਿੱਚ ਕਈ ਏਜੰਡਿਆਂ ਤੇ ਵਿਸਥਾਰ ਵਿੱਚ ਚਰਚਾ ਕਰਨ ਉਪਰੰਤ ਕਈ ਅਹਿਮ ਮਤੇ ਵੀ ਪਾਸ ਕੀਤੇ ਗਏ।

ਇਸ ਮੌਕੇ ਤੇ ਨੇਮ ਕੁਮਾਰ ਨੇਮਾ ਪ੍ਰਧਾਨ ਨੇ ਕਿਹਾ ਕਿ ਜਲਦੀ ਹੀ ਸਭਾ ਵੱਲੋਂ ਸਿਹਤ ਪੱਖੀ ਨਵੇਂ ਕਾਰਜ ਆਰੰਭ ਕੀਤੇ ਜਾਣਗੇ। ਜੋਕਿ ਸਮਾਜ ਸੇਵਾ ਨੂੰ ਸਮਰਪਿਤ ਕੀਤੇ ਜਾਣਗੇ। 

ਇਸ ਮੌਕੇ ਤੇ ਸਮੂਹ ਕਮੇਟੀ ਮੈਂਬਰਾਂ ਦੀ ਸਹਿਮਤੀ ਨਾਲ ਰਮੇਸ਼ ਜਿੰਦਲ (ਅੰਕੁਸ਼ ਲੈਬ) ਨੂੰ ਵਾਇਸ ਪ੍ਰਧਾਨ ਤੇ ਯੁਵਾ ਵਿੰਗ ਅਗਰਵਾਲ ਸਮਾਜ ਸਭਾ ਮਾਨਸਾ ਨੂੰ ਹੋਂਦ ਵਿੱਚ ਲਿਆਉਂਦਿਆਂ ਬਹੁਤ ਹੀ ਮਿਹਨਤੀ ਭਵਿਸ਼ ਗਰਗ ਨੂੰ ਯੁਵਾ ਵਿੰਗ ਦਾ ਪ੍ਰਧਾਨ ਲਗਾਇਆ ਗਿਆ। ਇਸ ਮੌਕੇ ਨਵੇਂ ਆਏ ਮੈਂਬਰਾਂ ਦਾ ਸਨਮਾਨ ਵੀ ਕੀਤਾ ਗਿਆ। 

ਇਸ ਮੌਕੇ ਤੇ ਨੇਮ ਕੁਮਾਰ ਨੇਮਾ ਪ੍ਰਧਾਨ, ਚੈਅਰਮੈਨ ਹਨੀਸ਼ ਬਾਂਸਲ, ਜਨਰਲ ਸਕੱਤਰ ਇੰਜੀ.ਅੰਕੁਸ਼ ਜਿੰਦਲ, ਜੁੰਆਇੰਟ ਸਕੱਤਰ ਵਿਨੀਤ ਸਿੰਗਲਾ,ਮਨੀਸ਼ ਸਿੰਗਲਾ ਵਿੱਤ ਸਕੱਤਰ, ਵਿਜੈ ਜੈਨ ਸੀਨੀਅਰ ਮੀਤ ਪ੍ਰਧਾਨ, ਮੁਨੀਸ਼ ਗੋਇਲ ਕੈਸ਼ੀਅਰ, ਰੁਲਦੁ ਰਾਮ ਨੰਦਗੜੀਆ ਸਰਪਸਤ , ਸੁਰੇਸ਼ ਨੰਦਗੜੀਆ ਸਰਪ੍ਰਸਤ, ਹੰਸਰਾਜ ਸਰਪ੍ਰਸਤ ਅਤੇ ਸੁਰਿੰਦਰ ਭੁੱਚੋ ਸਰਪ੍ਰਸਤ ਆਦਿ ਹਾਜਿਰ ਸਨ।

NO COMMENTS